''ਸਦੀਵੀ ਦੋਸਤੀ ਦੀ ਸੰਧੀ'' ''ਤੇ ਦਸਤਖ਼ਤ ! ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ ਲਿਖਿਆ ਨਵਾਂ ਇਤਿਹਾਸ

Monday, Aug 24, 2026 - 12:36 PM (IST)

''ਸਦੀਵੀ ਦੋਸਤੀ ਦੀ ਸੰਧੀ'' ''ਤੇ ਦਸਤਖ਼ਤ ! ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ ਲਿਖਿਆ ਨਵਾਂ ਇਤਿਹਾਸ

ਤਾਸ਼ਕੰਦ (ਵਾਰਤਾ)- ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਇਤਿਹਾਸਕ ਉਚਾਈ 'ਤੇ ਲਿਜਾਂਦਿਆਂ 'ਸਦੀਵੀ ਦੋਸਤੀ ਦੀ ਸੰਧੀ' 'ਤੇ ਦਸਤਖਤ ਕੀਤੇ ਹਨ। ਇਹ ਅਹਿਮ ਸਮਝੌਤਾ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਦੀ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਦੀ ਅਧਿਕਾਰਤ ਰਾਜ ਯਾਤਰਾ ਦੇ ਅੰਤ ਵਿੱਚ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਹੋਈ ਉੱਚ-ਪੱਧਰੀ ਬੈਠਕ ਦੌਰਾਨ ਹੋਇਆ। ਦਸਤਾਵੇਜ਼ਾਂ ਦੇ ਆਦਾਨ-ਪ੍ਰਦਾਨ ਦੀ ਰਸਮ ਦੌਰਾਨ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਤ ਮਿਰਜ਼ੀਯੋਯੇਵ ਨੇ ਨਾ ਸਿਰਫ਼ ਇਸ ਇਤਿਹਾਸਕ ਸੰਧੀ 'ਤੇ ਦਸਤਖਤ ਕੀਤੇ, ਬਲਕਿ 'ਸਰਵਉੱਚ ਅੰਤਰ-ਰਾਜ ਪ੍ਰੀਸ਼ਦ ਦੀ ਤੀਜੀ ਬੈਠਕ ਦੇ ਫੈਸਲੇ' ਨੂੰ ਵੀ ਪ੍ਰਵਾਨਗੀ ਦਿੱਤੀ। 

ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਿਰਜ਼ੀਯੋਯੇਵ ਨੇ ਇਸ ਯਾਤਰਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦਾ ਇੱਕ ਇਤਿਹਾਸਕ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਸੰਧੀ ਸਿਰਫ਼ ਇੱਕ ਸਰਕਾਰੀ ਕਾਗਜ਼ ਨਹੀਂ ਹੈ, ਬਲਕਿ ਇਹ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ, ਸੰਸਦਾਂ, ਸਰਕਾਰਾਂ ਅਤੇ ਲੋਕਾਂ ਵਿਚਕਾਰ ਆਪਸੀ ਤਾਲਮੇਲ ਵਧਾਉਣ ਅਤੇ ਇੱਕ ਸਾਂਝਾ ਭਵਿੱਖ ਬਣਾਉਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਸੰਧੀ ਦੇ ਨਾਲ ਅਜ਼ਰਬਾਈਜਾਨ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਆਪਣੇ ਸਬੰਧਾਂ ਦਾ ਵਿਸਤਾਰ ਕਰ ਰਿਹਾ ਹੈ, ਜਦਕਿ ਉਜ਼ਬੇਕਿਸਤਾਨ ਵਿਸ਼ਵ ਪੱਧਰ 'ਤੇ ਆਪਣੀ ਪਹੁੰਚ ਬਣਾਉਣ ਲਈ ਨਵੇਂ ਮਾਰਗਾਂ ਦੀ ਤਲਾਸ਼ ਵਿੱਚ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਕਰ ਦੇਵਾਂਗੇ ਖ਼ਾਤਮਾ..!', ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਦੇ'ਤੀ ਚੇਤਾਵਨੀ
 
