ਦੁਨੀਆ ਭਰ ''ਚ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਜਾਣੋ ਕੌਣ ਹੈ ਲਾੜਾ

Monday, Jun 01, 2026 - 01:21 PM (IST)

ਦੁਨੀਆ ਭਰ ''ਚ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਜਾਣੋ ਕੌਣ ਹੈ ਲਾੜਾ

ਲੰਡਨ- ਸਿੰਗਰ ਦੁਆ ਲਿਪਾ ਅਤੇ ਅਦਾਕਾਰ ਕੈਲਮ ਟਰਨਰ ਨੇ ਲੰਡਨ ਦੇ ਓਲਡ ਮੈਰੀਲੇਬੋਨ ਟਾਊਨ ਹਾਲ 'ਚ ਇਕ ਨਿੱਜੀ ਸਮਾਰੋਹ 'ਚ ਵਿਆਹ ਕਰ ਲਿਆ। ਲਿਪਾ "New Rules", "Don't Start Now" ਅਤੇ "Levitating" ਵਰਗੇ ਗੀਤਾਂ ਲਈ ਜਾਣੀ ਜਾਂਦੀ ਹੈ। ਟਰਨਰ "Masters of the Air", "The Capture" ਅਤੇ "Rosebush Pruning" ਵਰਗੇ ਪ੍ਰਾਜੈਕਟਸ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ "Fantastic Beasts" ਫਿਲਮ ਫਰੈਂਚਾਇਜ਼ੀ 'ਚ  Theseus Scamander ਦਾ ਕਿਰਦਾਰ ਨਿਭਾਉਣ ਲਈ ਵੀ ਜਾਣਿਆ ਜਾਂਦਾ ਹੈ।

PunjabKesari

ਐਂਟਰਟੇਨਮੈਂਟ ਨਿਊਜ਼ ਅਨੁਸਾਰ, ਵਿਆਹ ਦੌਰਾਨ ਇਹ ਜੋੜਾ ਆਪਣੇ ਕਰੀਬੀ ਲੋਕਾਂ ਨਾਲ ਘਿਰਿਆ ਹੋਇਆ ਸੀ। 'Vogue' ਦੀ ਰਿਪੋਰਟ ਅਨੁਸਾਰ, ਲਿਪਾ ਨੇ Schiaparelli couture ਦਾ ਇਕ ਸੂਟ ਡਰੈੱਸ ਚੁਣਿਆ, ਜਿਸ ਨੂੰ Daniel Roseberry ਨੇ ਡਿਜ਼ਾਈਨ ਕੀਤਾ ਸੀ। ਉਸ ਨੇ ਇਸ ਡਰੈੱਸ ਨਾਲ ਮੈਚਿੰਗ ਦਸਤਾਨੇ, ਕ੍ਰਿਸ਼ਚੀਅਨ ਲੂਬੌਟਿਨ ਜੁੱਤੀਆਂ ਅਤੇ ਸਟੀਫਨ ਜੋਨਸ ਵਲੋਂ ਡਿਜ਼ਾਈਨ ਕੀਤੀ ਗਈ ਇਕ ਵੱਡੇ ਆਕਾਰ ਦੀ ਚਿੱਟੀ ਟੋਪੀ ਨਾਲ ਪਹਿਰਾਵੇ ਨੂੰ ਪੂਰਾ ਕੀਤਾ। ਟਰਨਰ ਨੇ ਨੇਵੀ ਸੂਟ ਅਤੇ ਟਾਈ ਪਹਿਨੀ ਸੀ। 30 ਸਾਲ ਦੀ ਲਿਪਾ ਅਤੇ 36 ਸਾਲ ਦੇ ਟਰਨਰ ਨੇ 2024 'ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਸਿੰਗਰ ਨੇ 2025 'ਚ ਇਕ ਇੰਟਰਵਿਊ 'ਚ ਟਰਨਰ ਨਾਲ ਆਪਣੀ ਸਗਾਈ ਦੀ ਪੁਸ਼ਟੀ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News