ਹੂਤੀਆਂ ਨੇ ਸਾਊਦੀ ਦੇ ਜਹਾਜ਼ ''ਤੇ ਕਰ''ਤਾ ਹਮਲਾ ! 3 ਕ੍ਰੂ ਮੈਂਬਰਾਂ ਦੀ ਹੋਈ ਮੌਤ
Wednesday, Aug 12, 2026 - 10:52 AM (IST)
ਇੰਟਰਨੈਸ਼ਨਲ ਡੈਸਕ- ਯਮਨ ਦੇ ਹੂਤੀ ਬਾਗੀਆਂ ਨੇ ਮੰਗਲਵਾਰ ਨੂੰ ਬਾਬ ਅਲ-ਮੰਦੇਬ ਸਟ੍ਰੇਟ ਵਿਚ ਸਾਊਦੀ ਜਹਾਜ਼ ’ਤੇ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਵਿਚ 3 ਕਰੂ ਮੈਂਬਰ ਮਾਰੇ ਗਏ, ਜਿਨ੍ਹਾਂ ਵਿਚ 2 ਪਾਕਿਸਤਾਨੀ ਅਤੇ 1 ਇੰਡੋਨੇਸ਼ੀਆਈ ਨਾਗਰਿਕ ਸ਼ਾਮਲ ਹੈ। ਤਨਜ਼ਾਨੀਆ ਦੇ ਝੰਡੇ ਵਾਲੇ ਇਸ ਜਹਾਜ਼ ਦਾ ਨਾਂ ‘ਤਿਹਾਮਾ’ ਸੀ। ਇਹ ਓਮਾਨ ਦੇ ਸਲਾਲਾਹ ਪੋਰਟ ਤੋਂ ਜਿਬੂਤੀ ਜਾ ਰਿਹਾ ਸੀ।
ਹੂਤੀ ਬਾਗੀਆਂ ਨੇ 20 ਜੁਲਾਈ ਨੂੰ ਸਾਊਦੀ ਜਹਾਜ਼ਾਂ ਦੀ ਨਾਕਾਬੰਦੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਤੋਂ ਉਹ ਲਾਲ ਸਾਗਰ (ਰੈੱਡ ਸੀ) 'ਚ ਸਾਊਦੀ ਨਾਲ ਜੁੜੇ 8 ਜਹਾਜ਼ਾਂ ’ਤੇ ਹਮਲਾ ਕਰ ਚੁੱਕੇ ਹਨ। ਇਨ੍ਹਾਂ ਵਿਚ ਐਨਸੀਲੀਆ, ਲਾਇਲਾ, ਗਜ਼ਲ ਅਤੇ ਵਫਾ ਵਰਗੇ ਜਹਾਜ਼ ਸ਼ਾਮਲ ਹਨ।
ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਹੋਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਸਮੁੰਦਰੀ ਕਾਰੋਬਾਰ ਪਹਿਲਾਂ ਹੀ ਦਬਾਅ ਵਿਚ ਹੈ। ਹੁਣ ਬਾਬ ਅਲ-ਮੰਦੇਬ ਵਿਚ ਵੀ ਜਹਾਜ਼ਾਂ ’ਤੇ ਹਮਲੇ ਵਧ ਰਹੇ ਹਨ। ਇਸ ਨਾਲ ਸ਼ਿਪਿੰਗ ਕੰਪਨੀਆਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਇਸੇ ਵਿਚਾਲੇ ਇਰਾਨ ਸਮਰਥਿਤ ਹੂਤੀ ਬਾਗੀਆਂ ਨੇ ਯਮਨ ਵਿਚ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ’ਤੇ ਵੀ ਮੁੜ ਹਮਲੇ ਕੀਤੇ, ਜਿਸ ਨਾਲ ਦੇਸ਼ ਵਿਚ ਗ੍ਰਹਿ ਯੁੱਧ ਦੁਬਾਰਾ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ''ਮੈਂ ਸੀਟ ਬੈਲਟ ਨਹੀਂ ਬੰਨ੍ਹਣੀ..!'', ਇਕ ਜ਼ਿੱਦ ਨੇ ਰੱਦ ਕਰਾ'ਤੀ ਫਲਾਈਟ, ਪੂਰਾ ਪਰਿਵਾਰ ਲਾਹੁਣਾ ਪਿਆ ਹੇਠਾਂ
ਸਾਊਦੀ ਜਹਾਜ਼ਾਂ ’ਤੇ ਹੂਤੀਆਂ ਦੇ ਹਮਲਿਆਂ ਵਿਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਦੀ ਮੌਤ ਹੋਈ ਹੈ। ਹੂਤੀਆਂ ਦੇ ਹਮਲਿਆਂ ਦਾ ਅਸਰ ਸਾਊਦੀ ਅਰਬ ਦੇ ਤੇਲ ਐਕਸਪੋਰਟ ’ਤੇ ਵੀ ਪਿਆ ਹੈ। ਸਮੁੰਦਰ ਵਿਚ ਜਹਾਜ਼ਾਂ ਦੀ ਆਵਾਜਾਈ ਘੱਟ ਹੋਈ ਹੈ। ਸੁਰੱਖਿਆ ਦੇ ਡਰੋਂ ਕਈ ਜਹਾਜ਼ ਲਾਲ ਸਾਗਰ ਅਤੇ ਸਵੇਜ਼ ਨਹਿਰ ਦੇ ਰਸਤੇ ਤੋਂ ਬਚ ਰਹੇ ਹਨ।
ਬਾਬ ਅਲ-ਮੰਦੇਬ ਤੋਂ ਲੰਘਣ ਵਾਲੇ ਜਹਾਜ਼ ਘਟੇ
ਕੇਪਲਰ ਦੇ ਅੰਕੜਿਆਂ ਮੁਤਾਬਕ, ਪਿਛਲੇ ਹਫ਼ਤੇ ਬਾਬ ਅਲ-ਮੰਦੇਬ ਤੋਂ ਰੋਜ਼ ਔਸਤਨ 32 ਜਹਾਜ਼ ਲੰਘੇ। ਪਹਿਲਾਂ ਇੱਥੋਂ ਰੋਜ਼ ਲੱਗਭਗ 50 ਜਹਾਜ਼ ਲੰਘਦੇ ਸਨ। ਮਤਲਬ ਹੁਣ ਇਸ ਰਸਤਿਓਂ ਲੱਗਭਗ 18 ਜਹਾਜ਼ ਘੱਟ ਲੰਘ ਰਹੇ ਹਨ। ਕਈ ਜਹਾਜ਼ ਹੁਣ ਅਫ਼ਰੀਕਾ ਵੱਲ ਦੀ ਘੁੰਮ ਕੇ ਜਾ ਰਹੇ ਹਨ। ਇਹ ਰਸਤਾ ਕਾਫ਼ੀ ਲੰਬਾ ਹੈ। ਇਸ ਨਾਲ ਸਾਮਾਨ ਪਹੁੰਚਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਯਮਨ ਦੇ ਹੂਤੀ ਬਾਗੀ ਲਾਲ ਸਾਗਰ ਦੇ ਦੱਖਣੀ ਹਿੱਸੇ ਤੋਂ ਲੰਘਣ ਵਾਲੇ ਕਾਰੋਬਾਰੀ ਜਹਾਜ਼ਾਂ ’ਤੇ ਟੈਕਸ ਲਾਉਣ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
