ਸਟੇਟ ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਫੰਡ ਰੇਜਿੰਗ ਦਾ ਆਯੋਜਨ

02/20/2020 2:23:04 PM

ਫਰੀਮਾਂਟ, (ਰਾਜ ਗੋਗਨਾ)— ਫਰੀਮਾਂਟ ਕੈਲੀਫੋਰਨੀਆ ਦੇ ਸਟੇਟ ਸੈਨੇਟ ਡਿਸਟ੍ਰਿਕ-15 ਤੋਂ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਸਿੱਖ ਆਗੂਆਂ ਵੱਲੋਂ ਇਥੇ ਇਕ ਫੰਡ ਰੇਜਿੰਗ ਦਾ ਆਯੋਜਨ ਕੀਤਾ ਗਿਆ। ਇਸ 'ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਹੋਠੀ, ਡਾ. ਪ੍ਰਿਤਪਾਲ ਸਿੰਘ, ਜਸਜੀਤ ਸਿੰਘ, ਕਸ਼ਮੀਰ ਸਿੰਘ ਸ਼ਾਹੀ, ਸਰਬਜੋਤ ਸਿੰਘ ਸਵੱਦੀ, ਜਸਪਾਲ ਸਿੰਘ ਸੈਣੀ, ਅਟਾਰਨੀ ਮੋਹਿੰਦਰ ਸਿੰਘ ਮਾਨ ਵੀ ਸ਼ਾਮਲ ਸਨ।


ਇਸ ਮੌਕੇ ਡੇਵ ਕੋਰਟੀਸੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਸਿੱਖਾਂ ਦੇ ਕਿਸੇ ਵੀ ਤਰ੍ਹਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਰੱਖਣਗੇ।ਜ਼ਿਕਰਯੋਗ ਹੈ ਕਿ ਡੇਵ ਕੋਰਟੀਸੀ ਸੈਂਟਾ ਕਲਾਰਾ ਕਾਊਂਟੀ ਬੋਰਡ ਦੇ ਸੁਪਰਵਾਈਜ਼ਰ ਰਹਿ ਚੁੱਕੇ ਹਨ। ਉਸ ਤੋਂ ਪਹਿਲਾਂ ਉਹ ਸੈਨਹੋਜ਼ੇ ਸਿਟੀ ਦੇ ਵਾਈਸ ਮੇਅਰ ਵੀ ਰਹੇ। ਡਾ. ਪ੍ਰਿਤਪਾਲ ਸਿੰਘ ਅਤੇ ਜਸਵੰਤ ਸਿੰਘ ਹੋਠੀ ਨੇ ਡੇਵ ਕੋਰਟੀਸੀ ਨੂੰ ਚੋਣਾਂ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ।


Related News