ਮੰਗਣੀ ਤੋੜਨ ਤੋਂ ਖ਼ਫ਼ਾ ਕੁੜੀ ਨੇ ਕਰ ਦਿੱਤੀ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੀਤਾ ਮੰਗੇਤਰ, ਚਾਚੇ ਤੇ ਮਾਸੀ ਦਾ ਕਤਲ

Sunday, Feb 05, 2023 - 05:04 PM (IST)

ਮੰਗਣੀ ਤੋੜਨ ਤੋਂ ਖ਼ਫ਼ਾ ਕੁੜੀ ਨੇ ਕਰ ਦਿੱਤੀ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੀਤਾ ਮੰਗੇਤਰ, ਚਾਚੇ ਤੇ ਮਾਸੀ ਦਾ ਕਤਲ

ਗੁਰਦਾਸਪੁਰ/ਗੁਜ਼ਰਾਂਵਾਲਾ (ਵਿਨੋਦ) : ਪਾਕਿਸਤਾਨ ਦੇ ਜ਼ਿਲ੍ਹਾ ਗੁਜ਼ਰਾਂਵਾਲਾ ਦੇ ਕਸਬਾ ਮੌਜਾ ਨੱਥੂਸੂਆ ’ਚ ਇਕ ਕੁੜੀ ਨੇ ਆਪਣੇ ਮੰਗੇਤਰ, ਚਾਚਾ ਅਤੇ ਮਾਸੀ ਦਾ ਗੋਲ਼ੀ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕੁੜੀ ਵੱਲੋਂ ਇਸ ਵਾਰਦਾਤ ਨੂੰ ਇਸ ਕਾਰਨ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਕਿਉਂਕਿ ਉਸਦੇ ਮੰਗੇਤਰ ਅਤੇ ਪਰਿਵਾਰ ਨੇ ਮੰਗਣੀ ਤੋੜ ਦਿੱਤੀ ਸੀ। ਸੂਤਰਾਂ ਮੁਤਾਬਕ ਹਾਫਿਜ਼ਾਬਾਦ ਦੇ ਨੋਟਾ ਗੋਲਡਨ ਦੀ ਰਹਿਣ ਵਾਲੀ ਕੁੜੀ ਮੋਹਸਿਨ ਏਜਾਜ਼ ਦੀ ਮੰਗਣੀ ਉਸ ਦੇ ਚਾਚਾ ਅਤਾਉੱਲਾ ਸੇਵਿਆਂ ਦੇ ਮੁੰਡੇ ਰਫੀਕ ਉੱਲਾ ਨਾਲ ਹੋਈ ਸੀ ਪਰ ਕੁਝ ਦਿਨ ਪਹਿਲਾਂ ਰਫੀਕ ਅਤੇ ਚਾਚਾ ਅਤਾਉੱਲਾ ਨੇ ਇਹ ਮੰਗਣੀ ਮੋਹਸਿਨ ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਤੋੜ ਦਿੱਤੀ। ਜਿਸ ’ਤੇ ਮੋਹਸਿਨ ਖਫ਼ਾ ਚਲ ਰਹੀ ਸੀ ਅਤੇ ਦੋਵੇਂ ਪਰਿਵਾਰਾਂ ਵਿਚ ਵਿਵਾਦ ਬਣਿਆ ਹੋਇਆ ਸੀ। 

ਇਹ ਵੀ ਪੜ੍ਹੋ- ਵਿਆਹ ਵਾਲੇ ਘਰ ਪਏ ਮੌਤ ਦੇ ਵੈਣ, ਲਾਡਲੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਤਾ ਨੇ ਸਦਾ ਲਈ ਮੀਚ ਲਈਆਂ ਅੱਖਾਂ

ਅੱਜ ਉਸ ਦੀ ਮਾਸੀ ਸਾਫੀਆਂ ਵਾਸੀ ਮੌਜਾ ਨੱਥੂਸੂਆ, ਜੋ ਮੰਗੇਤਰ ਰਫੀਕ ਦੀ ਵੀ ਰਿਸ਼ਤੇਦਾਰ ਸੀ, ਦੇ ਘਰ ’ਤੇ ਸਮਝੌਤਾ ਕਰਨ ਦੇ ਲਈ ਦੋਵੇਂ ਪਰਿਵਾਰ ਇਕੱਠੇ ਹੋਏ ਸਨ। ਕੁਝ ਦੇਰ ਗੱਲਬਾਤ ਕਰਨ ਦੇ ਬਾਅਦ ਦੋਹੇਂ ਪਰਿਵਾਰਾਂ ਦੀ ਕੁਝ ਤਕਰਾਰ ਹੋ ਗਈ। ਜਿਸ ’ਤੇ ਕੁੜੀ ਮੋਹਸਿਨ ਨੇ ਗੋਲ਼ੀਆਂ ਚਲਾ ਦਿੱਤੀਆਂ। ਗੋਲ਼ੀ ਲੱਗਣ ਕਾਰਨ ਰਫੀਕ, ਉਸ ਦੇ ਪਿਤਾ ਅਤਾਉੱਲਾ ਅਤੇ ਮਾਸੀ ਸਾਫੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੋਹਸਿਨ ਉੱਥੋਂ ਫ਼ਰਾਰ ਹੋ ਗਈ ਪਰ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। 

ਇਹ ਵੀ ਪੜ੍ਹੋ- ਮਾਮਲਾ ਲਟਕਣ ਦੇ ਆਸਾਰ, MP ਪ੍ਰਨੀਤ ਕੌਰ ਨੂੰ ਲੋਕ ਸਭਾ ਦੀ ‘ਪੌੜੀ ਚੜ੍ਹਨੋਂ’ ਰੋਕਣਾ ਔਖਾ!

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News