ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸਬੰਧੀ ਬਰੇਸ਼ੀਆ ਵਿਖੇ ਹੋਏ ਗੁਰਮਤਿ ਸਮਾਗਮ

Tuesday, Jun 08, 2021 - 01:12 PM (IST)

 ਰੋਮ (ਕੈਂਥ)-ਬ੍ਰਹਮ ਗਿਆਨੀ, ਸਮਾਜ ਸੁਧਾਰਕ, ਵਿੱਦਿਆਦਾਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਦੇ ਸਬੰਧ ’ਚ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗ੍ਰੰਥੀ ਸਾਹਿਬ ਭਾਈ ਕੁਲਵੰਤ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ। ਇਨ੍ਹਾਂ ਤੋਂ ਬਆਦ ਗਿਆਨੀ ਸ਼ਮਸ਼ੇਰ ਸਿੰਘ ਦੇ ਕਵੀਸ਼ਰੀ ਜਥੇ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਜੀਵਨ ਪ੍ਰਸੰਗ ਦੇ ਇਤਿਹਾਸ ਬਾਰੇ ਸੰਗਤਾ ਨੂੰ ਸਰਵਣ ਕਰਾ ਕੇ ਕਵੀਸ਼ਰੀ ਵਾਰਾਂ ਨਾਲ ਨਿਹਾਲ ਕੀਤਾ।

PunjabKesari

ਗੁਰੂਘਰ ਵਿਖੇ ਸੇਵਾਦਾਰਾਂ ਵਲੋਂ ਜਿਥੇ ਠੰਡੇ-ਮਿੱਠੇ ਜਲ ਦੀਆ ਛਬੀਲਾਂ ਲਗਾਈਆਂ ਗਈਆਂ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲ ਵਿਸ਼ੇਸ਼ ਤੌਰ ’ਤੇ ਲਾਏ ਗਏ। ਗੁਰੂਘਰ ਦੀ ਕਮੇਟੀ ਵਲੋਂ ਸੇਵਾਦਾਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਮੁਲਤਾਨੀ, ਗਿਆਨੀ ਮੇਹਰ ਸਿੰਘ, ਗੁਰਦੇਵ ਸਿੰਘ ਗੇਧੀ, ਸੁਖਦੇਵ ਸਿੰਘ ਕੰਗ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਆਪਣੇ ਵਿਚਾਰ ਪ੍ਰਗਟ ਕੀਤੇ।


Manoj

Content Editor

Related News