ਸਟੱਡੀ ਪਰਮਿਟ ਰੱਦ ਹੋਣ ਦੇ ਬਾਵਜੂਦ ਮਿਲੇਗੀ Canada ''ਚ ਐਂਟਰੀ
Monday, Dec 02, 2024 - 02:08 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਸਟੱਡੀ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਮਹੱਤਵਪੂਰ ਜਾਣਕਾਰੀ ਹੈ। ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਨ ਲਈ ਸਟੱਡੀ ਪਰਮਿਟ ਦੀ ਲੋੜ ਹੁੰਦੀ ਹੈ। ਹਾਲਾਂਕਿ ਕਈ ਵਾਰ ਸਟੱਡੀ ਪਰਮਿਟ ਲਈ ਵਿਦਿਆਰਥੀਆਂ ਦੀ ਅਰਜ਼ੀ ਰੱਦ ਹੋ ਜਾਂਦੀ ਹੈ। ਇਸ ਕਾਰਨ ਵਿਦਿਆਰਥੀ ਕਾਫੀ ਪ੍ਰੇਸ਼ਾਨ ਰਹਿੰਦੇ ਹਨ। ਪਰ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਕੈਨੇਡਾ ਵਿੱਚ ਅਜਿਹਾ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਰਾਹੀਂ ਵਿਦਿਆਰਥੀ ਰਿਜੈਕਟ ਹੋਣ ਤੋਂ ਬਾਅਦ ਵੀ ਸਟੱਡੀ ਪਰਮਿਟ ਪ੍ਰਾਪਤ ਕਰ ਸਕਦੇ ਹਨ। ਇਸ ਪ੍ਰੋਗਰਾਮ ਦਾ ਨਾਂ 'ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ' ਹੈ, ਜੋ ਕਿ 1 ਅਕਤੂਬਰ, 2024 ਤੋਂ ਸ਼ੁਰੂ ਹੋਇਆ ਹੈ।
ਦਰਅਸਲ ਕੈਨੇਡਾ ਵਿੱਚ ਸਟੱਡੀ ਪਰਮਿਟ ਦੇਣ ਦਾ ਕੰਮ ‘ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ’ (ਆਈ.ਆਰ.ਸੀ.ਸੀ) ਵੱਲੋਂ ਕੀਤਾ ਜਾਂਦਾ ਹੈ। ਇਹ ਸੰਸਥਾ ਦੇਸ਼ ਵਿੱਚ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦਿੰਦੀ ਹੈ। ਪਰ ਕਈ ਵਾਰ ਸਟੱਡੀ ਪਰਮਿਟ ਵੀ ਰੱਦ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਸੰਘੀ ਅਦਾਲਤ ਵਿੱਚ ਜਾਣਾ ਪੈਂਦਾ ਹੈ। ਇਸ ਕਾਰਨ ਇਹ ਇੱਕ ਲੰਬੀ ਪ੍ਰਕਿਰਿਆ ਬਣ ਜਾਂਦੀ ਹੈ। ਹਾਲਾਂਕਿ ਇਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੈਨੇਡੀਅਨ ਫੈਡਰਲ ਕੋਰਟ ਨੇ ਇਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਨਾਲ ਸਟੱਡੀ ਪਰਮਿਟ ਰੱਦ ਹੋਣ 'ਤੇ ਜਲਦੀ ਨਿਆਂ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ ਦੇ ਬਲੂ ਕਾਰਡ ਰਾਹੀਂ ਵਿਦਿਆਰਥੀਆਂ ਨੂੰ ਮਿਲਦਾ ਹੈ ਵਰਕ ਪਰਮਿਟ
