ਵੱਧ ਪ੍ਰੋਟੀਨ ਵਾਲੀਆਂ ਖੁਰਾਕਾਂ ਨਸਾਂ ’ਚ ਰੋਕਦੀਆਂ ਹਨ ਖੂਨ ਦਾ ਵਹਾਅ

01/25/2020 8:17:12 PM

ਨਿਊਯਾਰਕ (ਆਈ. ਏ. ਐੱਨ. ਐੱਸ.)-ਉੱਚ ਪ੍ਰੋਟੀਨ ਵਾਲੀਆਂ ਖੁਰਾਕਾਂ ਹੋ ਸਕਦਾ ਹੈ ਲੋਕਾਂ ਲਈ ਵਜ਼ਨ ਘਟਾਉਣ ਅਤੇ ਡੌਲੇ ਬਣਾਉਣ ’ਚ ਸਹਾਈ ਹੋਣ ਪਰ ਇਸ ਦਾ ਨਤੀਜਾ ਦਿਲ ਦੇ ਦੌਰੇ ’ਚ ਵੀ ਨਿਕਲ ਸਕਦਾ ਹੈ। ਖੋਜਕਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਜਿਹੀ ਖੁਰਾਕ ਨਸਾਂ ’ਚ ਖੂਨ ਦੇ ਵਹਾਅ ’ਚ ਰੁਕਾਵਟ ਪੈਦਾ ਕਰਦੀ ਹੈ। ਚੂਹਿਆਂ ’ਤੇ ਕੀਤੀ ਗਈ ਖੋਜ ਤੋਂ ਜਾਣਕਾਰੀ ਮਿਲੀ ਹੈ ਕਿ ਅਜਿਹੀ ਖੁਰਾਕ ਇਕ ਅਜਿਹੀ ਤਹਿ ਬਣਾਉਂਦੀ ਹੈ, ਜੋ ਨਸਾਂ ’ਚ ਖੂਨ ਦੇ ਵਹਾਅ ਨੂੰ ਰੋਕਦੀ ਹੈ ਅਤੇ ਜਿਸ ਨਾਲ ਨਸਾਂ ਫਟ ਵੀ ਸਕਦੀਆਂ ਹਨ। ਜਿੰਨੀਆਂ ਇਹ ਤਹਿਆਂ ਬਣਦੀਆਂ ਜਾਣਗੀਆਂ, ਓਨਾ ਹੀ ਦਿਲ ਦੇ ਦੌਰੇ ਦਾ ਖਤਰਾ ਵੀ ਵਧਦਾ ਜਾਵੇਗਾ। ਸੇਂਟ ਲੂਈ, ਮਿਸੂਰੀ ’ਚ ਦਵਾਈਆਂ ਦੇ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਦੇ ਸਹਾਇਕ ਪ੍ਰੋਫੈਸਰ ਅਤੇ ਲੇਖਕ ਬਬਾਕ ਰਜਨੀ ਨੇ ਇਹ ਜਾਣਕਾਰੀ ਦਿੱਤੀ ਹੈ।

Sunny Mehra

This news is Content Editor Sunny Mehra