H-1B ਫੀਸਾਂ 'ਚ ਵਾਧੇ ਨਾਲ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ 'ਚ ਤਬਦੀਲ ਹੋਣ ਦਾ ਖ਼ਦਸ਼ਾ

Wednesday, Aug 26, 2026 - 11:30 AM (IST)

H-1B ਫੀਸਾਂ 'ਚ ਵਾਧੇ ਨਾਲ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ 'ਚ ਤਬਦੀਲ ਹੋਣ ਦਾ ਖ਼ਦਸ਼ਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਸਥਿਤ ਇੱਕ ਭਾਰਤੀ ਅਮਰੀਕੀ ਵਕਾਲਤ ਸਮੂਹ ਨੇ H-1B ਵਰਕ ਵੀਜ਼ਾ 'ਤੇ 1,03,265 ਅਮਰੀਕੀ ਡਾਲਰ ਦੀ ਪ੍ਰਸਤਾਵਿਤ ਵਾਧੂ ਫੀਸ 'ਤੇ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਇਸ ਕਦਮ ਨਾਲ ਅਮਰੀਕਾ ਤੋਂ ਨੌਕਰੀਆਂ ਹੋਰ ਦੇਸ਼ਾਂ ਵਿਚ ਜਾ ਸਕਦੀਆਂ ਹਨ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (FIIDS) ਨੇ ਕਿਹਾ ਕਿ ਇੰਨੀ ਉੱਚ ਫੀਸ ਜਾਇਜ਼ ਭਰਤੀ ਨੂੰ ਆਰਥਿਕ ਤੌਰ 'ਤੇ ਅਸੰਭਵ ਬਣਾ ਸਕਦੀ ਹੈ ਅਤੇ ਨਾ ਚਾਹੁੰਦੇ ਹੋਏ ਵੀ ਕੰਪਨੀਆਂ ਨੂੰ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ ਵਿੱਚ ਤਬਦੀਲ ਕਰਨ ਲਈ ਉਤਸ਼ਾਹਿਤ ਕਰ ਸਕਦੀ ਹੈ। 

FIIDS ਦਾ ਇਹ ਬਿਆਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਸਾਰੀਆਂ H-1B ਵੀਜ਼ਾ ਅਰਜ਼ੀਆਂ (ਜ਼ਿਨ੍ਹਾਂ ਵਿਚ ਐਡਵਾਂਸਡ ਡਿਗਰੀ ਛੋਟਾਂ ਲਈ ਯੋਗ ਵਿਅਕਤੀਆਂ ਸਮੇਤ) ਲਈ (103,265 ਅਮਰੀਕੀ ਡਾਲਰ ਦੀ ਵਾਧੂ ਫੀਸ ਦਾ ਪ੍ਰਸਤਾਵ ਰੱਖਣ ਤੋਂ ਬਾਅਦ ਆਇਆ ਹੈ। FIIDS ਦੇ ਨੀਤੀ ਅਤੇ ਰਣਨੀਤੀ ਦੇ ਮੁਖੀ ਖਾਂਡੇਰਾਓ ਕੰਦ ਨੇ ਇੱਕ ਬਿਆਨ ਵਿੱਚ ਕਿਹਾ, "ਸਾਡਾ ਮੰਨਣਾ ਹੈ ਕਿ ਗ੍ਰਹਿ ਸੁਰੱਖਿਆ ਵਿਭਾਗ (DHS) ਅਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੂੰ ਰਾਸ਼ਟਰੀ ਸੁਰੱਖਿਆ ਦੀ ਰੱਖਿਆ, ਧੋਖਾਧੜੀ ਨੂੰ ਰੋਕਣ ਅਤੇ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਪ੍ਰਬੰਧਨ ਕਰਨ ਲਈ ਢੁਕਵੇਂ ਸਰੋਤਾਂ ਦੀ ਲੋੜ ਹੈ। ਹਾਲਾਂਕਿ 103,265 ਅਮਰੀਕੀ ਡਾਲਰ ਦੀ H-1B ਫੀਸ ਵਿੱਤੀ ਤੌਰ 'ਤੇ ਤੰਗ ਸਟਾਰਟਅੱਪਸ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਹਜ਼ਾਰਾਂ H-1B ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਵਾਲੀਆਂ ਕੰਪਨੀਆਂ ਨੂੰ ਕਰੋੜਾਂ ਡਾਲਰ ਅਤੇ ਸੰਭਵ ਤੌਰ 'ਤੇ ਕਰੀਬ ਇਕ ਬਿਲੀਅਨ ਡਾਲਰ ਤੱਕ ਦੇ ਵਾਧੂ ਖਰਚੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।" 

ਪੜ੍ਹੋ ਇਹ ਅਹਿਮ ਖ਼ਬਰ-   ਵੀਜ਼ਾ ਅਪੁਆਇੰਟਮੈਂਟਾਂ ਨੂੰ ਲੈ ਕੇ ਟਰੰਪ ਨੇ ਕਰ'ਤਾ ਵੱਡਾ ਐਲਾਨ

ਕੰਦ ਨੇ ਕਿਹਾ ਕਿ 100,000 ਅਮਰੀਕੀ ਡਾਲਰ ਦੀ ਸੰਭਾਵੀ OPT ਫੀਸ ਦੇ ਨਾਲ ਇਹ ਰਕਮ 203,265 ਅਮਰੀਕੀ ਡਾਲਰ ਤੱਕ ਵਧ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਲਈ ਆਪਣੀ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਲੱਭਣਾ ਬਹੁਤ ਮਹਿੰਗਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ,"ਅਸੀਂ DHS ਅਤੇ USCIS ਨੂੰ ਹੋਰ ਰਾਸ਼ੀ ਜੁਟਾਉਣ ਲਈ ਵਾਜਬ ਢੰਗ ਲੱਭਣ,ਕਾਂਗਰਸ ਨੂੰ ਏਜੰਸੀ ਲਈ ਢੁਕਵੀਂ ਫੰਡਿੰਗ ਯਕੀਨੀ ਬਣਾਉਣ  ਅਤੇ ਉਦਯੋਗ ਜਗਤ ਤੋਂ ਅਮਰੀਕਾ ਦੀਆਂ ਪ੍ਰਤਿਭਾ ਦੀਆਂ ਜ਼ਰੂਰਤਾਂ ਨੂੰ ਸਪਸ਼ਟ ਕਰਨ ਦੀ ਅਪੀਲ ਕਰਦੇ ਹਾਂ।" ਉਨ੍ਹਾਂ ਨੇ ਕਿਹਾ, "ਅਮਰੀਕੀ ਕਰਮਚਾਰੀਆਂ ਦੀ ਰੱਖਿਆ ਕਰਨਾ ਅਤੇ ਅਮਰੀਕਾ ਦੀ ਤਕਨੀਕੀ ਲੀਡਰਸ਼ਿਪ ਨੂੰ ਬਣਾਈ ਰੱਖਣਾ ਨਾਲ-ਨਾਲ ਚੱਲਣਾ ਚਾਹੀਦਾ ਹੈ।" FIIDS ਨੇ ਕਿਹਾ ਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਪਹਿਲਾਂ ਹੀ ਬਿਨੈਕਾਰਾਂ ਅਤੇ ਪਟੀਸ਼ਨਰਾਂ ਦੁਆਰਾ ਅਦਾ ਕੀਤੀਆਂ ਗਈਆਂ ਫੀਸਾਂ ਤੋਂ ਲਗਭਗ 96 ਪ੍ਰਤੀਸ਼ਤ ਫੰਡ ਪ੍ਰਾਪਤ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News