ਚੀਨ ''ਚ ਭਾਰੀ ਮੀਂਹ, 16,000 ਤੋਂ ਵੱਧ ਲੋਕ ਪ੍ਰਭਾਵਿਤ

Monday, Oct 04, 2021 - 06:28 PM (IST)

ਸ਼ੇਨਯਾਂਗ (ਯੂ.ਐੱਨ.ਆਈ.): ਪੂਰਬੀ-ਉੱਤਰੀ ਚੀਨ ਦੇ ਲਿਯਾਓਨਿੰਗ ਸੂਬੇ ਵਿਚ ਸ਼ਨੀਵਾਰ ਤੋਂ ਸੁਰੂ ਹੋਏ ਭਾਰੀ ਮੀਂਹ ਨਾਲ 16,000 ਤੋਂ ਵੱਧ ਵਸਨੀਕ ਪ੍ਰਭਾਵਿਤ ਹੋਏ ਹਨ। ਸੂਬਾਈ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਹੈੱਡਕੁਆਰਟਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਲਿਯਾਓਨਿੰਗ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੱਧਮ ਤੋਂ ਭਾਰੀ ਮੀਂਹ ਪਿਆ। ਕੁਝ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਗੜੇ ਪਏ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਹਰਜੀਤ ਸੱਜਣ ਦੀਆਂ ਵਧੀਆਂ ਮੁਸ਼ਕਲਾਂ, ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਧੀ

ਹੁਣ ਤੱਕ ਕੁੱਲ 16,583 ਲੋਕ ਪ੍ਰਭਾਵਿਤ ਹੋਏ ਹਨ। ਸੂਬੇ ਨੇ 4,513 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਹੈ। ਮੀਂਹ ਨਾਲ ਫਸਲਾਂ ਦਾ ਕੁੱਲ 2,533.13 ਹੈਕਟੇਅਰ ਖੇਤਰ ਪ੍ਰਭਾਵਿਤ ਹਨ, ਜਿਸ ਵਿੱਚੋਂ 27.33 ਹੈਕਟੇਅਰ ਤਬਾਹ ਹੋ ਗਏ, ਜਿਸ ਨਾਲ 168 ਮਿਲੀਅਨ ਯੂਆਨ (ਲਗਭਗ 26 ਮਿਲੀਅਨ ਯੂਐਸ ਡਾਲਰ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ।


Vandana

Content Editor

Related News