ਸਰਹੱਦ ਪਾਰ : ਦੋ ਮਾਈਨਿੰਗ ਇੰਜੀਨੀਅਰਾਂ ਸਣੇ ਚਾਰ ਕਰਮਚਾਰੀ ਕਵੇਟਾ ਤੋਂ ਅਣਪਛਾਤਿਆਂ ਨੇ ਕੀਤੇ ਅਗਵਾ

Thursday, Jun 16, 2022 - 08:16 PM (IST)

ਸਰਹੱਦ ਪਾਰ : ਦੋ ਮਾਈਨਿੰਗ ਇੰਜੀਨੀਅਰਾਂ ਸਣੇ ਚਾਰ ਕਰਮਚਾਰੀ ਕਵੇਟਾ ਤੋਂ ਅਣਪਛਾਤਿਆਂ ਨੇ ਕੀਤੇ ਅਗਵਾ

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਕਵੇਟਾ ਦੀ ਕੋਲਾ ਕੰਪਨੀ ’ਚ ਤਾਇਨਾਤ ਦੋ ਮਾਈਨਿੰਗ ਇੰਜੀਨੀਅਰਾਂ ਸਮੇਤ ਚਾਰ ਕਰਮਚਾਰੀਆਂ ਨੂੰ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਕਵੇਟਾ ਦੇ ਬਾਹਰੀ ਇਲਾਕੇ ’ਚੋਂ ਅਗਵਾ ਕਰ ਲਿਆ। ਸੂਤਰਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਅਗਵਾ ਕੀਤਾ ਗਿਆ, ਉਨ੍ਹਾਂ ’ਚ ਇੰਜੀਨੀਅਰ ਸ਼ੇਰ ਬਹਾਦਰ ਵਾਸੀ ਚੱਕਵਾਲ, ਇੰਜੀਨੀਅਰ ਮੇਹਰਾਨ ਖਾਨ ਵਾਸੀ ਸੋਰਾਂਗ, ਸਟੋਰਕੀਪਰ ਸੁਲਤਾਨ ਵਾਸੀ ਮੁਜ਼ੱਫ਼ਰਾਬਾਦ ਅਤੇ ਵਿਕਾਸ ਖਾਨ ਵਾਸੀ ਚੱਕਵਾਲ ਸ਼ਾਮਲ ਹਨ।

ਇਹ ਸਾਰੇ ਕਵੇਟਾ ਦੇ ਬਾਹਰੀ ਇਲਾਕੇ ’ਚ ਕੰਪਨੀ ਦੇ ਦਫ਼ਤਰ ’ਚ ਕੰਮ ਕਰ ਰਹੇ ਸਨ। ਅਜੇ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਨ੍ਹਾਂ ਦੇ ਅਗਵਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਦਫ਼ਤਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਨੁਸਾਰ ਅਗਵਾ ਕਰਨ ਵਾਲਿਆਂ ਦੀ ਗਿਣਤੀ 6 ਸੀ ਅਤੇ ਸਾਰਿਆਂ ਕੋਲ ਬੰਦੂਕਾਂ ਸਨ।


author

Manoj

Content Editor

Related News