ਈਰਾਨ ਨੇ ਢੇਰ ਕਰ''ਤੇ 2 F-35 ਲੜਾਕੂ ਜਹਾਜ਼ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਦੇਸ਼

Monday, Jun 16, 2025 - 10:55 AM (IST)

ਈਰਾਨ ਨੇ ਢੇਰ ਕਰ''ਤੇ 2 F-35 ਲੜਾਕੂ ਜਹਾਜ਼ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਦੇਸ਼

ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਪਰਮਾਣੂ ਬੰਬ ਬਣਾਉਣ ਨੂੰ ਲੈ ਕੇ ਈਰਾਨ ਦਾ ਕਈ ਦੇਸ਼ਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰ ਕੇ ਜੰਗ ਛੇੜ ਦਿੱਤੀ ਹੈ। ਹੁਣ ਈਰਾਨ ਤੇ ਇਜ਼ਰਾਈਲ ਵਿਚਾਲੇ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀ ਜਾਨ ਚਲੀ ਗਈ ਹੈ। 

ਸਭ ਤੋਂ ਪਹਿਲਾਂ ਇਜ਼ਰਾਈਲ ਨੇ ਈਰਾਨ 'ਤੇ ਹਵਾਈ ਹਮਲਾ ਕੀਤਾ ਸੀ, ਜਿਸ ਮਗਰੋਂ ਈਰਾਨ ਨੇ ਵੀ ਇਜ਼ਰਾਈਲ 'ਤੇ ਜਵਾਬੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਇਜ਼ਰਾਈਲ ਨੇ ਵੱਡਾ ਹਮਲਾ ਕਰਦੇ ਹੋਏ ਈਰਾਨ ਦੇ ਰੱਖਿਆ ਮੰਤਰਾਲੇ ਤੇ ਆਇਲ ਰਿਫਾਇਨਰੀ 'ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਇਜ਼ਰਾਈਲ ਨੇ ਈਰਾਨ 'ਚ ਪਰਮਾਣੂ ਫੈਸਿਲਟੀ 'ਤੇ ਵੀ ਹਮਲਾ ਕੀਤਾ ਸੀ, ਜਿਸ ਮਗਰੋਂ ਉੱਥੇ ਇਲਾਕੇ 'ਚ ਰੇਡੀਏਸ਼ਨ ਲੀਕੇਜ ਦਾ ਖ਼ਤਰਾ ਪੈਦਾ ਹੋ ਗਿਆ ਹੈ। 

ਇਹ ਵੀ ਪੜ੍ਹੋ- ਨਿਊਕਲੀਅਰ ਸਾਈਟ 'ਤੇ ਰੇਡੀਏਸ਼ਨ ਲੀਕੇਜ ! ਇਨਸਾਨੀਅਤ ਲਈ ਪੈਦਾ ਹੋਇਆ ਵੱਡਾ ਖ਼ਤਰਾ

ਇਸ ਦੌਰਾਨ ਸ਼ੁੱਕਰਵਾਰ ਨੂੰ ਇਜ਼ਰਾਈਲ ਨੇ ਈਰਾਨ 'ਤੇ ਇਕ ਵਾਰ ਫ਼ਿਰ ਹਵਾਈ ਹਮਲਾ ਕੀਤਾ, ਜਿਸ ਦੌਰਾਨ ਈਰਾਨ ਨੇ ਇਜ਼ਰਾਈਲ ਦੇ 2 ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ, ਜਿਸ ਮਗਰੋਂ ਕਥਿਤ ਤੌਰ ’ਤੇ ਕਈ ਫੌਜੀ ਅਧਿਕਾਰੀ, ਵਿਗਿਆਨੀ ਅਤੇ ਨਾਗਰਿਕ ਮਾਰੇ ਗਏ ਸਨ। 5ਵੀਂ ਜਨਰੇਸ਼ਨ ਦੇ ਸਟੀਲਥ ਐੱਫ-35 ਲੜਾਕੂ ਜਹਾਜ਼ਾਂ ਨੂੰ ਡੇਗਣ ਵਾਲਾ ਈਰਾਨ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

PunjabKesari

ਈਰਾਨ ਦੀ ਫੌਜ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਤੋਂ ਇਲਾਵਾ ਕਈ ਡਰੋਨਾਂ ਨੂੰ ਵੀ ਡੇਗਿਆ ਹੈ। ਅਮਰੀਕਾ ਵੱਲੋਂ ਸਪਲਾਈ ਕੀਤੇ ਗਏ ਅਤੇ ਲਾਕਹੀਡ ਮਾਰਟਿਨ ਵੱਲੋਂ ਬਣਾਏ ਗਏ ਐੱਫ-35 ਲੜਾਕੂ ਜਹਾਜ਼ਾਂ ਨੂੰ ਵਿਸ਼ਵ ਪੱਧਰ ’ਤੇ ਸਭ ਤੋਂ ਉੱਨਤ ਜੈੱਟ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਟਰੰਪ ਨੂੰ ਮਾਰਨਾ ਚਾਹੁੰਦੈ ਈਰਾਨ ! ਨੇਤਨਯਾਹੂ ਦੇ ਘਰ ਵੀ ਦਾਗੀ ਮਿਜ਼ਾਈਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News