ਦੁਨੀਆ ਜਿਸ ਨੂੰ ਦੇਸ਼ ਤਕ ਨਹੀਂ ਮੰਨਦੀ, ਉਹੀ ਜਿੱਤ ਰਿਹੈ ਕੋਰੋਨਾ ਨਾਲ ਜੰਗ

04/06/2020 8:41:31 PM

ਤਾਈਪੇ — ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਵਾਇਰਸ ਦੀ ਤ੍ਰਾਸਦੀ ਤੋਂ ਲੰਘ ਰਹੇ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਨਜ਼ਰਅੰਦਾਜ਼ ਕਰਨ ਕਾਰਨ ਕੁਝ ਦੇਸ਼ ਬੁਰੀ ਤਰ੍ਹਾਂ ਇਸ ਦੀ ਚਪੇਟ 'ਚ ਆ ਗਏ ਹਨ। ਜਦਕਿ ਕੁਝ ਦੇਸ਼ ਆਪਣੀ ਸਮਝਦਾਰੀ ਨਾਲ ਇਸ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਹੈ। 25 ਜਨਵਰੀ ਨੂੰ ਜਦੋਂ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਖਤਰਾ ਪੂਰੀ ਤਰ੍ਹਾਂ ਸਾਹਮਣੇ ਵੀ ਨਹੀਂ ਆਇਆ ਸੀ, ਚੀਨ ਦੇ ਬਾਹਰ ਸਿਰਫ ਦੋ ਦੇਸ਼ਾਂ 'ਚ ਵਾਇਰਸ ਦੇ ਮਾਮਲੇ ਸਾਹਮਣੇ ਆਏ ਸੀ। ਇਹ ਦੇਸ਼ ਸਨ-ਆਸਟਰੇਲੀਆ ਅਤੇ ਤਾਇਵਾਨ।

ਆਸਟਰੇਲੀਆ ਅਤੇ ਤਾਇਵਾਨ ਦੀ ਆਬਾਦੀ ਲਗਭਗ ਬਰਾਬਰ ਹੀ ਹੈ। ਦੋਵਾਂ ਦੇਸ਼ਾਂ 'ਚ ਕਰੀਬ 2.4 ਕਰੋੜ ਦੀ ਆਬਾਦੀ ਰਹਿੰਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੀਨ ਨਾਲ ਬਿਹਤਰੀਨ ਵਪਾਰਕ ਸਬੰਧਿਤ ਵੀ ਹਨ। ਇੰਨੀਆਂ ਸਮਾਨਤਾਵਾਂ ਹੋਣ ਦੇ ਬਾਵਜੂਦ, ਆਸਟਰੇਲੀਆ 'ਚ ਜਿਥੇ ਹੁਣ ਤਕ ਕੋਰੋਨਾ ਵਾਇਰਸ ਦੇ 5000 ਮਾਮਲੇ ਸਾਹਮਣੇ ਆ ਚੁੱਕੇ ਹਨ ਉਥੇ ਹੀ ਤਾਇਵਾਨ 'ਚ ਵਾਇਰਸ ਦੇ 400 ਤੋਂ ਵੀ ਘੱਟ ਮਾਮਲੇ ਹਨ।

ਇਸ ਦਾ ਮਤਲਬ ਇਹ ਨਹੀਂ ਹੈ ਕਿ ਆਸਟਰੇਲੀਆ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ 'ਚ ਗਲਤੀਆਂ ਕੀਤੀਆਂ ਕਿਉਂਕਿ 20 ਦੇਸ਼ਾਂ 'ਚ ਵਾਇਰਸ ਦੇ ਇਸ ਤੋਂ ਕੀਤੇ ਜ਼ਿਆਦਾ ਮਾਮਲੇ ਹਨ ਪਰ ਜਦੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਇਵਾਨ ਦਾ ਕੋਰੋਨਾ ਵਾਇਰਸ 'ਤੇ ਜਿੱਤ ਹਾਸਲ ਕਰਨਾ ਹੈਰਾਨ ਕਰਨ ਵਾਲਾ ਹੈ। ਤਾਇਵਾਨ ਖੁਦ ਨੂੰ ਸਰਬਸ਼ਕਤੀਮਾਨ ਦੇਸ਼ ਮੰਨਦਾ ਹੈ ਪਰ ਚੀਨ ਸਣੇ ਦੁਨੀਆ ਦੇ ਜ਼ਿਆਦਾਰ 'ਵਨ ਚਾਈਨਾ ਪਾਲਿਸੀ' ਦੇ ਤਹਿਤ ਤਾਇਵਾਨ ਨੂੰ ਚੀਨ ਤੋਂ ਵੱਖ ਮਾਨਤਾ ਨਹੀਂ ਦਿੰਦੇ ਹਨ।

