ਜਾਣੋ ਸਮਾਰਟਫੋਨ ਕਿਵੇਂ ਕਰਦੇ ਹਨ ਤੁਹਾਡੀ ਨੀਂਦ ਖਰਾਬ

12/03/2018 5:50:30 PM

ਵਾਸ਼ਿੰਗਟਨ— ਵਿਗਿਆਨੀਆਂ ਨੂੰ ਇਹ ਪਤਾ ਲਾਉਣ 'ਚ ਸਫਲਤਾ ਹਾਸਲ ਹੋਈ ਹੈ ਕਿ ਸਮਾਰਟਫੋਨ ਅਤੇ ਕੰਪਿਊਟਰ 'ਚੋਂ ਨਿਕਲਣ ਵਾਲੀ ਨਕਲੀ ਰੌਸ਼ਨੀ ਤੁਹਾਡੀ ਨੀਂਦ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਹੁਣ ਇਨ੍ਹਾਂ ਨਤੀਜਿਆਂ ਰਾਹੀਂ ਮਾਈਗ੍ਰੇਨ, ਉਨੀਂਦਰਾ, ਜੈੱਟ ਲੈਗ ਅਤੇ ਕਕਾਰਡੀਅਨ ਰਿਦਮ ਬੀਮਾਰੀਆਂ ਦੇ ਨਵੇਂ ਇਲਾਜ ਖੋਜ 'ਚ ਮਦਦ ਮਿਲ ਸਕਦੀ ਹੈ। ਅਮਰੀਕਾ ਦੇ ਸਾਲਕ ਇੰਸਟੀਚਿਊਟ ਦੇ ਖੋਜਕਾਰਾਂ ਨੇ ਦੇਖਿਆ ਕਿ ਅੱਖਾਂ ਦੀਆਂ ਕੁਝ ਕੋਸ਼ਿਕਾਵਾਂ ਦੇ ਆਲੇ-ਦੁਆਲੇ ਦੀ ਰੌਸ਼ਨੀ ਨੂੰ ਡਿਵੈੱਲਪ ਕਰਦੀਆਂ ਹਨ ਤੇ ਸਾਡੇ ਬਾਡੀ ਕਲਾਕ ਨੂੰ ਮੁੜ ਤੈਅ ਕਰਦੀਆਂ ਹਨ। ਇਹ ਕੋਸ਼ਿਕਾਵਾਂ ਜਦੋਂ ਦੇਰ ਰਾਤ ਵੇਲੇ ਨਕਲੀ ਰੌਸ਼ਨੀ ਦੇ ਸੰਪਰਕ 'ਚ ਆਉਂਦੀਆਂ ਹਨ ਤਾਂ ਸਾਡੇ 'ਚ ਅੰਦਰੂਨੀ ਸਮਾਂ ਚੱਕਰ ਪ੍ਰਭਾਵਿਤ ਹੋ ਜਾਂਦਾ ਹੈ, ਨਤੀਜੇ ਵਜੋਂ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਖੋਜ ਦੇ ਨਤੀਜੇ 'ਸੇਲ ਰਿਪੋਰਟਸ' ਰਸਾਲੇ 'ਚ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਦੀ ਮਦਦ ਨਾਲ ਮਾਈਗ੍ਰੇਨ, ਉਨੀਂਦਰਾ, ਜੈੱਟ ਲੈੱਗ (ਜਹਾਜ਼ ਦੀ ਯਾਤਰਾ ਦੀ ਥਕਾਵਟ ਅਤੇ ਉਸ ਤੋਂ ਬਾਅਦ ਰਾਤ ਅਤੇ ਦਿਨ ਦਾ ਫਰਕ ਨਾ ਪਛਾਣ ਸਕਣਾ) ਅਤੇ ਕਕਾਰਡੀਅਨ ਰਿਦਮ ਬੀਮਾਰੀਆਂ (ਨੀਂਦ ਦੇ ਸਮੇਂ 'ਤੇ ਪ੍ਰਭਾਵ) ਵਰਗੀਆਂ ਸਮੱਸਿਆਵਾਂ ਦਾ ਨਵਾਂ ਇਲਾਜ ਲੱਭਿਆ ਜਾ ਸਕਦਾ ਹੈ।

Neha Meniya

This news is Content Editor Neha Meniya