ਫਾਸਟ ਫੂਡ ਵੀ ਬਣ ਜਾਵੇਗਾ ਸਿਹਤਮੰਦ ਭੋਜਨ, ਕਰੋ ਇਹ ਬਦਲਾਅ

09/03/2019 3:36:42 PM

ਵਾਸ਼ਿੰਗਟਨ— ਫਾਸਟ ਫੂਡ ਨੂੰ ਲੋਕ ਚੰਗਾ ਨਹੀਂ ਮੰਨਦੇ ਅਤੇ ਉਸ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਨੂੰ ਲੈ ਕੇ ਚਿੰਤਾ 'ਚ ਰਹਿੰਦੇ ਹਨ। ਫਾਸਟ ਫੂਡ ਨੂੰ ਮੋਟਾਪੇ ਤੋਂ ਲੈ ਕੇ ਜਲਦੀ ਮੌਤ ਹੋਣ ਦੇ ਕਾਰਨ ਲਈ ਵੀ ਦੋਸ਼ੀ ਠਹਿਰਾਇਆ ਜਾਂਦਾ ਹੈ। ਹਾਰਵਰਡ ਯੂਨੀਵਰਸਿਟੀ ਨੇ ਇਕ ਸੋਧ ਕੀਤੀ ਹੈ, ਜਿਸ 'ਚ ਪਤਾ ਲੱਗਾ ਹੈ ਕਿ ਤੁਸੀਂ ਕੁੱਝ ਬਦਲਾਅ ਕਰਕੇ ਆਪਣੇ ਫਾਸਟ ਫੂਡ ਨੂੰ ਵੀ ਸਿਹਤਮੰਦ ਬਣਾ ਸਕਦੇ ਹੋ। 
ਅਸਲ 'ਚ ਅਧਿਐਨ 'ਚ ਪਤਾ ਲੱਗਾ ਹੈ ਕਿ ਜੇਕਰ ਤੁਸੀਂ ਫਾਸਟ ਫੂਡ ਨਾਲ ਸੌਸ ਅਤੇ ਸੋਡੇ ਦੀ ਵਰਤੋਂ ਨਹੀਂ ਕਰਦੇ ਤਾਂ ਇਹ ਪਹਿਲਾਂ ਦੀ ਤੁਲਨਾ 'ਚ ਕਾਫੀ ਚੰਗਾ ਹੋ ਸਕਦਾ ਹੈ ਪਰ ਇਸ ਲਈ ਤੁਹਾਨੂੰ ਸੌਸ ਅਤੇ ਟਾਪਿੰਗ ਵਰਗੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੁਸੀਂ ਜੇਕਰ ਸੋਡੇ ਦੀ ਥਾਂ ਪਾਣੀ ਨਾਲ ਫਾਸਟ ਫੂਡ ਖਾਂਦੇ ਹੋ ਤਾਂ ਇਹ ਇੰਨਾ ਨੁਕਸਾਨ ਨਹੀਂ ਕਰਦਾ, ਜਿੰਨਾ ਸੋਡੇ ਕਾਰਨ ਕਰਦਾ ਹੈ। 

ਅਮਰੀਕੀ ਜਨਰਲ ਆਫ ਪ੍ਰਿਵੈਂਟਿੰਗ ਮੈਡੀਸਨ 'ਚ ਇਹ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਲਈ 34 ਫਾਸਟ ਫੂਡ ਚੇਨ ਦੇ ਖੋਜੀਆਂ ਨੇ ਅਧਿਐਨ ਕੀਤਾ। ਉਨ੍ਹਾਂ ਨੂੰ ਜਾਂਚ 'ਚ ਪਤਾ ਲੱਗਾ ਕਿ ਕੋਮਬੋ ਫੂਡ 'ਚ 1,193 ਕੈਲੋਰੀਜ਼ ਹੁੰਦੀ ਸੀ ਅਤੇ ਸੋਡੀਅਮ ਤੇ ਫੈਟ ਆਦਿ ਦੀ ਮਾਤਰਾ ਵੀ ਵਧੇਰੇ ਸੀ। 
ਹਾਰਵਰਡ ਦੇ ਟੀ. ਐੱਚ. ਚਾਨ ਸਕੂਲ ਆਫ ਪਬਲਿਕ ਹੈਲਥ ਦੀ ਮੁੱਖ ਲੇਖਿਕਾ ਕੇਲਸੇ ਵਰਕਾਮੇਨ ਨੇ ਕਿਹਾ ਕਿ ਲੋਕ ਆਪਣੇ ਫਾਸਟ ਫੂਡ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੌਸ ਤੋਂ ਬਚਾਉਣਾ ਚਾਹੀਦਾ ਹੈ, ਟਾਪਿੰਗ ਨੂੰ ਹਟਾਉਣਾ ਚਾਹੀਦਾ ਹੈ ਅਤੇ ਸੋਡੇ ਦੀ ਥਾਂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।