ਪਾਕਿਸਤਾਨ ''ਚ  ਹਰ ਤੀਜਾ ਬੱਚਾ ਸਕੂਲ ਤੋਂ ਵਾਂਝਾ, ਤੰਬੂ ਹੇਠ ਪੜ੍ਹਨ ਲਈ ਮਜ਼ਬੂਰ

Sunday, Nov 29, 2026 - 01:24 PM (IST)

ਪਾਕਿਸਤਾਨ ''ਚ  ਹਰ ਤੀਜਾ ਬੱਚਾ ਸਕੂਲ ਤੋਂ ਵਾਂਝਾ, ਤੰਬੂ ਹੇਠ ਪੜ੍ਹਨ ਲਈ ਮਜ਼ਬੂਰ

ਇੰਟਰਨੈਸ਼ਨਲ ਡੈਸਕ-  ਪਾਕਿਸਤਾਨ ਵਿੱਚ ਬੱਚਿਆਂ ਦੀ ਸਿੱਖਿਆ ਦੀ ਸਥਿਤੀ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ, ਜਿੱਥੇ ਹਰ ਤੀਜਾ ਬੱਚਾ ਸਕੂਲ ਜਾਣ ਤੋਂ ਵਾਂਝਾ ਹੈ। ਇਹ ਸਥਿਤੀ ਪਸ਼ਤੂਨ ਭਾਈਚਾਰੇ ਦੇ ਬੱਚਿਆਂ ਲਈ ਹੋਰ ਵੀ ਜ਼ਿਆਦਾ ਗੰਭੀਰ ਅਤੇ ਮੁਸ਼ਕਲ ਹੈ। ਹਾਲਾਂਕਿ ਇਨ੍ਹਾਂ ਔਕੜਾਂ ਦੇ ਬਾਵਜੂਦ ਕਈ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਆਪਣੀ ਪੜ੍ਹਾਈ ਲਈ ਹਾਰ ਮੰਨਣ ਤੋਂ ਇਨਕਾਰ ਕਰ ਰਹੇ ਹਨ

ਪੜ੍ਹੋ ਇਹ ਅਹਿਮ ਖ਼ਬਰ-  ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ ਕੋਰਟ ਦਾ ਰੁਖ਼


ਇਸ ਸੰਘਰਸ਼ ਦੀ ਇੱਕ ਅਹਿਮ ਮਿਸਾਲ ਜਲਾਲ ਨਾਂ ਦੇ ਬੱਚੇ ਤੋਂ ਮਿਲਦੀ ਹੈ, ਜੋ ਪਹਾੜੀ ਖੇਤਰ ਵਿੱਚ ਇੱਕ ਤੰਬੂ ਅੰਦਰ ਲੱਗਦੀਆਂ ਕਲਾਸਾਂ ਵਿੱਚ ਪੜ੍ਹਨ ਜਾਂਦਾ ਹੈ। ਹਾਲਾਤ ਸੁਖਾਵੇਂ ਨਾ ਹੋਣ ਦੇ ਬਾਵਜੂਦ ਜਲਾਲ ਪੜ੍ਹਾਈ ਜਾਰੀ ਰੱਖਣ ਲਈ ਯਤਨਸ਼ੀਲ ਹੈ। ਹਰ ਕੋਈ ਜਲਾਲ ਅਤੇ ਉਸਦੇ ਪਿਤਾ ਵੱਲੋਂ ਬਿਹਤਰ ਸਿੱਖਿਆ ਲਈ ਕੀਤੇ ਜਾ ਰਹੇ ਸੰਘਰਸ਼ ਦੀ ਸ਼ਲਾਘਾ ਕਰ ਰਿਹਾ ਹੈ। ਸਿੱਖਿਆ ਦੇ ਸਾਧਨਾਂ ਦੀ ਘਾਟ ਦੇ ਸਾਹਮਣੇ ਜਲਾਲ ਅਤੇ ਉਸ ਦੇ ਪਿਤਾ ਵੱਲੋਂ ਬਿਹਤਰ ਸਿੱਖਿਆ ਦੇ ਅਧਿਕਾਰ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਮੁਸ਼ਕਲ ਹਾਲਾਤਾਂ ਵਿੱਚ ਵੀ ਪੜ੍ਹਾਈ ਪ੍ਰਤੀ ਉਨ੍ਹਾਂ ਦਾ ਇਹ ਜਜ਼ਬਾ ਕਾਫ਼ੀ ਮਹੱਤਵਪੂਰਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News