ਅਮਰੀਕਾ ''ਚ ਗਰੀਨ ਕਾਰਡ ਪ੍ਰੋਸੈਸਿੰਗ ਬੰਦ, ਹੁਣ ਨੇਪਾਲ ਜਾਣਾ ਵੀ ਔਖਾ

Saturday, Mar 29, 2025 - 12:47 PM (IST)

ਅਮਰੀਕਾ ''ਚ ਗਰੀਨ ਕਾਰਡ ਪ੍ਰੋਸੈਸਿੰਗ ਬੰਦ, ਹੁਣ ਨੇਪਾਲ ਜਾਣਾ ਵੀ ਔਖਾ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਚ ਜਿਹੜੇ ਲੋਕਾਂ ਨੇ ਗਰੀਨ ਕਾਰਡ ਅਪਲਾਈ ਕੀਤੇ ਹਨ। ਅਤੇ ਰਿਫਊਜੀ ਸਟੇਟਸ ਜਾਂ ਪੋਲੀਟੀਕਲ ਅਸੈਲਮ ਦੀ ਪੇਸ਼ਕਸ਼ ਕੀਤੀ ਹੈ। ਇੰਨਾਂ ਦੇ ਕੇਸਾਂ 'ਤੇ ਜਿਹੜੇ ਲੋਕਾਂ ਦੇ ਕੇਸ ਪਾਸ ਹੋਏ ਹਨ। ਜਿੰਨਾਂ ਵਿੱਚ ਅਸੈਲਮ ਜਾਂ ਜਿਹਨਾਂ ਨੂੰ ਰਫਿਊਜੀ ਸਟੇਟਸ ਇਥੇ ਮਿਲਿਆ ਹੈ। ਉਹ ਭਾਵੇਂ ਗਰੀਨ ਕਾਰਡ ਅਪਲਾਈ ਕਰ ਸਕਦੇ ਹਨ ਪਰ ਉਹਨਾਂ ਦੀ ਜਿਹੜੀ ਗਰੀਨ ਕਾਰਡ ਦੀ ਪ੍ਰੋਸੈਸਿੰਗ 'ਤੇ ਟਰੰਪ ਸਰਕਾਰ ਨੇ ਹੁਣ ਲੰਮੇ ਸਮੇਂ ਲਈ ਰੋਕ ਲਾ ਦਿੱਤੀ ਹੈ ਉਸ ਨੇ ਮੁਸ਼ਕਲ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਅਮਰੀਕਾ ਦੇ ਉੱਘੇ ਨਾਮਵਰ ਅਟਾਰਨੀ (ਵਕੀਲ) ਜਸਪ੍ਰੀਤ ਸਿੰਘ ਨੇ ਦਿੱਤੀ। 

ਉਹਨਾਂ ਦੱਸਿਆ ਕਿ ਇਹ ਜਾਣਕਾਰੀ ਡਿਪਾਰਟਮੈਂਟ ਆਫ਼ ਹੋਮਲੈਡ ਸਿਕਿਉਰਟੀ ਵੱਲੋਂ ਜਾਰੀ ਕੀਤੀ ਗਈ ਹੈ। ਅਮਰੀਕਾ ਦੇ ਉੱਘੇ ਅਟਾਰਨੀ (ਵਕੀਲ) ਜਸਪ੍ਰੀਤ ਸਿੰਘ ਨੇ ਕਿਹਾ ਕਿ ਜਿਹਨਾਂ ਲੋਕਾਂ ਦੇ ਅਸੈਲਮ ਦੇ ਕੇਸ ਪਾਸ ਹੋਏ ਹਨ ਜਾਂ ਜਿਹਨਾਂ ਨੂੰ ਰਿਫਊਜੀ ਸਟੇਟਸ ਮਿਲਿਆ ਹੈ। ਉਹਦੀ ਉਹਨਾਂ ਨੂੰ ਲੰਮੇ ਸਮੇਂ ਤੱਕ ਇੰਤਜ਼ਾਰ ਕਰਨੀ ਪਵੇਗੀ। ਜਿਹੜੇ ਸਿਕਉਰਿਟੀ ਕੰਸਰਨ ਦੇ ਵਿੱਚ ਨਹੀ ਆਉਂਦੇ। ਉਹਨਾਂ ਵਿੱਚ ਕਿਯੂ.ਆਰ ਦੇ ਵੀਜ਼ੇ ਦੇ ਲੋਕ ਹਨ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਐਗਜੈਕਿਟਵ ਆਰਡਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰੀ ਕੀਤਾ ਹੈ। ਆਰਡਰ ਕਿ ਜਿਹੜੇ ਲੋਕ ਅਮਰੀਕਾ ਦੀ ਸਿਕਉਰਿਟੀ ਨੂੰ ਖਤਰਾ ਬਣੇ ਹਨ ਜਾਂ ਉਹਨਾਂ ਲੋਕਾਂ ਨੂੰ ਵੈਟ ਕੀਤਾ ਜਾਏਗਾ ਅਤੇ ਦੇਖਿਆ ਜਾਏਗਾ ਕਿ ਉਹ ਯੋਗ ਹੈ ਜਾਂ ਨਹੀ। ਉੱਘੇ ਅਟਾਰਨੀ (ਵਕੀਲ) ਨੇ ਇਹ ਵੀ ਦੱਸਿਆ ਕਿ ਫਿਲਹਾਲ ਜਿਹੜੇ  ਲੋਕਾਂ ਦੀ ਹੁਣ ਅਸੈਲਮ ਦੇ ਕੇਸ ਪਾਸ ਹੋਣ ਤੋ ਬਾਅਦ ਗਰੀਨ  ਕਾਰਡ ਅਪਲਾਈ ਕੀਤੇ ਹਨ।ਜਾ ਰਿਫਊਜੀ ਹੋਣ ਦੇ,  ਉਹਨਾਂ ਦੀ ਪ੍ਰੋਸੈਗਿੰਗ 'ਤੇ ਪੱਕੇ ਤੌਰ 'ਤੇ ਰੋਕ ਲਾ ਦਿੱਤੀ ਗਈ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਿਆਂਮਾਰ ਤੋਂ ਵੱਡੀ ਅਪਡੇਟ, ਮ੍ਰਿਤਕਾਂ ਦੀ ਗਿਣਤੀ 1000 ਦੇ ਪਾਰ

