ਮਹਿੰਗਾਈ ਕਾਰਨ ਹਰ ਚੌਥਾ ਮੁਲਾਜ਼ਮ ਨੌਕਰੀ ਛੱਡਣਾ ਚਾਹੁੰਦੈ, ਆਉਣ ਵਾਲੇ ਸਾਲਾਂ ’ਚ ਭਾਰਤੀਆਂ ’ਤੇ ਪਏਗਾ ਵੱਡਾ ਅਸਰ

Thursday, Oct 12, 2023 - 04:24 PM (IST)

ਮਹਿੰਗਾਈ ਕਾਰਨ ਹਰ ਚੌਥਾ ਮੁਲਾਜ਼ਮ ਨੌਕਰੀ ਛੱਡਣਾ ਚਾਹੁੰਦੈ, ਆਉਣ ਵਾਲੇ ਸਾਲਾਂ ’ਚ ਭਾਰਤੀਆਂ ’ਤੇ ਪਏਗਾ ਵੱਡਾ ਅਸਰ

ਇੰਟਰਨੈਸ਼ਨਲ ਡੈਸਕ– ਇਕ ਪਾਸੇ ਦੁਨੀਆ ’ਚ ਬੇਰੁਜ਼ਗਾਰੀ ਵਧ ਰਹੀ ਹੈ ਤੇ ਦੂਜੇ ਪਾਸੇ ਮਹਿੰਗਾਈ ਕਾਰਨ ਲੋਕ ਨੌਕਰੀਆਂ ਛੱਡ ਰਹੇ ਹਨ। ਦੁਨੀਆ ਭਰ ਦੇ ਕਰਮਚਾਰੀ ਵਿੱਤੀ ਸਮੱਸਿਆਵਾਂ ’ਚੋਂ ਲੰਘ ਰਹੇ ਹਨ, ਜਿਸ ਰਫ਼ਤਾਰ ਨਾਲ ਮਹਿੰਗਾਈ ਵਧੀ ਹੈ, ਉਸ ਨਾਲ ਤਨਖ਼ਾਹ ਤੋਂ ਖ਼ਰਚੇ ਪੂਰੇ ਕਰਨੇ ਔਖੇ ਹੋ ਗਏ ਹਨ। ਅਜਿਹੇ ’ਚ ਮੁਲਾਜ਼ਮਾਂ ਦੀ ਬੱਚਤ ਖ਼ਤਮ ਹੋ ਰਹੀ ਹੈ ਤੇ ਉਹ ਨੌਕਰੀ ਛੱਡ ਰਹੇ ਹਨ ਜਾਂ ਅਗਲੇ ਸਾਲ ਤੱਕ ਨੌਕਰੀ ਛੱਡਣ ਬਾਰੇ ਸੋਚ ਰਹੇ ਹਨ।

ਪੀ. ਡਬਲਯੂ. ਸੀ. ਦੀ ਰਿਪੋਰਟ ਅਨੁਸਾਰ ਦੁਨੀਆ ’ਚ 26 ਫ਼ੀਸਦੀ ਲੋਕ ਯਾਨੀ ਹਰ ਚੌਥਾ ਕਰਮਚਾਰੀ ਅਗਲੇ ਸਾਲ ਤੱਕ ਆਪਣੀ ਨੌਕਰੀ ਛੱਡ ਕੇ ਕੁਝ ਹੋਰ ਕਰਨਾ ਚਾਹੁੰਦਾ ਹੈ। ਦਰਅਸਲ ਵਧਦੀ ਮਹਿੰਗਾਈ ਕਾਰਨ ਕਰਮਚਾਰੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਹ ਹੁਣ ਨੌਕਰੀ ਤੋਂ ਮਿਲਣ ਵਾਲੀ ਤਨਖ਼ਾਹ ਨਾਲ ਆਪਣੇ ਘਰੇਲੂ ਖ਼ਰਚੇ ਤੇ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਸਕਦੇ ਹਨ। ਇਸ ਲਈ ਉਹ ਨੌਕਰੀ ਦੀ ਬਜਾਏ ਆਪਣਾ ਕੰਮ ਖ਼ੁਦ ਕਰਨਾ ਚਾਹੁੰਦੇ ਹਨ।