ਇੰਝ ਕੀਤਾ ਜਾ ਸਕਦਾ ਹੈ ਪਾਇਲਟ ਪ੍ਰੋਜੈਕਟ ਲਈ ਅਪਲਾਈ
ਜੇਕਰ ਤੁਹਾਡਾ ਸਟੱਡੀ ਪਰਮਿਟ ਵੀ ਰੱਦ ਕਰ ਦਿੱਤਾ ਗਿਆ ਹੈ, ਤਾਂ ਤੁਸੀਂ ਫੈਡਰਲ ਕੋਰਟ ਦੇ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਵਿੱਚ ਸ਼ਾਮਲ ਹੋ ਸਕਦੇ ਹੋ। ਇਸਦੇ ਲਈ IRCC ਅਤੇ ਵਿਦਿਆਰਥੀ ਦੋਵਾਂ ਦੀ ਸਹਿਮਤੀ ਜ਼ਰੂਰੀ ਹੈ। ਇਸ ਪ੍ਰੋਜੈਕਟ ਦੇ ਤਹਿਤ ਜੱਜ ਬਿਨਾਂ ਸੁਣਵਾਈ ਦੇ ਫ਼ੈਸਲਾ ਦੇ ਸਕਦਾ ਹੈ। ਇਸ ਪ੍ਰੋਜੈਕਟ ਵਿੱਚ, ਬਿਨੈਕਾਰ (ਵਿਦਿਆਰਥੀ) ਅਤੇ ਉੱਤਰਦਾਤਾ (ਆਈ.ਆਰ.ਸੀ.ਸੀ) ਨੂੰ ਹਲਫ਼ਨਾਮੇ ਰਾਹੀਂ ਗਵਾਹੀ ਦੇਣ ਦੀ ਲੋੜ ਨਹੀਂ ਹੋਵੇਗੀ। ਹਲਫੀਆ ਬਿਆਨ ਇੱਕ ਕਿਸਮ ਦਾ ਲਿਖਤੀ ਬਿਆਨ ਹੁੰਦਾ ਹੈ ਜਿਸ ਵਿੱਚ ਨਵੇਂ ਸਬੂਤ ਪੇਸ਼ ਕੀਤੇ ਜਾਂਦੇ ਹਨ।
ਸਾਰੇ ਦਸਤਾਵੇਜ਼ ਅਦਾਲਤ ਦੇ ਇਲੈਕਟ੍ਰਾਨਿਕ ਫਾਈਲਿੰਗ ਸਿਸਟਮ ਰਾਹੀਂ ਜਮ੍ਹਾਂ ਕਰਾਉਣੇ ਪੈਣਗੇ। ਇਸ ਪਾਇਲਟ ਪ੍ਰੋਜੈਕਟ ਵਿੱਚ ਹਿੱਸਾ ਲੈਣ ਲਈ ਕੋਈ ਵਾਧੂ ਫੀਸ ਨਹੀਂ ਹੈ। ਹਾਲਾਂਕਿ ਫ਼ੈਸਲੇ ਦੇ ਵਿਰੁੱਧ ਸਮੀਖਿਆ ਲਈ ਕੋਈ ਵੀ ਅਰਜ਼ੀ ਦੇਣ ਲਈ 50 ਡਾਲਰ ਦੀ ਫੀਸ ਦੇਣੀ ਹੋਵੇਗੀ। ਜੇਕਰ ਤੁਸੀਂ ਕੈਨੇਡਾ ਵਿੱਚ ਰਹਿੰਦਿਆਂ ਅਰਜ਼ੀ ਦਿੱਤੀ ਹੈ, ਤਾਂ ਤੁਹਾਨੂੰ ਅਸਵੀਕਾਰ ਪੱਤਰ ਪ੍ਰਾਪਤ ਹੋਣ ਦੇ 15 ਦਿਨਾਂ ਦੇ ਅੰਦਰ ਅਪਲਾਈ ਕਰਨਾ ਹੋਵੇਗਾ। ਜੇਕਰ ਤੁਸੀਂ ਕੈਨੇਡਾ ਤੋਂ ਬਾਹਰੋਂ ਅਰਜ਼ੀ ਦਿੱਤੀ ਹੈ, ਤਾਂ ਤੁਹਾਨੂੰ ਅਸਵੀਕਾਰ ਪੱਤਰ ਪ੍ਰਾਪਤ ਹੋਣ ਦੇ 60 ਦਿਨਾਂ ਦੇ ਅੰਦਰ ਅਪਲਾਈ ਕਰਨਾ ਹੋਵੇਗਾ। ਉਕਤ ਜਾਣਕਾਰੀ ਨਾਲ ਭਾਰਤੀ ਵਿਦਿਆਰਥੀ ਕੈਨੇਡਾ ਵਿਚ ਸਟੱਡੀ ਕਰਨ ਦਾ ਸੁਪਨਾ ਸੱਚ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।