ਵੱਧ ਗਈਆਂ ਈਂਧਨ ਦੀਆਂ ਕੀਮਤਾਂ ! ਗੁਆਂਢੀ ਮੁਲਕ ਦੀ ਸਰਕਾਰ ਨੇ ਕਰ'ਤਾ ਐਲ਼ਾਨ

Monday, Sep 21, 2026 - 12:50 PM (IST)

ਵੱਧ ਗਈਆਂ ਈਂਧਨ ਦੀਆਂ ਕੀਮਤਾਂ ! ਗੁਆਂਢੀ ਮੁਲਕ ਦੀ ਸਰਕਾਰ ਨੇ ਕਰ'ਤਾ ਐਲ਼ਾਨ

ਢਾਕਾ [ਬੰਗਲਾਦੇਸ਼] (ਏਐਨਆਈ): ਗੁਆਂਢੀ ਮੁਲਕ ਬੰਗਲਾਦੇਸ਼ ਦੀ ਸਰਕਾਰ ਨੇ ਆਮ ਜਨਤਾ ਨੂੰ ਮਹਿੰਗਾਈ ਦਾ ਝਟਕਾ ਦਿੱਤਾ ਹੈ। ਬੰਗਲਾਦੇਸ਼ ਸਰਕਾਰ ਨੇ ਹਰ ਤਰ੍ਹਾਂ ਦੇ ਈਂਧਨ ਤੇਲ ਦੀਆਂ ਕੀਮਤਾਂ ਵਿੱਚ 20 BDT ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਵਾਧਾ ਕਰਨ ਦੇ ਪਿੱਛੇ ਸਰਕਾਰ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਈਂਧਨ ਦੀਆਂ ਕੀਮਤਾਂ ਵਿਚ ਵਾਧੇ , ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (BPC) ਦੇ ਵਧਦੇ ਘਾਟੇ, ਵਿਦੇਸ਼ੀ ਮੁਦਰਾ ਨਾਲ ਜੁੜੀਆਂ ਚਿੰਤਾਵਾਂ ਅਤੇ ਈਂਧਨ ਦੀ ਤਸਕਰੀ ਦੇ ਖਤਰੇ ਦਾ ਹਵਾਲਾ ਦਿੱਤਾ ਹੈ ।

ਬੰਗਲਾਦੇਸ਼ ਦੇ ਊਰਜਾ ਅਤੇ ਖਣਿਜ ਸੰਸਾਧਨ ਵਿਭਾਗ ਨੇ ਕਿਹਾ ਕਿ ਸੋਧੀਆਂ ਹੋਈਆਂ ਕੀਮਤਾਂ ਦਾ ਉਦੇਸ਼ ਘਰੇਲੂ ਈਂਧਨ ਦੀਆਂ ਕੀਮਤਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਦਰਾਂ ਦੇ ਬਰਾਬਰ ਲਿਆਉਣਾ, BPC ਦੇ ਘਾਟੇ ਨੂੰ ਘਟਾਉਣਾ ਅਤੇ ਗੁਆਂਢੀ ਦੇਸ਼ਾਂ ਨਾਲ ਕੀਮਤਾਂ ਵਿੱਚ ਸੰਤੁਲਨ ਬਣਾਈ ਰੱਖਣਾ ਹੈ। ਸੋਧੀਆਂ ਹੋਈਆਂ ਦਰਾਂ ਦੇ ਤਹਿਤ ਡੀਜ਼ਲ ਦੀ ਕੀਮਤ 115 BDT ਤੋਂ ਵਧ ਕੇ 135 BDT ਪ੍ਰਤੀ ਲੀਟਰ ਹੋ ਜਾਵੇਗੀ, ਜਦੋਂ ਕਿ ਓਕਟੇਨ ਦੀ ਕੀਮਤ 145 BDT ਤੋਂ ਵਧਾ ਕੇ 165 BDT ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਪੈਟਰੋਲ ਦੀ ਕੀਮਤ ਹੁਣ 160 BDT ਪ੍ਰਤੀ ਲੀਟਰ ਹੋਵੇਗੀ (ਪਹਿਲਾਂ ਇਹ 140 BDT ਸੀ), ਜਦੋਂ ਕਿ ਮਿੱਟੀ ਦੇ ਤੇਲ (ਕੇਰੋਸੀਨ) ਦੀ ਕੀਮਤ 135 BDT ਤੋਂ ਵਧ ਕੇ 155 BDT ਪ੍ਰਤੀ ਲੀਟਰ ਹੋ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ ਬਣਾਉਣ ਕੀਤਾ ਸਮਰਥਨ 

ਊਰਜਾ ਵਿਭਾਗ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਮੱਧ ਪੂਰਬ ਵਿੱਚ ਚੱਲ ਰਹੀ ਜੰਗ ਕਾਰਨ, ਮਾਰਚ 2026 ਤੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਾਰੀਆਂ ਕਿਸਮਾਂ ਦੇ ਈਂਧਨ ਤੇਲ ਅਤੇ ਮਾਲ-ਢੁਆਈ (ਫਰੇਟ) ਦੇ ਖਰਚਿਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਅਤੇ ਇਹ ਰੁਝਾਨ ਅਜੇ ਵੀ ਜਾਰੀ ਹੈ।" ਵਿਭਾਗ ਨੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਭਾਰੀ ਵਾਧੇ ਦੇ ਬਾਵਜੂਦ ਸਰਕਾਰ ਨੇ ਘਰੇਲੂ ਈਂਧਨ ਦੀਆਂ ਕੀਮਤਾਂ ਵਧਾਉਣ ਤੋਂ ਗੁਰੇਜ਼ ਕੀਤਾ ਸੀ, ਜਿਸ ਕਾਰਨ BPC ਨੂੰ ਭਾਰੀ ਘਾਟਾ ਉਠਾਉਣਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News