ਉੱਘੇ ਮੰਚ ਸੰਚਾਲਕ ਰਾਜੂ ਚਮਕੌਰ ਸਾਹਿਬ ਵਾਲੇ ਦਾ ਸਨਮਾਨ

02/11/2018 4:15:41 PM

ਮਿਲਾਨ (ਇਟਲੀ)(ਸਾਬੀ ਚੀਨੀਆ)— ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਦੇਸ਼-ਵਿਦੇਸ਼ ਚ ਪ੍ਰਫੁਲਿੱਤ ਕਰਨ ਵਾਲੇ ਉੱਘੇ ਮੰਚ ਸੰਚਾਲਕ ਰਾਜੂ ਚਮਕੌਰ ਸਾਹਿਬ ਵਾਲੇ ਨੂੰ ਬੀਤੇ ਦਿਨ ਇਟਲੀ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਨੌਜਵਾਨ ਸਭਾ ਕਿਆਂਪੋ ਵਲੋਂ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਰਾਜੂ ਚਮਕੌਰ ਨੂੰ ਸਨਮਾਨਿਤ ਕਰਨ ਸਮੇਂ ਉਸ ਦੁਆਰਾ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਪ੍ਰਫੁਲਿੱਤ ਕਰਨ ਹਿੱਤ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਲਈ ਖੂਬ ਸ਼ਲਾਘਾ ਵੀ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਬਲਜਿੰਦਰ ਸਿੰਘ ਗਰਚਾ ਢੰਡਾਰੀ, ਸਤੀਸ਼ ਰੋਪੜ, ਜਸਵਿੰਦਰ ਗਰਚਾ, ਪ੍ਰਮੋਦ ਕੁਮਾਰ, ਅਸ਼ਵਨੀ ਲੁਧਿਆਣਾ, ਅਸ਼ੋਕ ਕੁਮਾਰ ਸੇਠੀ, ਬੱਬੂ ਜਲੰਧਰੀਆ (ਕਬੱਡੀ ਕੁਮੈਟੇਟਰ), ਸ: ਹਰਦੀਪ ਸਿੰਘ ਕੰਗ (ਪ੍ਰਸਿੱਧ ਲੇਖਕ) ਬਲਵੀਰ ਸੈਣੀ, ਬਿੱਕਰ ਪਾਵਲਾ, ਸੁਖਵਿੰਦਰ ਜਗਰਾਉ, ਰਣੀ ਰਣਦਿਉ ਆਦਿ ਹਾਜ਼ਰ ਸਨ।ਦੱਸਣਯੋਗ ਹੈ ਕਿ ਰਾਜੂ ਚਮਕੌਰ ਵਾਲਾ ਵਧੀਆ ਮੰਚ ਸੰਚਾਲਨਾਂ ਦੇ ਲਈ ਪੂਰੇ ਯੂਰਪ ਭਰ 'ਚ ਜਾਣਿਆ ਜਾਂਦਾ ਹੈ।ਇਟਲੀ ਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਹੋਣ ਵਾਲੇ ਸੱਭਿਆਚਾਰਕ ਤੇ ਸਹਿਤਕ ਸਮਾਗਮਾਂ ਵਿਚ ਚੰਗੇ ਸ਼ਬਦਾਂ ਤੇ ਸ਼ਾਇਰੀ ਭਰਪੂਰ ਅੰਦਾਜ਼ ਸਦਕਾ ਕਲਾਮਈ ਸੰਸਾਰ ਅੰਦਰ ਉਹ ਖੂਬ ਨਾਮਣਾ ਖੱਟ ਚੁੱਕਿਆ ਹੈ।


Related News