ਆਰਥਿਕ ਸਬੰਧਾਂ ਨੂੰ ਵੱਡਾ ਹੁਲਾਰਾ ਦਿੰਦਿਆਂ, ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਸਾਲ 2030 ਤੱਕ ਆਪਸੀ ਵਪਾਰ ਨੂੰ 1 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦੇ ਪ੍ਰੋਗਰਾਮ 'ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਵਪਾਰ ਅਤੇ ਨਿਵੇਸ਼ ਦੇ ਖੇਤਰ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਇੱਕ ਵਿਹਾਰਕ ਕਾਰਜ ਯੋਜਨਾ (ਰੋਡਮੈਪ) ਦਾ ਵੀ ਆਦਾਨ-ਪ੍ਰਦਾਨ ਕੀਤਾ ਗਿਆ। ਸਮਝੌਤੇ ਸਿਰਫ਼ ਰਾਜਨੀਤਿਕ ਹੀ ਨਹੀਂ, ਬਲਕਿ ਸਮਾਜਿਕ ਅਤੇ ਸੱਭਿਆਚਾਰਕ ਪੱਧਰ 'ਤੇ ਵੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਈ ਹੋਰ ਸਮਝੌਤੇ ਸਹੀਬੰਦ ਕੀਤੇ ਗਏ, ਜਿਨ੍ਹਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਤ ਮੰਤਰਾਲਿਆਂ ਵਿਚਕਾਰ ਸੈਰ-ਸਪਾਟਾ ਅਤੇ ਸੱਭਿਆਚਾਰਕ ਸਹਿਯੋਗ ਵਧਾਉਣ ਲਈ ਸਮਝੌਤੇ ਹੋਏ। ਨਾਗਰਿਕਾਂ ਦੀ ਸਹੂਲਤ ਲਈ ਪੈਨਸ਼ਨ ਪ੍ਰਬੰਧ ਅਤੇ ਜਨਤਕ ਸੇਵਾਵਾਂ ਵਿੱਚ ਆਪਸੀ ਸਹਿਯੋਗ ਪ੍ਰੋਗਰਾਮ (2027-2028) ਤਿਆਰ ਕੀਤਾ ਗਿਆ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਿਚਕਾਰ ਸਾਲ 2027-2028 ਲਈ ਸਾਂਝਾ ਸਹਿਯੋਗ ਪ੍ਰੋਗਰਾਮ ਬਣਾਇਆ ਗਿਆ।  ਅਜ਼ਰਬਾਈਜਾਨ ਦੀ ਰਾਜ ਕਸਟਮ ਕਮੇਟੀ ਅਤੇ ਉਜ਼ਬੇਕਿਸਤਾਨ ਦੀ ਕਸਟਮ ਕਮੇਟੀ ਦਰਮਿਆਨ ਕੁੱਤਿਆਂ ਦੀ ਸਿਖਲਾਈ ਅਤੇ ਅਧਿਐਨ ਦੇ ਖੇਤਰ ਵਿੱਚ ਤਜ਼ਰਬੇ ਸਾਂਝੇ ਕਰਨ ਲਈ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਗਏ।

ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਲਈ ਕਈ ਇਤਿਹਾਸਕ ਸ਼ਹਿਰਾਂ ਨੂੰ 'ਸਿਸਟਰ-ਸਿਟੀ' (ਸਹਿਯੋਗੀ ਸ਼ਹਿਰ) ਵਜੋਂ ਸਥਾਪਤ ਕਰਨ ਦੇ ਪ੍ਰੋਟੋਕੋਲ 'ਤੇ ਦਸਤਖ਼ਤ ਕੀਤੇ ਗਏ। ਇਸ ਤਹਿਤ ਅਜ਼ਰਬਾਈਜਾਨ ਦੇ ਖਾਨਕੇਂਦੀ ਸ਼ਹਿਰ ਦਾ ਉਜ਼ਬੇਕਿਸਤਾਨ ਦੇ ਉਰਗੇਂਚ ਨਾਲ, ਅਜ਼ਰਬਾਈਜਾਨ ਦੇ ਨਖਚੀਵਨ ਦਾ ਉਜ਼ਬੇਕਿਸਤਾਨ ਦੇ ਉਰਗੇਂਚ ਨਾਲ ਅਤੇ ਅਜ਼ਰਬਾਈਜਾਨ ਦੇ ਲਾਚਿਨ ਸ਼ਹਿਰ ਦਾ ਉਜ਼ਬੇਕਿਸਤਾਨ ਦੇ ਇਤਿਹਾਸਕ ਸ਼ਹਿਰ ਬੁਖਾਰਾ ਨਾਲ ਵਿਸ਼ੇਸ਼ ਸੰਬੰਧ ਸਥਾਪਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News