ਜਦੋਂ ਡੋਨਾਲਡ ਟਰੰਪ ਨੂੰ ਦੇਖ ਗੁੱਸੇ ਨਾਲ ਲਾਲ ਹੋ ਗਈ ਗ੍ਰੇਟਾ, ਵੀਡੀਓ ਵਾਇਰਲ

Tuesday, Sep 24, 2019 - 05:04 PM (IST)

ਜਦੋਂ ਡੋਨਾਲਡ ਟਰੰਪ ਨੂੰ ਦੇਖ ਗੁੱਸੇ ਨਾਲ ਲਾਲ ਹੋ ਗਈ ਗ੍ਰੇਟਾ, ਵੀਡੀਓ ਵਾਇਰਲ

ਨਿਊਯਾਰਕ— ਅਮਰੀਕਾ ਦੇ ਨਿਊਯਾਰਕ 'ਚ ਸੋਮਵਾਰ ਨੂੰ ਯੂਨਾਈਟਡ ਨੇਸ਼ਨਸ ਦੇ ਹੈੱਡਕੁਆਰਟਰ 'ਤੇ ਕਲਾਈਮੇਟ ਸੰਮੇਲਨ ਦਾ ਆਯੋਜਨ ਹੋਇਆ। ਇਸ ਪ੍ਰੋਗਰਾਮ 'ਚ ਸਵੀਡਨ ਦੀ ਗ੍ਰੇਟਾ ਥਨਬਰਗ ਨੇ ਭਾਰਤ ਸਣੇ ਯੂਰਪ ਤੇ ਅਮਰੀਕਾ ਦੇ ਕਈ ਨੌਜਵਾਨਾਂ ਦਾ ਦਿੱਲ ਜਿੱਤ ਲਿਆ। ਗ੍ਰੇਟਾ ਦੇ ਭਾਸ਼ਣ ਤੋਂ ਅਲੱਗ ਹੁਣ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਗ੍ਰੇਟਾ ਗੁੱਸੇ ਨਾਲ ਟਰੰਪ ਵੱਲ ਘੂਰਦੀ ਨਜ਼ਰ ਆ ਰਹੀ ਹੈ।

16 ਸਾਲ ਦੀ ਗ੍ਰੇਟਾ ਅੱਜ ਸਾਰੇ ਨੌਜਵਾਨਾਂ ਲਈ ਆਦਰਸ਼ ਬਣ ਗਈ ਹੈ। ਉਹ ਪਿਛਲੇ ਕਰੀਬ ਡੇਢ ਸਾਲ ਤੋਂ ਵਾਤਾਵਰਣ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੀ ਹੈ। ਸੋਸ਼ਲ ਮੀਡੀਆ 'ਤੇ ਜੋ ਵੀਡੀਓ ਵਾਇਰਲ ਹੋਈ ਹੈ, ਉਸ 'ਚ ਗ੍ਰੇਟਾ ਯੂ.ਐੱਨ. ਦੀ ਲਾਬੀ 'ਚ ਦੁਨੀਆ ਭਰ ਦੇ ਨੇਤਾਵਾਂ ਦਾ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਦੇ ਚਿਹਰੇ 'ਤੇ ਉਤਸੁਕਤਾ ਝਲਕ ਰਹੀ ਸੀ ਪਰ ਉਨ੍ਹਾਂ ਦੇ ਚਿਹਰੇ ਦੇ ਭਾਵ ਉਸ ਵੇਲੇ ਬਦਲ ਗਏ ਜਦੋਂ ਰਾਸ਼ਟਰਪਤੀ ਟਰੰਪ ਸਾਹਮਣੇ ਆਉਂਦੇ ਹਨ। ਇਸ ਵੇਲੇ ਗ੍ਰੇਟਾ ਕੁਝ ਸਮੇਂ ਲਈ ਰੁਕ ਜਾਂਦੀ ਹੈ। ਉਸ ਦੀਆਂ ਅੱਖਾਂ 'ਚ ਗੁੱਸਾ ਝਲਕ ਰਿਹਾ ਹੈ। ਗ੍ਰੇਟਾ ਦੀ ਗੁੱਸੇ 'ਚ ਲਾਲ ਚਿਹਰੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਯੂਜ਼ਰਸ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਬਿਨਾਂ ਬੋਲੇ ਸਭ ਕੁਝ ਕਹਿ ਦਿੱਤਾ ਹੈ।


author

Baljit Singh

Content Editor

Related News