2 ਸਾਲਾਂ ਲਈ ਮੁਲਤਵੀ ਹੋ ਗਈਆਂ ਚੋਣਾਂ, ਜਾਣੋ ਕਿਉਂ ਸੁਡਾਨ ਸਰਕਾਰ ਨੂੰ ਲੈਣਾ ਪਿਆ ਫੈਸਲਾ

Saturday, Sep 14, 2024 - 02:05 PM (IST)

ਜੁਬਾ - ਦੱਖਣੀ ਸੂਡਾਨ ਦੀ ਸਰਕਾਰ ਨੇ ਦਸੰਬਰ ’ਚ ਹੋਣ ਵਾਲੀਆਂ ਚੋਣਾਂ ਨੂੰ ਦੋ ਸਾਲਾਂ ਲਈ ਮੁਲਤਵੀ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਉਸ ਤੋਂ ਪਹਿਲਾਂ ਮਰਦਮਸ਼ੁਮਾਰੀ, ਸਥਾਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਅਤੇ ਸਿਆਸੀ ਪਾਰਟੀਆਂ ਦੀ ਰਜਿਸਟ੍ਰੇਸ਼ਨ ਵਰਗੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਟੂਟ ਗੁਟਲੁਆਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੋਣਾਂ ਹੁਣ 22 ਦਸੰਬਰ, 2026 ਨੂੰ ਹੋਣਗੀਆਂ ਅਤੇ ਇਹ ਵਾਧਾ ਮਹੱਤਵਪੂਰਨ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਕੈਬਨਿਟ ਮਾਮਲਿਆਂ ਦੇ ਮੰਤਰੀ ਮਾਰਟਿਨ ਏਲੀਆ ਲੋਮੂਰੋ ਨੇ ਕਿਹਾ ਕਿ ਚੋਣ ਪ੍ਰਕਿਰਿਆ ਅਤੇ ਸੁਰੱਖਿਆ ਵਿਭਾਗ ਨਾਲ ਸਬੰਧਤ ਸੰਸਥਾਵਾਂ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਪੜ੍ਹੋ ਇਹ ਖ਼ਬਰ-ਅਮਰੀਕੀ ਚੋਣਾਂ : ਕੀ ਹੁਣ ਪੁਲਾੜ ਤੋਂ ਵੋਟ ਪਾਉਣਗੇ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ

ਰਾਸ਼ਟਰੀ ਚੋਣ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਅਬੇਦਨੇਗੋ ਅਕੋਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦੇਸ਼ ’ਚ ਚੋਣ ਤਿਆਰੀਆਂ ਪੂਰੀਆਂ ਨਹੀਂ ਹਨ। ਉਦਾਹਰਣ ਵਜੋਂ, ਵੋਟਰ ਰਜਿਸਟ੍ਰੇਸ਼ਨ ਜੂਨ ’ਚ ਸ਼ੁਰੂ ਹੋਣੀ ਸੀ ਪਰ ਫੰਡਾਂ ਦੀ ਘਾਟ ਕਾਰਨ ਅਜੇ ਵੀ ਪੈਂਡਿੰਗ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ, ਜਿਸ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਲਗਭਗ ਇਕ ਸਾਲ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਦੱਖਣੀ ਸੂਡਾਨ ਦਾ ਗਠਨ 2011 ’ਚ ਹੋਇਆ ਸੀ ਅਤੇ ਇਹ ਦੂਜੀ ਵਾਰ ਹੈ ਜਦੋਂ ਦੇਸ਼ ’ਚ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ। ਰਾਸ਼ਟਰਪਤੀ ਸਲਵਾ ਕੀਰ ਅਤੇ ਉਸਦੇ ਸਾਬਕਾ ਵਿਰੋਧੀ ਅਤੇ ਉਪ ਰਾਸ਼ਟਰਪਤੀ ਰਿਕ ਮਾਚਰ ਨੇ 2018 ’ਚ ਇਕ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਨਾਲ 5 ਸਾਲਾਂ ਦੇ ਘਰੇਲੂ ਯੁੱਧ ਦਾ ਅੰਤ ਹੋਇਆ। ਇਹ ਘਰੇਲੂ ਯੁੱਧ ਜਿਸ ’ਚ 400,000 ਤੋਂ ਵੱਧ ਲੋਕ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News