ਬ੍ਰਿਟੇਨ ’ਚ ਹੀ 47 ਫ਼ੀਸਦੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਮਹੀਨੇ ਦੇ ਅਖੀਰ ’ਚ ਉਨ੍ਹਾਂ ਕੋਲ ਕੁਝ ਨਹੀਂ ਬਚਿਆ ਹੈ, ਜਦਕਿ 15 ਫ਼ੀਸਦੀ ਦਾ ਕਹਿਣਾ ਹੈ ਕਿ ਉਹ ਆਪਣੀ ਤਨਖ਼ਾਹ ਨਾਲ ਘਰ ਦੇ ਸਾਰੇ ਬਿੱਲਾਂ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹਨ। ਅਜਿਹੀ ਸਥਿਤੀ ’ਚ ਨੌਕਰੀ ਛੱਡ ਕੇ ਕੁਝ ਹੋਰ ਕਰਨ ਦਾ ਇਕੋ-ਇਕ ਵਿਕਲਪ ਬਚਦਾ ਹੈ। ਹਾਲਾਂਕਿ ਨਿਊਯਾਰਕ-ਆਧਾਰਿਤ ਆਰਥਿਕ ਥਿੰਕ ਟੈਂਕ, ਕਾਨਫਰੰਸ ਬੋਰਡ ਦੇ ਮੁੱਖ ਅਰਥ ਸ਼ਾਸਤਰੀ ਡਾਨਾ ਪੀਟਰਸਨ ਦਾ ਕਹਿਣਾ ਹੈ, ‘‘ਜਦੋਂ ਤਣਾਅ ਤੇ ਆਰਥਿਕ ਅਨਿਸ਼ਚਿਤਤਾ ਦਾ ਦੌਰ ਹੁੰਦਾ ਹੈ, ਲੋਕ ਝਿਜਕਦੇ ਹੋਏ ਆਪਣੀਆਂ ਜਾਣੀਆਂ-ਪਛਾਣੀਆਂ ਚੀਜ਼ਾਂ ਜਿਵੇਂ ਕਿ ਨੌਕਰੀਆਂ ਨਾਲ ਜੁੜੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਇਜ਼ਰਾਈਲ ਦੇ PM ਬੈਂਜਾਮਿਨ ਨੇਤਨਯਾਹੂ ਬੋਲੇ- ISIS ਨਾਲੋਂ ਵੀ ਬਦਤਰ ਹੈ ਹਮਾਸ

ਇਹੀ ਕਾਰਨ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ’ਚੋਂ ਖ਼ਰਚੇ ਪੂਰੇ ਨਾ ਹੋਣ ’ਤੇ ਵੀ ਨੌਕਰੀ ਛੱਡਣ ਦਾ ਡਰ ਸਤਾਉਂਦਾ ਹੈ। ਉਹ ਚਾਹੁੰਦੇ ਹੋਏ ਵੀ ਨੌਕਰੀ ਨਹੀਂ ਛੱਡ ਸਕਦੇ। 2008 ਦੀ ਮੰਦੀ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ ਅਮਰੀਕਾ ’ਚ 26 ਲੱਖ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਪਰ ਇਸ ਸਮੇਂ ਦੌਰਾਨ ਨੌਕਰੀਆਂ ਬਦਲਣ ਵਾਲਿਆਂ ਦੀ ਗਿਣਤੀ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਘੱਟ ਸੀ। ਪੀ. ਡਬਲਯੂ. ਸੀ. ਨੇ ਦੁਨੀਆ ਭਰ ਦੇ 53,912 ਕਰਮਚਾਰੀਆਂ ਦਾ ਸਰਵੇਖਣ ਕੀਤਾ।

ਗ੍ਰੀਨ ਐਨਰਜੀ ਕਾਰਨ 2035 ਤੱਕ 4 ਲੱਖ ਨੌਕਰੀਆਂ ਖ਼ਤਮ ਹੋ ਜਾਣਗੀਆਂ, ਸਭ ਤੋਂ ਵੱਧ ਭਾਰਤ ਤੇ ਚੀਨ ’ਚ
ਵਿਸ਼ਵ ’ਚ ਗ੍ਰੀਨ ਐਨਰਜੀ ਦੇ ਵਿਕਾਸ ਨਾਲ ਨੌਕਰੀਆਂ ਵੀ ਘਟਣਗੀਆਂ। ਚੀਨ ਤੇ ਭਾਰਤ ਦੀ ਵੱਡੀ ਆਬਾਦੀ ਮਾਈਨਿੰਗ ਉਦਯੋਗ ’ਚ ਕੰਮ ਕਰਦੀ ਹੈ। ਇਸ ਕਾਰਨ 2035 ਤੱਕ ਕੋਲਾ ਉਦਯੋਗ ’ਚ 4 ਲੱਖ ਨੌਕਰੀਆਂ ਖ਼ਤਮ ਹੋ ਜਾਣਗੀਆਂ। ਮਤਲਬ ਦੁਨੀਆ ’ਚ ਹਰ ਰੋਜ਼ 100 ਲੋਕ ਬੇਰੁਜ਼ਗਾਰ ਹੋਣਗੇ ਪਰ ਭਾਰਤ ਤੇ ਚੀਨ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਅਮਰੀਕਾ ਦੇ ਗਲੋਬਲ ਐਨਰਜੀ ਮਾਨੀਟਰ ਦੀ ਰਿਪੋਰਟ ਮੁਤਾਬਕ ਕੋਲ ਇੰਡੀਆ ਸਦੀ ਦੇ ਮੱਧ ਤੱਕ 73,800 ਨੌਕਰੀਆਂ ਗੁਆ ਸਕਦੀ ਹੈ। ਕੋਲਾ ਉਦਯੋਗ ’ਚ 37 ਫ਼ੀਸਦੀ ਛਾਂਟੀ ਹੋਵੇਗੀ। ਚੀਨ ਦਾ ਸ਼ਾਂਕਤਸੀ ਰਾਜ 2050 ਤੱਕ ਸਭ ਤੋਂ ਵੱਧ 2,41,900 ਨੌਕਰੀਆਂ ਗੁਆ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News