ਡਰੋਨ ਹਮਲੇ ਮਗਰੋਂ ਉਡਾਣਾਂ ਹੋਈਆਂ ਠੱਪ! ਕੁਵੈਤ ਹਵਾਈ ਅੱਡੇ 'ਤੇ ਕਈ ਲੋਕ ਜ਼ਖਮੀ
Wednesday, Jun 03, 2026 - 01:19 PM (IST)
ਦੁਬਈ (ਭਾਸ਼ਾ): ਖਾੜੀ ਖੇਤਰ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ। ਈਰਾਨ ਨੇ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਵੱਡਾ ਡਰੋਨ ਹਮਲਾ ਕੀਤਾ ਹੈ। ਕੁਵੈਤ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਸਾਰੀਆਂ ਵਪਾਰਕ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਕੁਵੈਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਸਊਦ ਅਬਦੁਲਅਜ਼ੀਜ਼ ਅਲ-ਓਤੈਬੀ ਨੇ ਦੱਸਿਆ ਕਿ ਕਈ "ਦੁਸ਼ਮਣ ਡਰੋਨਾਂ" ਨੇ ਹਵਾਈ ਅੱਡੇ ਦੀ ਯਾਤਰੀ ਇਮਾਰਤ (ਟਰਮੀਨਲ) ਨੂੰ ਸਿੱਧਾ ਨਿਸ਼ਾਨਾ ਬਣਾਇਆ।ਇਸ ਹਮਲੇ ਵਿੱਚ ਹਵਾਈ ਅੱਡੇ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਇਕ ਵਿਅਖਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨੀ ਹਮਲੇ ਦੇ ਜਵਾਬ 'ਚ ਅਮਰੀਕਾ ਨੇ ਕਰ'ਤੀ ਸਰਜੀਕਲ ਸਟ੍ਰਾਈਕ, ਸ਼ਾਂਤੀ ਵਾਰਤਾ ਰੁਕੀ
ਇਹ ਡਰੋਨ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮੰਗਲਵਾਰ ਦੇਰ ਰਾਤ ਈਰਾਨ ਅਤੇ ਅਮਰੀਕਾ ਨੇ ਇੱਕ-दूसरे 'ਤੇ ਜ਼ਬਰਦਸਤ ਮਿਜ਼ਾਈਲ ਹਮਲੇ ਕੀਤੇ ਸਨ। ਅਮਰੀਕੀ ਸੈਨਾ ਅਨੁਸਾਰ, ਉਨ੍ਹਾਂ ਨੇ ਕੁਵੈਤ ਅਤੇ ਬਹਿਰੀਨ ਵੱਲ ਦਾਗੀਆਂ ਗਈਆਂ ਈਰਾਨੀ ਮਿਜ਼ਾਈਲਾਂ ਦੇ ਜਵਾਬ ਵਿੱਚ ਈਰਾਨ ਦੇ ਇੱਕ ਫੌਜੀ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
