ਆਟੇ ਦਾ ਪੈ ਗਿਆ ''ਕਾਲ਼'' ! ਖਾਲੀ ਹੋ ਗਈਆਂ ਮਿੱਲਾਂ, ਗੁਆਂਢੀ ਮੁਲਕ ''ਚ ਬਦ ਤੋਂ ਬਦਤਰ ਹੋਏ ਹਾਲਾਤ

Thursday, Jul 16, 2026 - 04:50 PM (IST)

ਆਟੇ ਦਾ ਪੈ ਗਿਆ ''ਕਾਲ਼'' ! ਖਾਲੀ ਹੋ ਗਈਆਂ ਮਿੱਲਾਂ, ਗੁਆਂਢੀ ਮੁਲਕ ''ਚ ਬਦ ਤੋਂ ਬਦਤਰ ਹੋਏ ਹਾਲਾਤ

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ, ਜਿੱਥੇ ਅੱਤਵਾਦ ਕਾਰਨ ਪਹਿਲਾਂ ਹੀ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਉੱਥੇ ਹੀ ਹੁਣ ਆਰਥਿਕ ਮੰਦੀ ਵੀ ਦਿਨੋਂ-ਦਿਨ ਆਮ ਜਨਤਾ 'ਤੇ ਬੋਝ ਬਣਦੀ ਜਾ ਰਹੀ ਹੈ। ਇਸੇ ਦੌਰਾਨ ਦੇਸ਼ ਵਿੱਚ ਕਣਕ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਆਟੇ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਆਲਮ ਇਹ ਹੋ ਗਿਆ ਹੈ ਕਿ ਰਾਜਧਾਨੀ ਇਸਲਾਮਾਬਾਦ ਅਤੇ ਆਸ-ਪਾਸ ਦੇ ਇਲਾਕਿਆਂ 'ਚ ਕਈ ਆਟਾ ਮਿੱਲਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ।

ਰਿਪੋਰਟ ਮੁਤਾਬਕ, ਆਟਾ ਮਿੱਲ ਮਾਲਕਾਂ ਅਤੇ ਖੁਰਾਕ ਵਿਭਾਗ ਵਿਚਾਲੇ ਚੱਲ ਰਹੇ ਵਿਵਾਦ ਅਤੇ ਕਣਕ ਦੀ ਸਰਕਾਰੀ ਖਰੀਦ ਤੇ ਕੋਟੇ ਦੀਆਂ ਨੀਤੀਆਂ 'ਚ ਗੜਬੜੀ ਕਾਰਨ ਮਿੱਲਾਂ ਨੂੰ ਕਣਕ ਦੀ ਸਪਲਾਈ ਮਿਲਣੀ ਬੰਦ ਹੋ ਗਈ ਹੈ। ਸਟਾਕ ਖ਼ਤਮ ਹੋਣ ਕਾਰਨ ਮਿੱਲ ਸੰਚਾਲਕਾਂ ਨੇ ਕੰਮਕਾਜ ਠੱਪ ਕਰ ਦਿੱਤਾ ਹੈ। ਮਿੱਲਾਂ ਬੰਦ ਹੋਣ ਕਾਰਨ ਬਜ਼ਾਰਾਂ 'ਚ ਆਟੇ ਦੀ ਕਿੱਲਤ ਬਹੁਤ ਜ਼ਿਆਦਾ ਵਧ ਗਈ ਹੈ। ਕਈ ਥਾਵਾਂ 'ਤੇ ਆਟੇ ਦੀਆਂ ਥੈਲੀਆਂ ਲੈਣ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਆਟੇ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਜਿਸ ਨਾਲ ਗਰੀਬ ਅਤੇ ਮਿਡਲ ਕਲਾਸ ਲੋਕਾਂ 'ਤੇ ਸਭ ਤੋਂ ਵੱਡੀ ਮਾਰ ਪੈ ਰਹੀ ਹੈ।

ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ

ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬੇ 'ਚ ਕਣਕ ਦੀ ਦਰਾਮਦ 'ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਸਥਾਨਕ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਨੂੰ ਇਸ ਸੰਕਟ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮਿੱਲ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਅਤੇ ਸਪਲਾਈ ਚੇਨ ਨੂੰ ਬਹਾਲ ਨਹੀਂ ਕਰਦੀ, ਉਦੋਂ ਤੱਕ ਮਿੱਲਾਂ 'ਚ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਅਜਿਹੇ 'ਚੇ ਜੇਕਰ ਸਰਕਾਰ ਨੇ ਜਲਦੀ ਹੀ ਇਸ ਮਾਮਲੇ 'ਚ ਦਖ਼ਲ ਦੇ ਕੇ ਸਪਲਾਈ ਲਾਈਨਾਂ ਨੂੰ ਨਾ ਖੋਲ੍ਹਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਅੰਨ ਦਾ ਸੰਕਟ ਹੋਰ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਸਕਦਾ ਹੈ।

ਇਹ ਵੀ ਪੜ੍ਹੋ- ਅਮਰੀਕਾ ਨਾਲ Double Game ਖੇਡ ਰਿਹੈ ਪਾਕਿਸਤਾਨ ! 'ਵਿਚੋਲਾ' ਬਣ ਦੁਸ਼ਮਣ ਦੀ ਕਰ ਰਿਹਾ ਮਦਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News