ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਹਾਕੀ ਕੱਪ 25 ਤੋਂ 27 ਅਕਤੂਬਰ ਤੱਕ ਕਰੇਗੀਬਰਨ ਵਿਖੇ

Tuesday, Oct 15, 2024 - 12:22 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ )- ਕਰੇਗੀਬਰਨ ਫਾਲਕਨਜ਼ ਹਾਕੀ ਕਲੱਬ ਵੱਲੋਂ "ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮੁੱਖ ਰਖਦਿਆਂ ਹਾਕੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਹਾਕੀ ਕੱਪ 25,26 ਅਤੇ 27 ਅਕਤੂਬਰ ਤੱਕ ਕਰੇਗੀਬਰਨ ਇਲਾਕੇ ਦੇ ਗਰੈਂਡ ਬੁੱਲੇਵਾਰਡ ਦੇ ਸ਼ਾਨਦਾਰ ਖੇਡ ਮੈਦਾਨ ਵਿੱਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਹਾਕੀ ਕੱਪ ਹਰ ਸਾਲ ਕਰਵਾਇਆ ਜਾਂਦਾ ਹੈ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਹਾਕੀ ਕੱਪ ਵਿੱਚ ਹਾਕੀ ਜਗਤ ਦੇ ਚੋਟੀ ਦੇ ਖਿਡਾਰੀ ਆਪਣੇ ਜੌਹਰ ਵਿਖਾਉਣਗੇ। 

ਇਸ ਹਾਕੀ ਕੱਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਲੱਬ ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਹਾਕੀ ਕੱਪ ਵਿੱਚ ਮਰਦਾਂ ਦੀਆਂ ਅੱਠ ਟੀਮਾਂ ,ਔਰਤਾਂ ਦੀਆਂ ਚਾਰ ਟੀਮਾਂ ਤੇ ਇਸ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਦੇ ਬੱਚਿਆਂ ਦੀਆਂ ਟੀਮਾਂ ਵੀ ਭਾਗ ਲੈਣ ਜਾ ਰਹੀਆਂ ਹਨ। ਇਸ ਮੌਕੇ ਵਿਕਟੋਰੀਆ ਪੁਲਸ ਅਤੇ ਕਰੇਗੀਬਰਨ ਫਾਲਕਨ ਕਲੱਬ ਦਾ ਸ਼ੋਅ ਮੈਚ ਵੀ ਹੋਵੇਗਾ ਜੋ ਕਿ ਪੂਰੀ ਖਿੱਚ ਦਾ ਕੇਂਦਰ ਹੁੰਦਾ ਹੈ ਤੇ ਇਹ ਸ਼ੋਅ ਮੈਚ ਕੱਪ ਦੇ ਆਖ਼ਿਰੀ ਦਿਨ ਫਾਈਨਲ ਮੁਕਾਬਲਿਆਂ ਤੋਂ ਪਹਿਲਾਂ ਸ਼ਾਮ ਤਿੰਨ ਵਜੇ ਦੇ ਕਰੀਬ ਹੋਵੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Trump ਦੀ ਰਿਪਬਲਿਕਨ ਪਾਰਟੀ ਦੇ ਭਾਰਤੀ-ਤੇਲਗੂ ਸਮਰਥਕਾਂ ਨੇ ਲਗਾਏ ਤੇਲਗੂ ਪੋਸਟਰ 

ਇਸ ਹਾਕੀ ਕੱਪ ਦਾ ਦਾਖਲਾ ਮੁਫ਼ਤ ਹੈ ਅਤੇ ਹਾਕੀ ਦੇ ਖੇਡ ਮੁਕਾਬਲਿਆਂ ਤੋਂ ਇਲਾਵਾਂ ਬੱਚਿਆਂ ਦੇ ਮਨੋਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਸੱਭਿਆਚਾਰਕ ਵੰਨਗੀਆਂ ਵੀ ਆਕਰਸ਼ਨ ਦਾ ਕੇਂਦਰ ਹੋਣਗੀਆਂ ਅਤੇ  ਖਾਣ ਪੀਣ ਦੇ ਵੀ ਵਿਸ਼ੇਸ਼ ਪ੍ਰਬੰਧ ਹੋਣਗੇ।ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਪਰਿਵਾਰਾਂ ਸਮੇਤ ਇਸ ਹਾਕੀ ਕੱਪ ਵਿੱਚ ਹਾਜ਼ਿਰੀ ਲਵਾਉਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਹਾਕੀ ਕੱਪ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੋਂਸਲਾ ਅਫ਼ਜਾਈ ਕਰੀਏ ਤੇ ਇਸ ਹਾਕੀ ਕੱਪ ਨੂੰ ਯਾਦਗਾਰੀ ਬਣਾਈਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News