ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ, ਇਟਲੀ 'ਚ Job ਕਰਨਾ ਹੋਇਆ ਸੁਖਾਲਾ

Thursday, Oct 03, 2024 - 02:22 PM (IST)

ਰੋਮ (ਆਈ.ਏ.ਐੱਨ.ਐੱਸ.)- ਇਟਲੀ ਜਾਣ ਦੇ ਚਾਹਵਾਨ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਲਈ ਚੰਗੀ ਖ਼ਬਰ ਹੈ।ਇਟਲੀ ਸਰਕਾਰ ਨੇ ਨਵੇਂ ਫ਼ਰਮਾਨ ਨਾਲ ਵਿਦੇਸ਼ੀ ਕਾਮਿਆਂ ਲਈ ਦਾਖ਼ਲੇ ਦੇ ਨਿਯਮਾਂ ਨੂੰ ਆਸਾਨ ਬਣਾਇਆ ਹੈ ਅਤੇ ਨੌਕਰਸ਼ਾਹੀ ਦੀਆਂ ਰੁਕਾਵਟਾਂ ਨੂੰ ਘਟਾ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬੀ ਨੌਜਵਾਨਾਂ ਨੂੰ ਵੱਡਾ ਫ਼ਾਇਦਾ ਹੋ ਸਕਦਾ ਹੈ।

ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਮਨਜ਼ੂਰ ਕੀਤੇ ਗਏ ਬਦਲਾਵਾਂ ਦਾ ਉਦੇਸ਼ ਰੁਜ਼ਗਾਰਦਾਤਾਵਾਂ ਅਤੇ ਨੌਕਰੀ ਲੱਭਣ ਵਾਲਿਆਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਹੈ। ਨਾਲ ਹੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਨਿਯਮਾਂ ਨੂੰ ਸਖਤ ਕਰਨਾ ਹੈ ।

ਇੱਕ ਮੁੱਖ ਤਬਦੀਲੀ  ਤਹਿਤ ਵਰਕ ਪਰਮਿਟ ਲਈ ਔਨਲਾਈਨ ਅਰਜ਼ੀਆਂ ਇੱਕ ਸਾਲ ਵਿੱਚ ਕਈ ਦਿਨਾਂ ਵਿੱਚ ਜਮ੍ਹਾਂ ਕੀਤੀਆਂ ਜਾ ਸਕਣਗੀਆਂ ਜਦਕਿ ਪਹਿਲਾਂ ਸਿਰਫ਼ ਇੱਕ ਦਿਨ ਜਮਾਂ ਕਰਨੀਆਂ ਪੈਂਦੀਆਂ ਸਨ।

ਇਹ ਫ਼ਰਮਾਨ 2025 ਵਿੱਚ 10,000 ਵਰਕ ਪਰਮਿਟਾਂ ਦਾ ਵਾਧੂ ਕੋਟਾ ਵੀ ਪੇਸ਼ ਕਰਦਾ ਹੈ, ਖਾਸ ਤੌਰ 'ਤੇ ਘਰੇਲੂ ਕਰਮਚਾਰੀਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ, ਖਾਸ ਕਰਕੇ ਬਜ਼ੁਰਗਾਂ ਅਤੇ ਦਿਵਿਆਂਗਾਂ ਲਈ।

ਪੜ੍ਹੋ ਇਹ ਅਹਿਮ ਖ਼ਬਰ-New Zealand ਨੇ Visa Fees 'ਚ ਕੀਤਾ ਵਾਧਾ, ਭਾਰਤੀ ਵਿਦਿਆਰਥੀ ਤੇ ਸੈਲਾਨੀ ਹੋਣਗੇ ਪ੍ਰਭਾਵਿਤ

ਖੇਤੀਬਾੜੀ ਅਤੇ ਸੈਰ-ਸਪਾਟਾ ਵਰਗੇ ਖੇਤਰਾਂ ਵਿੱਚ ਮੌਸਮੀ ਵਿਦੇਸ਼ੀ ਕਾਮਿਆਂ ਕੋਲ ਹੁਣ ਨਵੀਂ ਨੌਕਰੀ ਲੱਭਣ ਲਈ ਅਤੇ ਆਪਣੇ ਇਕਰਾਰਨਾਮੇ ਦੇ ਖ਼ਤਮ ਹੋਮ ਦੇ ਬਾਅਦ ਵਰਕ ਪਰਮਿਟ ਨੂੰ ਨਵਿਆਉਣ ਲਈ 30 ਦਿਨ ਦੀ ਬਜਾਏ ਹੁਣ 60 ਦਿਨ ਹਨ, ਜਿਸ ਮਗਰੋਂ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ।

ਲੇਬਰ ਮੰਤਰੀ ਮਰੀਨਾ ਕੈਲਡਰੋਨ ਅਨੁਸਾਰ ਸ਼ੋਸ਼ਣ ਦੇ ਮਾਮਲਿਆਂ ਦੇ ਜਵਾਬ ਵਿੱ, ਖਾਸ ਤੌਰ 'ਤੇ ਖੇਤੀਬਾੜੀ ਵਿੱਚ ਨਵਾਂ ਫ਼ਰਮਾਨ ਉਨ੍ਹਾਂ ਪ੍ਰਵਾਸੀਆਂ ਨੂੰ 6 ਮਹੀਨੇ ਦਾ ਨਿਵਾਸ ਪਰਮਿਟ ਪ੍ਰਦਾਨ ਕਰਦਾ ਹੈ ਜੋ ਦੁਰਵਿਵਹਾਰ ਦੀ ਰਿਪੋਰਟ ਕਰਦੇ ਹਨ, ਨਾਲ ਹੀ ਉਨ੍ਹਾਂ ਨੂੰ ਘੱਟੋ-ਘੱਟ ਇੱਕ ਸਾਲ ਲਈ ਨਵਿਆਉਣ ਦਾ ਵਿਕਲਪ ਵੀ ਦਿੱਤਾ ਜਾਂਦਾ ਹੈ।

ਇਟਲੀ ਨੇ ਮੌਸਮੀ, ਗੈਰ-ਮੌਸਮੀ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਲਈ 2023 ਅਤੇ 2025 ਵਿਚਕਾਰ 452,000 ਵਿਦੇਸ਼ੀ ਕਾਮਿਆਂ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News