ਜਦੋਂ 2003 'ਚ ਸੀਵੀਅਰ ਐਕਿਊਟ ਰਿਸਪਿਰੇਟਰੀ ਸਿੰਡਰੋਮ (ਸਾਰਸ) ਦੀ ਮਹਾਮਾਰੀ ਆਈ ਸੀ ਤਾਂ ਚੀਨ ਅਤੇ ਹਾਂਗਕਾਂਗ ਤੋਂ ਇਲਾਵਾ ਤਾਇਵਾਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਦੱਖਣੀ-ਪੂਰਬੀ ਚੀਨ ਦੇ ਸਮੂੰਦਰੀ ਤਟ ਤੋਂ 180 ਕਿਲੋਮੀਟਰ ਦੂਰ ਇਸ ਦੀਪ 'ਤੇ ਡੇਢ ਲੱਖ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ ਅਤੇ 181 ਲੋਕਾਂ ਦੀ ਮੌਤ ਹੋ ਗਈ ਸੀ।

ਹਾਲਾਂਕਿ ਮੌਜੂਦਾ ਕੋਰੋਨਾ ਵਾਇਰਸ ਦੇ ਸਾਹਮਣੇ ਮਾਰਸ ਅਤੇ ਸਾਰਸ ਦੀ ਮਹਾਮਾਰੀ ਕੁਝ ਵੀ ਨਹੀਂ ਸੀ ਪਰ ਲੋਕਾਂ ਦੇ ਮਨ 'ਚ ਉਹ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਦੁਨੀਆ ਦੇ ਬਾਕੀ ਦੇਸ਼ਾਂ ਦੀ ਤੁਲਨਾ 'ਚ ਤਾਇਵਾਨ ਦੀ ਸਰਕਾਰ ਅਤੇ ਆਮ ਜਨਤਾ ਦੋਵਾਂ ਨੇ ਹੀ ਕੋਰੋਨਾ ਵਾਇਰਸ ਦੇ ਖਤਰੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ। ਜਨਵਰੀ ਮਹੀਨੇ 'ਚ ਹੀ ਤਾਇਵਾਨ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸੀਮਾਵਾਂ ਬੰਦ ਕਰ ਦਿੱਤੀਆਂ ਅਤੇ ਲੋਕ ਸੜਕਾਂ 'ਤੇ ਮਾਸਕ ਪਾ ਕੇ ਨਜ਼ਰ ਆਉਣ ਲੱਗੇ।

ਜਰਨਲ ਆਫ ਅਮਰੀਕਾ ਮੈਡੀਕਲ ਅਸੋਸੀਏਸ਼ਨ ਦੀ ਰਿਪੋਰਟ ਮੁਤਾਬਕ ਤਾਇਵਾਨ 'ਚ ਸਿਹਤ ਸੁਵਿਧਾਵਾਂ ਵਿਸ਼ਵ ਪੱਧਰੀ ਹਨ। ਕੋਰੋਨਾ ਵਾਇਰਸ ਫੈਲਣ ਦੀ ਖਬਰ ਦੇ ਨਾਲ ਹੀ ਤਾਇਵਾਨ 'ਚ ਸਾਰਸ ਤੋਂ ਨਜਿੱਠਣ ਲਈ ਬਣਾਏ ਗਏ ਨੈਸ਼ਨਲ ਹੈਲਥ ਕਮਾਂਡ ਸੈਂਟਰ ਦੇ ਅਧਿਕਾਰੀ ਸਰਗਰਮ ਹੋ ਗਏ। ਐੱਨ.ਐੱਚ.ਸੀ.ਸੀ. ਨੇ ਕੋਰੋਨਾ ਦੇ ਖਤਰੇ ਖਿਲਾਫ ਤੁਰੰਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਕਮਾਂਡ ਸੈਂਟਰਲ ਕਾਰਣ ਮੈਡੀਕਲ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਸਬੰਧਿਤ ਡਾਟਾ ਇਕੱਠਾ ਕਰਣ, ਸੰਭਾਵਿਤ ਕੇਸਾਂ ਅਤੇ ਉਨ੍ਹਾਂ ਦੇ ਸੰਪਰਕ ਦੀ ਸੂਚੀ ਬਣਾਉਣਾ ਆਸਾਨ ਹੋ ਗਿਆ। ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਪਛਾਮ ਕਰ ਉਨ੍ਹਾਂ ਨੂੰ ਤੁਰੰਤ ਆਇਸੋਲੇਟ ਕੀਤਾ ਗਿਆ।

