648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 23 ਮਾਰਚ ਤੋਂ ਮਈ ਤੱਕ ਇਟਲੀ ''ਚ ਹੋਣਗੇ ਆਯੋਜਿਤ

Thursday, Mar 20, 2025 - 11:58 AM (IST)

648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 23 ਮਾਰਚ ਤੋਂ ਮਈ ਤੱਕ ਇਟਲੀ ''ਚ ਹੋਣਗੇ ਆਯੋਜਿਤ

ਰੋਮ (ਦਲਵੀਰ ਸਿੰਘ ਕੈਂਥ)- ਆਪਣੀ ਇਨਕਲਾਬੀ ਇਲਾਹੀ ਬਾਣੀ ਨਾਲ ਸੱਚ ਦਾ ਸੰਖ ਵਜਾ ਕੇ ਅਗਿਆਨਤਾ ਵਿੱਚ ਧਸੀ ਹੋਈ ਮਾਨਵਤਾ ਨੂੰ ਜਾਗਰੂਕ ਕਰਦਿਆਂ ਬੇਗਮਪੁਰਾ ਵਸਾਉਣ ਦੀ ਗੱਲ ਕਰਨ ਵਾਲੇ ਮਹਾਨ ਇਨਕਲਾਬੀ ਯੋਧੇ, ਸ਼੍ਰੋਮਣੀ ਸੰਤ, ਮਹਾਨ ਅਧਿਆਤਮਕਵਾਦੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਰਪੀਅਨ ਦੇਸ਼ ਸਪੇਨ ਅਤੇ ਇਟਲੀ ਵਿੱਚ ਵਿਸ਼ਾਲ ਸਮਾਗਮ ਹੋ ਰਹੇ ਹਨ, ਜਿਨ੍ਹਾਂ ਵਿੱਚ ਸੰਗਤਾਂ ਨੂੰ ਆਪਣੀ ਬੁਲੰਦ ਤੇ ਦਮਦਾਰ ਆਵਾਜ ਰਾਹੀ ਮਿਸ਼ਨ ਨਾਲ ਜੋੜਨ ਲਈ ਪੰਜਾਬ (ਭਾਰਤ) ਦੀ ਧਰਤੀ ਤੋਂ ਕਈ ਪ੍ਰਸਿੱਧ ਲੋਕ ਗਾਇਕ ਤੇ ਮਿਸ਼ਨਰੀ ਗਾਇਕ ਯੂਰਪ ਪਹੁੰਚੇ ਹੋਏ ਹਨ।

PunjabKesari

 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਹਿਰਾਸਤ 'ਚ ਲਿਆ ਗਿਆ ਭਾਰਤੀ ਵਿਦਿਆਰਥੀ, ਜਾਣੋ ਪੂਰਾ ਮਾਮਲਾ

PunjabKesari

ਉਂਝ ਤਾਂ ਇਹ ਪ੍ਰਕਾਸ਼ ਪੁਰਬ ਭਾਰਤ ਦੀ ਧਰਤੀ 'ਤੇ ਸੰਗਤਾਂ ਨੇ 12 ਫਰਵਰੀ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਹੈ ਪਰ ਵਿਦੇਸ਼ਾਂ ਵਿੱਚ ਕੰਮਾਕਾਰਾਂ ਦੇ ਰੁਝੇਵਿਆਂ ਕਾਰਨ ਤੇ ਪ੍ਰਸ਼ਾਸ਼ਨ ਵੱਲੋਂ ਦਿੱਤੀ ਦੇਰ ਨਾਲ ਮਨਜ਼ੂਰੀ ਕਾਰਨ ਇਹ ਪ੍ਰਕਾਸ਼ ਪੁਰਬ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਵਿੱਚ ਵੀ ਮਨਾਇਆ ਜਾ ਰਿਹਾ ਹੈ। ਸਪੇਨ ਦੀ ਧਰਤੀ 'ਤੇ ਇਹ ਪ੍ਰਕਾਸ਼ ਪੁਰਬ 23 ਮਾਰਚ 2025 ਦਿਨ ਐਤਵਾਰ ਸ੍ਰੀ ਗੁਰੂ ਰਵਿਦਾਸ ਭਵਨ ਬਾਦਾਲੋਨਾ ਬਾਰਸੀਲੋਨਾ ਵਿਖੇ, 23 ਮਾਰਚ ਸ੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ)ਇਟਲੀ ਵਿਖੇ, 23 ਮਾਰਚ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਭਾ ਬੈਰਗਾਮੋ, 30 ਮਾਰਚ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰੇਮੋਨਾ, 6 ਅਪ੍ਰੈਲ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ, 6-7 ਅਪ੍ਰੈਲ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਤੇ 3-4 ਮਈ 2025 ਦਿਨ ਸ਼ਨੀਵਾਰ ਤੇ ਐਤਵਾਰ ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਆਦਿ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ 648ਵਾਂ ਪ੍ਰਕਾਸ਼ ਸੰਗਤਾਂ ਵੱਲੋਂ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਪ੍ਰਸਿੱਧ ਲੋਕ ਗਾਇਕ ਸੱਤੀ ਖੋਖੇਵਾਲੀਆ, ਲਹਿੰਬਰ ਹੁਸੈਨੀਪੁਰੀ, ਲੱਖਾ ਨਾਜ ਦੌਗਾਣਾ ਜੋੜੀ ਤੋਂ ਇਲਾਵਾ ਸੰਤ ਮਹਾਤਮਾ ਵੀ ਸੰਗਤਾਂ ਨੂੰ ਦਰਸ਼ਨ ਦੇਣ ਪਹੁੰਚ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News