ਹਾਂਗਕਾਂਗ ਦੀ ਅਦਾਲਤ ਨੇ ''ਸਮਲਿੰਗੀ ਵਿਆਹ'' ''ਤੇ ਸੁਣਾਇਆ ਅਹਿਮ ਫ਼ੈਸਲਾ

09/05/2023 5:08:52 PM

ਹਾਂਗਕਾਂਗ (ਪੋਸਟ ਬਿਊਰੋ)- ਵਿਦੇਸ਼ ਵਿੱਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਦੀ ਮੰਗ ਵਾਲੀ ਹਾਂਗਕਾਂਗ ਦੇ ਇੱਕ ਕਾਰਕੁਨ ਵੱਲੋਂ ਪਾਈ ਪਟੀਸ਼ਨ 'ਤੇ ਇੱਕ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਇਆ ਹੈ। ਇਸ ਫ਼ੈਸਲੇ ਦਾ ਭਵਿੱਖ ਵਿੱਚ ਹਾਂਗਕਾਂਗ ਵਿੱਚ ਰਹਿ ਰਹੇ LGBTQ+ ਭਾਈਚਾਰੇ ਦੇ ਜੀਵਨ 'ਤੇ ਲੰਮੇ ਸਮੇਂ ਲਈ ਪ੍ਰਭਾਵ ਪੈ ਸਕਦਾ ਹੈ। ਸਾਲ 2019 ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਇੱਕ ਪ੍ਰਮੁੱਖ ਲੋਕਤੰਤਰ ਸਮਰਥਕ ਕਾਰਕੁਨ ਜਿੰਮੀ ਸ਼ਾਮ ਨੇ 10 ਸਾਲ ਪਹਿਲਾਂ ਨਿਊਯਾਰਕ ਵਿੱਚ ਆਪਣੇ ਸਾਥੀ ਨਾਲ ਵਿਆਹ ਕੀਤਾ ਸੀ। ਸ਼ਾਮ ਨੇ ਪਹਿਲਾਂ ਕੇਸ ਦੀ ਨਿਆਂਇਕ ਸਮੀਖਿਆ ਦੀ ਮੰਗ ਕਰਦੇ ਹੋਏ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਹਾਂਗਕਾਂਗ ਦਾ ਕਾਨੂੰਨ ਜੋ ਵਿਦੇਸ਼ਾਂ ਵਿੱਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਨਹੀਂ ਦਿੰਦਾ ਹੈ, ਬਰਾਬਰੀ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਕਰਦਾ ਹੈ। ਹਾਲਾਂਕਿ ਹੇਠਲੀ ਅਦਾਲਤ ਨੇ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ ਨੌਜਵਾਨਾਂ ਦੇ ਅਪਰਾਧ ਨੂੰ ਰੋਕਣ ਲਈ ਸ਼ੁਰੂ ਕੀਤੀ ਖ਼ਾਸ ਮੁਹਿੰਮ 

2019 ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਚੀਨ ਨੇ ਸ਼ਾਮ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ, ਜਿਸ ਤੋਂ ਬਾਅਦ ਉਹ ਹਿਰਾਸਤ ਵਿੱਚ ਹੈ। ਸ਼ਹਿਰ ਦੀ ਸਿਖਰਲੀ ਅਦਾਲਤ ਦੇ ਜੱਜਾਂ ਨੇ ਇੱਕ ਲਿਖਤੀ ਬਹੁਮਤ ਦੇ ਫ਼ੈਸਲੇ ਵਿੱਚ ਕਿਹਾ ਕਿ ਸਰਕਾਰ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ ਲਈ ਇੱਕ ਵਿਕਲਪਕ ਢਾਂਚਾ ਸਥਾਪਤ ਕਰਨ ਲਈ ਆਪਣੀ ਸਕਰਾਤਮਕ-ਪੱਖੀ ਜ਼ਿੰਮੇਵਾਰੀ ਦੀ ਉਲੰਘਣਾ ਕਰ ਰਹੀ ਹੈ। ਜਸਟਿਸ ਪੈਟਰਿਕ ਕੀਨ ਨੇ ਕਿਹਾ ਕਿ "ਉਨ੍ਹਾਂ ਦੇ ਰਿਸ਼ਤੇ ਦੀ ਕਾਨੂੰਨੀ ਮਾਨਤਾ ਪ੍ਰਾਪਤ ਕਰਨ ਵਿੱਚ ਅਸਫਲਤਾ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਪ੍ਰਭਾਵਿਤ ਕਰਨ ਅਤੇ ਅਪਮਾਨ ਦਾ ਕਾਰਨ ਬਣ ਸਕਦੀ ਹੈ।" ਹਾਲਾਂਕਿ ਜੱਜਾਂ ਨੇ ਸਮਲਿੰਗੀ ਵਿਆਹ ਅਤੇ ਵਿਦੇਸ਼ੀ ਸਮਲਿੰਗੀ ਯੂਨੀਅਨਾਂ ਦੀ ਮਾਨਤਾ ਨਾਲ ਸਬੰਧਤ ਹੋਰ ਅਧਾਰਾਂ 'ਤੇ ਸ਼ਾਮ ਦੀ ਅਪੀਲ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News