ਐਨਰਜੀ ਡ੍ਰਿੰਕਸ ਪੀਣ ਨਾਲ ਵਧਦੈ ਬਲੱਡ ਪ੍ਰੈਸ਼ਰ ਤੇ ਦਿਲ ਸਬੰਧੀ ਬੀਮਾਰੀਆਂ ਦਾ ਖਤਰਾ

05/31/2019 8:40:19 PM

ਵਾਸ਼ਿੰਗਟਨ— ਐਨਰਜੀ ਡ੍ਰਿੰਕਸ ਪੀਣ ਤੋਂ ਬਾਅਦ ਤੁਹਾਢੇ ਭਲੇ ਹੀ ਸਰੀਰ 'ਚ ਊਰਜਾ ਦਾ ਪੱਧਰ ਵਧਿਆ ਹੋਇਆ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੋਵੇ ਪਰ ਐਨਰਜੀ ਡ੍ਰਿਕਸ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਖੋਜਕਾਰਾਂ ਦੀ ਮੰਨੀਏ ਤਾਂ ਜ਼ਿਆਦਾ ਐਨਰਜੀ ਡ੍ਰਿੰਕਸ ਪੀਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜਿਸ ਨਾਲ ਦਿਲ 'ਚ ਇਲੈਕਟ੍ਰੀਕਲ ਡਿਸਟਰਬੈਂਸ ਹੋ ਸਕਦੀ ਹੈ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

946 ਮਿ.ਲਿ. ਐਨਰਜੀ ਡ੍ਰਿੰਕ ਪੀਣ ਨਾਲ ਵਧਦੈ ਬੀ.ਪੀ.
ਹਾਲ ਹੀ 'ਚ ਹੋਈ ਇਕ ਨਵੀਂ ਸਟੱਡੀ ਮੁਤਾਬਕ ਬੇਹੱਦ ਘੱਟ ਸਮੇਂ ਦੇ ਅੰਦਰ ਜੇ ਤੁਸੀਂ 946 ਮਿ. ਲਿ. ਐਨਰਜੀ ਡ੍ਰਿੰਕ ਦਾ ਸੇਵਨ ਕਰ ਲੈਂਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਵਧ ਜਾਵੇਗਾ ਅਤੇ ਤੁਹਾਡੇ ਦਿਲ 'ਚ ਇਲੈਕਟ੍ਰਾਨਿਕ ਡਿਸਟਰਬੈਂਸ ਹੋਣ ਲੱਗੇਗੀ, ਜਿਸ ਨਾਲ ਹਾਰਟ ਦੇ ਰਿਦਮ ਯਾਨੀ ਲੈਅ 'ਤੇ ਨਾਂਹੱਪਖੀ ਅਸਰ ਪੈ ਸਕਦਾ ਹੈ। ਇਸ ਸਟੱਡੀ ਲਈ ਖੋਜਕਾਰਾਂ ਨੇ 34 ਹੈਲਦੀ ਲੋਕਾਂ ਨੂੰ ਚੁਣਿਆ, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦਰਮਿਆਨ ਸੀ।

Baljit Singh

This news is Content Editor Baljit Singh