ਮੋਗਾਦਿਸ਼ੂ ''ਚ ਧਮਾਕਾ, 6 ਦੀ ਮੌਤ ਤੇ ਕਈ ਜ਼ਖਮੀ

05/11/2021 1:24:31 AM

ਮੋਗਾਦਿਸ਼ੂ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਚ ਅੱਤਵਾਦੀ ਹਮਲੇ ਵਿਚ 2 ਪੁਲਸ ਮੁਲਾਜ਼ਮਾਂ ਸਣੇ 6 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜਖਮੀ ਹੋ ਗਏ। ਇਹ ਘਟਨਾ ਮੋਗਾਦਿਸ਼ੂ ਦੇ ਬਾਬੇਰੀ ਜ਼ਿਲੇ ਵਿਚ ਐਤਵਾਰ ਸ਼ਾਮ ਇਕ ਥਾਣੇ ਨੇੜੇ ਵਾਪਰੀ।

ਪੁਲਸ ਬੁਲਾਰੇ ਸਾਦਿਕ ਅਦੇਨ ਅਲੀ ਨੇ ਦੱਸਿਆ ਕਿ ਇਸ ਹਮਲੇ ਵਿਚ ਮਰਨ ਵਾਲੇ ਲੋਕਾਂ ਵਿਚ ਵਾਬੇਰੀ ਜ਼ਿਲਾ ਪੁਲਸ ਦੇ ਕਮਾਂਡਰ ਅਹਿਮਦ ਬਾਸ਼ਨੇ ਅਤੇ ਵਾਲਿਯੋਵ ਅਡੇ ਪੁਲਸ ਡਿਵੀਜ਼ਨ ਦੇ ਡਿਪਟੀ ਕਮਾਂਡਰ ਅਬਦੀ ਬਾਸਿਦ ਵੀ ਸ਼ਾਮਲ ਹਨ।

ਅਲੀ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਅੱਤਵਾਦੀ ਬੰਬ ਧਮਾਕੇ ਵਿਚ 2 ਸੀਨੀਅਰ ਪੁਲਸ ਅਧਿਕਾਰੀਆਂ, 3 ਫੌਜੀਆਂ ਅਤੇ ਇਕ ਸਥਾਨਕ ਵਾਸੀ ਸਣੇ 6 ਲੋਕਾਂ ਦੀ ਮੌਤ ਹੋ ਗਈ ਅਤੇ ਅੱਜ ਸ਼ਾਮ ਤੱਕ 6 ਲੋਕ ਜ਼ਖਮੀ ਹੋਏ ਹਨ।
 


Khushdeep Jassi

Content Editor

Related News