ਰਿਪੋਰਟ ਦੇ ਕੋ-ਆਰਥਰ ਪ੍ਰੋਫੈਸਰ ਜੈਸਨ ਵਾਂਗ ਮੁਤਾਬਕ ਤਾਇਵਾਨ ਨੇ ਪਿਛਲੇ ਪੰਜ ਹਫਤਿਆਂ 'ਚ 124 ਸੂਤਰੀ ਐਕਸ਼ਨ ਪਲਾਨ ਤਿਆਰ ਕੀਤਾ। ਉਸ ਤੋਂ ਪਤਾ ਲੱਗਾ ਸੀ ਕਿ ਸਿਰਫ ਸਰਹੱਦਾਂ ਨੂੰ ਬੰਦ ਕਰਨਾ ਇਸ ਖਤਰੇ ਤੋਂ ਨਜਿੱਠਣ ਲਈ ਕਾਫੀ ਨਹੀਂ ਹੋਵੇਗਾ। ਜਦੋਂ ਬਾਕੀ ਦੇਸ਼ ਕੋਰੋਨਾ ਖਿਲਾਫ ਕਿਸੇ ਤਰ੍ਹਾਂ ਦੇ ਐਕਸ਼ਨ ਲੈਣ ਨੂੰ ਲੈ ਕੇ ਸੋਚ ਵਿਚਾਰ ਕਰ ਰਹੇ ਸਨ, ਤਾਇਵਾਨ ਨੇ ਕੋਰੋਨਾ ਨਾਲ ਜੰਗੀ ਪੱਧਰ 'ਤੇ ਲੜਨਾ ਸ਼ੁਰੂ ਕਰ ਦਿੱਤਾ ਸੀ। ਜਾਨਸ ਹਾਪਕਿੰਸ ਯੂਨਿਵਰਸਿਟੀ ਦੀ ਇਕ ਸਟੱਡੀ ਮੁਤਾਬਕ, ਚੀਨ ਤੋਂ ਭੂਗੋਲਿਕ ਨਜ਼ਦੀਕ ਅਤੇ ਵਪਾਰਕ ਸਬੰਧ ਨੂੰ ਦੇਖਦੇ ਹੋਏ ਤਾਇਵਾਨ ਨੇ ਸਭ ਤੋਂ ਜ਼ਿਆਦਾ ਖਤਰੇ 'ਚ ਸੀ ਪਰ ਇਸ ਨੇ ਖੁਦ ਨੂੰ ਸੁਰੱਖਿਅਤ ਕਰ ਲਿਆ।

ਤਾਇਵਾਨ ਨੇ ਨਾ ਸਿਰਫ ਮੁੱਖ ਭੂਮੀ ਚੀਨ ਤੋਂ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਸਗੋਂ ਹੋਮ ਕੁਆਰੰਟੀਨ ਦਾ ਉਲੰਘਣ ਕਰਨ ਵਾਲਿਆਂ ਲਈ ਸਖਤ ਸਜ਼ਾ ਦਾ ਨਿਯਮ ਬਣਾ ਦਿੱਤਾ। ਇਸ ਤੋਂ ਇਲਾਵਾ, ਤਾਇਵਾਨ ਦੇ ਅਧਿਕਾਰੀਆਂ ਨੇ ਘਰੇਲੂ ਪੱਧਰ 'ਤੇ ਮਾਸਕ ਦਾ ਉਤਪਾਦਨ ਵਧਾ ਦਿੱਤਾ, ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪਛਾਣ ਲਈ ਵਿਆਪਕ ਪੱਧਰ 'ਤੇ ਟੈਸਟਿੰਗ ਕਰਵਾਈ ਅਤੇ ਨਿਮੋਨੀਆ ਦੀ ਵਜ੍ਹਾ ਸਾਫ ਨਾ ਹੋਣ ਕਾਰਨ ਦੋਬਾਰਾ ਟੈਸਟ ਕਰਵਾਇਆ ਗਿਆ। ਤਾਇਵਾਨ ਦੀ ਸਰਕਾਰ ਨੇ ਵਾਇਰਸ ਖਿਲਾਫ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਵੀ ਸਖਤ ਸਜ਼ਾ ਦਾ ਕਾਨੂੰਨ ਬਣਾਇਆ।

