ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲ਼ੰਪਟਨ ਵਿੱਖੇ ਕਰਵਾਇਆ ਗਿਆ ਪਹਿਲਾ ਰਾਗ ਦਰਬਾਰ
Wednesday, Aug 20, 2025 - 05:15 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)-ਃ ਮੈਲਬੌਰਨ ਵਿਚ ਸਥਿਤ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਪਹਿਲੇ “ਮਹਾਨ ਰਾਗ ਦਰਬਾਰ” ਦਾ ਆਯੋਜਨ ਕੀਤਾ ਗਿਆ। ਇਹ ਰਾਗ ਦਰਬਾਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੀ। ਇਸ ਰਾਗ ਦਰਬਾਰ ਵਿੱਚ ਮੈਲਬੌਰਨ ਵਿੱਚ ਸਥਾਪਿਤ ਸਮੂਹ ਗੁਰਮਤਿ ਸੰਗੀਤ ਅਕਾਦਮੀਆਂ ਦੇ ਉਸਤਾਦ ਜਨਾਂ ਨੇ ਭਾਗ ਲਿਆ। ਇਸ ਰਾਗ ਦਰਬਾਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਨੋਵੇਂ ਪਾਤਸ਼ਾਹ ਦੀ ਬਾਣੀ ਤੇ ਰਾਗਾਂ ਤੇ ਅਧਾਰਿਤ ਕੀਰਤਨ ਹੋਇਆ। ਇਸ ਮੌਕੇ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖ ਕਥਾਵਾਚਕ ਜਥੇਦਾਰ ਨਿਹਾਲ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ‘ਤੇ ਚਾਨਣਾ ਪਾਇਆ।
ਇਸ ਰਾਗ ਦਰਬਾਰ ਵਿੱਚ ਭਾਈ ਬਲਦੇਵ ਸਿੰਘ,ਬੀਬੀ ਸਿਮਰਜੀਤ ਕੌਰ, ਡਾਃ ਮਨਜੀਤ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਬ੍ਰਹਮਜੋਤ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਦਇਆਵੀਰ ਸਿੰਘ, ਭਾਈ ਜਸਮੀਤ ਸਿੰਘ, ਭਾਈ ਜਗਜੀਤ ਸਿੰਘ, ਭਾਈ ਸਤਬੀਰ ਸਿੰਘ, ਭਾਈ ਬਲਜੀਤ ਸਿੰਘ ਬਟਾਲੇ ਵਾਲੇ, ਬੀਬੀ ਜਸਮੀਤ ਕੌਰ, ਭਾਈ ਸੁਖਚੈਨ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਬਲਜੀਤ ਸਿੰਘ ਹੋਰਾਂ ਨੇ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਦਾ ਰਾਗ ਅਧਾਰਿਤ ਕੀਰਤਨ ਕੀਤਾ। ਇਹ ਰਾਗ ਦਰਬਾਰ 6 ਘੰਟੇ ਤੱਕ ਚੱਲਿਆ। ਇਸ ਰਾਗ ਦਰਬਾਰ ਵਿੱਚ ਮੈਲਬੌਰਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਰਿਵਾਰਾਂ ਸਮੇਤ ਪੁੱਜੀਆਂ ਹੋਈਆਂ ਸਨ।