ਇਥਲ ਨੇ ਮਨਾਇਆ ਆਪਣਾ 117ਵਾਂ ਜਨਮ ਦਿਨ ! ਬਣੀ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਜਿਊਂਦੀ ਇਨਸਾਨ

Saturday, Aug 22, 2026 - 10:53 AM (IST)

ਇਥਲ ਨੇ ਮਨਾਇਆ ਆਪਣਾ 117ਵਾਂ ਜਨਮ ਦਿਨ ! ਬਣੀ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਜਿਊਂਦੀ ਇਨਸਾਨ

ਇੰਟਰਨੈਸ਼ਨਲ ਡੈਸਕ- ਅੱਜ-ਕੱਲ੍ਹ ਦੇ ਲਾਈਫਸਟਾਈਲ ਮੁਤਾਬਕ 60-70 ਸਾਲ ਦੀ ਜ਼ਿੰਦਗੀ ਵੀ ਜੇ ਕੋਈ ਤੰਦਰੁਸਤੀ ਨਾਲ ਜੀ ਜਾਵੇ ਤਾਂ ਇਸ ਨੂੰ ਵੱਡੀ ਗੱਲ ਮੰਨਿਆ ਜਾਂਦਾ ਹੈ। ਇਸੇ ਦੌਰਾਨ ਇੰਗਲੈਂਡ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਥੋਂ ਦੇ ਲੰਡਨ ਤੋਂ ਕਰੀਬ 25 ਮੀਲ ਦੂਰ ਸਰੇ ਇਲਾਕੇ 'ਚ ਰਹਿਣ ਵਾਲੀ ਇਥਲ ਕੇਟਰਹੈਮ ਨੇ ਬੀਤੇ ਦਿਨ ਆਪਣਾ 117ਵਾਂ ਜਨਮ ਦਿਨ ਮਨਾਇਆ ਹੈ, ਜਿਸ ਮਗਰੋਂ ਉਹ ਦੁਨੀਆ ਦੀ ਸਭ ਤੋਂ ਵੱਧ ਉਮਰ ਵਾਲੀ ਜਿਊਂਦੀ ਇਨਸਾਨ ਬਣ ਗਈ ਹੈ।

ਇਥਲ ਦਾ ਜਨਮ 21 ਅਗਸਤ 1909 ਨੂੰ ਹੋਇਆ ਸੀ। ਉਹ ਗਿਨੀਜ਼ ਵਰਲਡ ਰਿਕਾਰਡਜ਼ ਅਤੇ ਜੇਰੋਨਟੋਲੋਜੀ ਰਿਸਰਚ ਗਰੁੱਪ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਉਮਰ ਦੀ ਮਾਨਤਾ ਪ੍ਰਾਪਤ ਸ਼ਖਸੀਅਤ ਹੈ। ਇਥਲ ਬ੍ਰਿਟੇਨ ਦੇ ਇਤਿਹਾਸ 'ਚ 116 ਅਤੇ 117 ਸਾਲ ਦੀ ਉਮਰ ਤੱਕ ਪਹੁੰਚਣ ਵਾਲੀ ਪਹਿਲੀ ਨਾਗਰਿਕ ਬਣ ਗਈ ਹੈ। ਇਸ ਦੇ ਨਾਲ ਹੀ ਉਹ 1900 ਦੇ ਦਹਾਕੇ ਵਿੱਚ ਜਨਮੀ ਦੁਨੀਆ ਦੀ ਆਖ਼ਰੀ ਜਿਊਂਦੀ ਇਨਸਾਨ ਹੈ।

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

ਆਪਣੀ ਇਸ ਲੰਬੀ ਜ਼ਿੰਦਗੀ ਦੌਰਾਨ ਇਥਲ ਨੇ 1920 ਦੇ ਦਹਾਕੇ 'ਚ ਭਾਰਤ 'ਚ ਵੀ ਸਮਾਂ ਬਿਤਾਇਆ ਸੀ। ਉਹ ਇੱਥੇ ਇਕ ਫੌਜੀ ਪਰਿਵਾਰ ਦੀ ਨੈਨੀ ਬਣ ਕੇ ਆਈ ਸੀ। ਇਸ ਮਗਰੋਂ ਉਹ 1931 'ਚ ਇਕ ਡਿਨਰ ਪਾਰਟੀ ਦੌਰਾਨ ਬ੍ਰਿਟਿਸ਼ ਫੌਜ ਦੇ ਮੇਜਰ ਨੌਰਮਨ ਕੇਟਰਹੈਮ ਨਾਲ ਮਿਲੇ, ਜਿਸ ਮਗਰੋਂ ਦੋਵਾਂ ਨੇ 2 ਸਾਲ ਬਾਅਦ ਵਿਆਹ ਕਰਵਾ ਲਿਆ। ਇਥਲ ਦੀਆਂ ਹੁਣ 3 ਦੋਹਤੀਆਂ ਤੇ 5 ਪੜਦੋਹਤੀਆਂ ਹਨ।

ਉਸ ਨੇ 97 ਸਾਲ ਦੀ ਉਮਰ ਤੱਕ ਖੁਦ ਕਾਰ ਚਲਾਈ ਅਤੇ 2020 ਵਿੱਚ 110 ਸਾਲ ਦੀ ਉਮਰ 'ਚ ਕੋਵਿਡ-19 ਵਰਗੀ ਗਲੋਬਲ ਮਹਾਮਾਰੀ ਨੂੰ ਵੀ ਮਾਤ ਦਿੱਤੀ ਸੀ। ਆਪਣੀ ਲੰਮੀ ਉਮਰ ਬਾਰੇ ਇਥਲ ਨੇ ਦੱਸਿਆ ਕਿ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਬਿਨਾਂ ਕਿਸੇ ਤਣਾਅ ਦੇ ਸਬਰ ਨਾਲ ਸਵੀਕਾਰ ਕਰਨਾ ਅਤੇ ਹਰ ਮੌਕੇ ਦਾ ਲਾਹਾ ਲੈਣਾ ਹੀ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਹੈ।

ਹਾਲਾਂਕਿ 117 ਸਾਲ ਦੀ ਉਮਰ ਜਿਊਣ ਦੇ ਬਾਅਦ ਵੀ ਇਥਲ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਇਨਸਾਨ ਨਹੀਂ ਹੈ। ਇਹ ਰਿਕਾਰਡ ਫਰਾਂਸ ਦੀ ਜੀਨ ਕਾਲਮੈਂਟ ਦੇ ਨਾਂ ਹੈ, ਜੋ ਕਿ 122 ਸਾਲ ਤੇ 164 ਦਿਨਾਂ ਤੱਕ ਜਿਊਂਦੀ ਰਹੀ ਸੀ ਤੇ ਉਸ ਦੀ 1997 'ਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ- ਪਾਕਿ 'ਚ ਲੱਗਣ ਜਾ ਰਿਹੈ ਫੌਜੀ ਸ਼ਾਸਨ ! ਸਰਕਾਰ ਨੇ 2 ਨਵੇਂ ਕਾਨੂੰਨਾਂ ਨੂੰ ਦਿੱਤੀ ਮਨਜ਼ੂਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News