ਗਲਾਸਗੋ: ਮਾਸਕਾਂ ਵਾਲੇ ਲੁਟੇਰੇ ਲੱਖ ਪੌਂਡ ਦੇ ਗਹਿਣੇ ਲੈ ਉੱਡੇ

10/09/2020 5:16:52 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਵਿੱਚ ਚੋਰੀ ਅਤੇ ਹੋਰ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇੱਕ ਤਾਜਾ ਘਟਨਾ ਵਿੱਚ ਨਕਾਬਪੋਸ਼ ਗਿਰੋਹ ਦੁਆਰਾ ਇੱਕ ਘਰ ਵਿੱਚ ਗਹਿਣਿਆਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7.20 ਵਜੇ ਵਾਪਰੀ, ਜਦੋਂ ਤਿੰਨ ਵਿਅਕਤੀ ਬਲੈਟੀਅਰ ਰੋਡ, ਬੋਥਵੇਲ ਵਿਖੇ ਘਰ ਵਿਚ ਦਾਖਲ ਹੋਏ ਅਤੇ ਚੋਰੀ ਨੂੰ ਅੰਜਾਮ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਅਗਸਤ 2020 'ਚ ਕੈਨੇਡਾ ਨੇ ਹਜ਼ਾਰਾਂ ਪ੍ਰਵਾਸੀਆਂ ਦਾ ਕੀਤਾ ਸਵਾਗਤ

ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਗਿਰੋਹ ਨੇ ਗਹਿਣਿਆਂ ਦੀ ਚੋਰੀ ਕੀਤੀ ਹੈ ਜਿਹਨਾਂ ਦੀ ਕੀਮਤ £100000 ਤੋਂ ਜਿਆਦਾ ਸੀ। ਚੋਰੀ ਦੇ ਦੌਰਾਨ ਇੱਕ ਚਿੱਟੀ ਔਡੀ ਕਾਰ ਘਰ ਦੇ ਬਾਹਰ ਖੜ੍ਹੀ ਦੇਖੀ ਗਈ ਸੀ ਅਤੇ ਸ਼ਾਮ 7.50 ਵਜੇ ਦੇ ਕਰੀਬ ਤੇਜ਼ ਰਫਤਾਰ ਨਾਲ ਨਿਕਲ ਗਈ ਸੀ। ਘਟਨਾ ਦੇ ਸ਼ੱਕੀ ਤਿੰਨੇ ਆਦਮੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਪੁਲਸ ਦੁਆਰਾ ਇਸ ਚੋਰੀ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਅਧਿਕਾਰੀ ਇਸ ਜਾਂਚ ਵਿਚ ਸਹਾਇਤਾ ਲਈ ਵਧੇਰੇ ਵੇਰਵੇ ਪ੍ਰਾਪਤ ਕਰਨ ਲਈ ਫੁਟੇਜ ਦਾ ਅਧਿਐਨ ਵੀ ਕਰ ਰਹੇ ਹਨ।


Vandana

Content Editor

Related News