ਆਉਦੇ ਦਿਨਾਂ ਵਿਚ ਦੇਖਿਆ ਜਾਏਗਾ ਕਿ ਟਰੰਪ ਸਰਕਾਰ ਦਾ ਇਮਪੈਕਟ ਕਿਹੜੇ ਕਿਹੜੇ ਦੇਸ਼ਾਂ 'ਤੇ ਪਵੇਗਾ। ਅਟਾਰਨੀ ਨੇ ਦੱਸਿਆ ਕਿ ਜਿਹੜੇ ਲੋਕ ਇੰਡੀਆ ਪੰਜਾਬ ਜਾਂ ਹਰਿਆਣਾ ਦੇ ਹਨ। ਜਿਹਨਾਂ ਦੇ ਕੇਸ ਪਾਸ ਹੋਏ ਹਨ। ਉਹਨਾਂ ਵਿਚੋਂ ਕਾਫ਼ੀ ਦੇ ਗਰੀਨ ਕਾਰਡ ਅਪਲਾਈ ਹੋਏ ਹਨ। ਜੋ ਸਾਰੇ ਪ੍ਰੋਸੈਗਿੰਗ ਦੇ ਅਧੀਨ ਹਨ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਚਾਹੇ ਉਹ ਕਿਸੇ ਵੀ ਦੇਸ਼ ਦੇ ਲੋਕਾਂ ਨੇ ਅਸੈਲਮ ਕੀਤੀ ਹੋਵੇ।ਇਸ ਤੋ ਇਲਾਵਾ ਜਸਪ੍ਰੀਤ ਸਿੰਘ ਅਟਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਜਿਹੜੇ ਲੋਕਾਂ ਦੇ ਕੇਸ ਪਾਸ ਹੁੰਦੇ ਹਨ ਅਤੇ ਉਹ ਬਾਅਦ ਵਿੱਚ ਨੇਪਾਲ ਰਾਹੀਂ ਭਾਰਤ ਚਲੇ ਜਾਂਦੇ ਹਨ। ਹੁਣ ਉਹਨਾਂ ਦੀ ਵਾਪਸੀ ਵਿੱਚ ਵੀ ਮੁਸ਼ਕਲ ਆ ਗਈ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੁਝ ਕਲਾਇੰਟਾਂ ਦੀਆਂ ਫੋਨ ਕਾਲਾਂ ਵੀ ਉਹਨਾਂ ਨੂੰ ਆਈਆਂ ਹਨ।ਜਿਹੜੇ ਨੇਪਾਲ ਗਏ ਸੀ ਉਹਨਾਂ ਨੇ ਅਮਰੀਕਾ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਜਹਾਜ਼ ਵਿੱਚ ਚੜ੍ਹਨ ਨਹੀ ਦਿੱਤਾ ਗਿਆ।ਜਿਹੜੇ ਲੋਕ ਇਥੋ ਟਰੈਵਲ ਡਾਕੂਮੈਂਟ ਲੈ ਕੇਸ ਪਾਸ ਹੋਣ ਤੋਂ ਬਾਅਦ ਨੇਪਾਲ ਵਗੈਰਾ ਜਾਂਦੇ ਹਨ। ਹੁਣ ਉਹਨਾਂ ਨੂੰ ਵਿਸੇਸ਼ ਤੌਰ 'ਤੇ ਆਪਣਾ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਉਹਨਾਂ ਨੂੰ ਨੇਪਾਲ ਦੇ ਏਅਰਪੋਰਟ ਤੇ ਰੋਕਿਆ ਜਾ ਰਿਹਾ ਹੈ। ਅਤੇ ਭਾਰਤੀ ਲੋਕਾਂ ਨੂੰ ਹੁਣ ਨੇਪਾਲ ਰਾਹੀਂ ਆਪਣੇ ਦੇਸ਼ ਵਿਚ ਜਾਣਾ ਔਖਾ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News