ਜੰਗਲੀ ਅੱਗ ਕਾਰਨ ਯੁਕਰੇਨ ''ਚ 5 ਮੌਤਾਂ, ਮੌਕੇ ''ਤੇ ਹਜ਼ਾਰ ਤੋਂ ਵੱਧ ਫਾਇਰ ਫਾਈਟਰਜ਼ ਮੌਜੂਦ

Thursday, Jul 09, 2020 - 08:31 AM (IST)

ਜੰਗਲੀ ਅੱਗ ਕਾਰਨ ਯੁਕਰੇਨ ''ਚ 5 ਮੌਤਾਂ, ਮੌਕੇ ''ਤੇ ਹਜ਼ਾਰ ਤੋਂ ਵੱਧ ਫਾਇਰ ਫਾਈਟਰਜ਼ ਮੌਜੂਦ

ਕੀਵ- ਯੁਕਰੇਨ ਵਿੱਚ ਜੰਗਲ 'ਚ ਲੱਗੀ ਅੱਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪੰਜ ਹੋ ਗਈ ਹੈ। ਸਟੇਟ ਐਮਰਜੈਂਸੀ ਸਰਵਿਸ ਨੇ ਇਸ ਦੀ ਜਾਣਕਾਰੀ ਦਿੱਤੀ। ਐਮਰਜੈਂਸੀ ਸਰਵਿਸ ਨੇ ਕਿਹਾ ਕਿ ਅੱਗ ਸੋਮਵਾਰ ਨੂੰ ਲੱਗੀ ਸੀ ਪਰ ਮੰਗਲਵਾਰ ਨੂੰ ਤੇਜ਼ ਹਵਾਵਾਂ ਕਾਰਨ ਅੱਗ ਹੋਰ ਫੈਲ ਗਈ। 

ਬੁੱਧਵਾਰ ਤੱਕ 9 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਕਾਰਨ ਸਥਾਨਕ ਪਿੰਡ ਵਿਚ 80 ਘਰ ਅਤੇ 59 ਰਿਹਾਇਸ਼ੀ ਇਮਾਰਤਾਂ ਢਹਿ ਗਈਆਂ। ਅੱਗ ਨੂੰ ਕਾਬੂ ਕਰਨ ਲਈ 1,125 ਤੋਂ ਵੱਧ ਫਾਇਰ ਫਾਈਟਰਜ਼ ਮੌਕੇ 'ਤੇ ਮੌਜੂਦ ਹਨ। ਅਜੇ ਵੀ ਅੱਗ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਲੋਕ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। 


author

Lalita Mam

Content Editor

Related News