ਤਾਇਵਾਨ ਦੀ ਸਰਕਾਰ ਨੇ 2003 'ਚ ਸਾਰਸ ਮਹਾਮਾਰੀ ਤੋਂ ਸਬਕ ਲਿਆ ਅਤੇ ਨਵੇਂ ਸੰਕਟ ਤੋਂ ਨਜਿੱਠਣ ਲਈ ਇਕ ਮਜ਼ਬੂਤ ਮੈਕਨੀਜ਼ਮ ਤਿਆਰ ਕਰ ਰੱਖਿਆ ਸੀ। ਨੈਸ਼ਨਲ ਹੈਲਥ ਕਮਾਂਡ ਸੈਂਟਰ ਦੇ ਅਨੁਭਵੀ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਤੋਂ ਆਉਣ ਵਾਲੇ ਸੰਕਟ ਨੂੰ ਪਛਾਣਨ 'ਚ ਬਿਲਕੁਲ ਦੇਰੀ ਨਹੀਂ ਕੀਤੀ ਅਤੇ ਐਮਰਜੰਸੀ ਸਥਿਤੀ ਤੋਂ ਨਜਿੱਠਣ ਲਈ ਤੁਰੰਤ ਕਦਮ ਚੁੱਕੇ। ਸਾਰੀਆਂ ਜਨਤਕ ਇਮਾਰਤਾਂ 'ਚ ਹੈਂਡ ਸੈਨੇਟਾਈਜ਼ਰ ਅਤੇ ਫੀਵਰ ਚੈਕ ਲਾਜ਼ਮੀ ਕਰ ਦਿੱਤਾ ਗਿਆ।

ਤਾਇਵਾਨ ਹੁਣ ਇੰਨੀ ਮਜ਼ਬੂਤ ਸਥਿਤੀ 'ਚ ਆ ਗਿਆ ਹੈ ਕਿ ਉਸ ਨੇ ਘਰੇਲੂ ਸਪਲਾਈ ਲਈ ਫੇਸ ਮਾਸਕ ਦੇ ਨਿਰਯਾਤ 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਤਾਇਵਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਯੂ.ਐੱਸ., ਇਟਲੀ, ਸਪੇਨ, 9 ਯੂਰੋਪੀ ਦੇਸ਼ਾਂ ਸਣੇ ਤਾਇਵਾਨ ਨਾਲ ਕੂਟਨੀਤਕ ਸਬੰਧ ਰੱਖਣ ਵਾਲੇ ਛੋਟੇ-ਛੋਟੇ ਦੇਸ਼ਾਂ ਨੂੰ 1 ਕਰੋੜ ਮਾਸਕ ਦਾਨ ਕਰੇਗੀ। ਤਾਇਵਾਨ ਤੋਂ ਬਾਕੀ ਦੇਸ਼ਾਂ ਨੇ ਸਬਕ ਕਿਉਂ ਨਹੀਂ ਲਿਆ? ਕਈ ਮਾਹਰਾਂ ਦਾ ਕਹਿਣਾ ਹੈ ਕਿ ਤਾਇਵਾਨ ਵਿਸ਼ਵ ਸਿਹਤ ਸੰਗਠਨ ਦਾ ਮੈਂਬਰ ਨਹੀਂ ਹੈ ਜਿਸ ਨਾਲ ਉਨ੍ਹਾਂ ਦੀ ਆਵਾਜ਼ ਬਾਕੀ ਦੇਸ਼ਾਂ ਤਕ ਨਹੀਂ ਪਹੁੰਚ ਸਕੀ।


Inder Prajapati

Content Editor

Related News