ਚੀਨ 'ਚ ਆਇਆ 5.1 ਦੀ ਤੀਬਰਤਾ ਦਾ ਭੂਚਾਲ ; ਮੁੜ ਟੁੱਟਿਆ ਡੈਮ, ਨੇਪਾਲ 'ਚ ਹੜ੍ਹ ਦਾ ਤਾਜ਼ਾ ਅਲਰਟ

Friday, Aug 28, 2026 - 01:10 PM (IST)

ਚੀਨ 'ਚ ਆਇਆ 5.1 ਦੀ ਤੀਬਰਤਾ ਦਾ ਭੂਚਾਲ ; ਮੁੜ ਟੁੱਟਿਆ ਡੈਮ, ਨੇਪਾਲ 'ਚ ਹੜ੍ਹ ਦਾ ਤਾਜ਼ਾ ਅਲਰਟ

ਕਾਠਮੰਡੂ (ਏਐਨਆਈ): ਚੀਨ ਦੇ ਸਿਚੁਆਨ ਸੂਬੇ ਦੇ ਲੌਂਗਚੈਂਗ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ 5.1 ਦੀ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਨੇ ਨੇਪਾਲ ਵਿੱਚ ਇੱਕ ਵਾਰ ਫਿਰ ਭਿਆਨਕ ਤਬਾਹੀ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਭੂਚਾਲ ਦੇ ਇਨ੍ਹਾਂ ਝਟਕਿਆਂ ਤੋਂ ਬਾਅਦ ਤਿੱਬਤ ਵਾਲੇ ਪਾਸੇ ਬਣਿਆ ਡੈਮ ਮੁੜ ਟੁੱਟ ਗਿਆ ਹੈ, ਜਿਸ ਕਾਰਨ ਨੇਪਾਲ ਵਿੱਚ ਤਾਜ਼ਾ ਹੜ੍ਹ ਦਾ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਪਰੋਂ ਪਾਣੀ ਦਾ ਭਾਰੀ ਵਹਾਅ ਆਉਣ ਕਾਰਨ ਤ੍ਰਿਸ਼ੂਲੀ ਨਦੀ ਦੇ ਪਾਣੀ ਦਾ ਪੱਧਰ ਖ਼ਤਰਨਾਕ ਤਰੀਕੇ ਨਾਲ ਵਧਣ ਦਾ ਖ਼ਦਸ਼ਾ ਹੈ, ਜਿਸ ਕਰਕੇ ਤ੍ਰਿਸ਼ੂਲੀ ਖੇਤਰ ਨੂੰ ਮੁੜ ਖਾਲੀ ਕਰਵਾਇਆ ਜਾ ਰਿਹਾ ਹੈ।

ਨੇਪਾਲ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਅਲਰਟ ਜਾਰੀ ਕਰਦਿਆਂ ਲਿਖਿਆ ਹੈ ਕਿ, "ਜਾਣਕਾਰੀ ਮਿਲੀ ਹੈ ਕਿ ਤਿੱਬਤ ਵਾਲੇ ਪਾਸੇ ਦਾ ਪਾਣੀ ਦਾ ਡੈਮ ਮੁੜ ਟੁੱਟ ਗਿਆ ਹੈ। ਇਸ ਲਈ ਸਾਰੇ ਸੁਰੱਖਿਆ ਕਰਮਚਾਰੀਆਂ, ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਲੋਕਾਂ ਅਤੇ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਤੁਰੰਤ ਸੁਚੇਤ ਹੋ ਜਾਣ ਅਤੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਜਾਂ ਦੂਜਿਆਂ ਨੂੰ ਸੂਚਿਤ ਕਰਨ"।

PunjabKesari

ਪ੍ਰਤੀਨਿਧੀ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੀਸ਼ਮ ਰਾਜ ਆਂਗਦੇਮਬੇ ਨੇ ਦੱਸਿਆ ਕਿ ਮੁਸ਼ਕਲ ਭੂਗੋਲਿਕ ਸਥਿਤੀ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਨੇਪਾਲੀ ਫੌਜ ਅਤੇ ਹੈਲੀਕਾਪਟਰ ਟੀਮਾਂ ਬਚਾਅ ਕਾਰਜਾਂ ਵਿੱਚ ਪੂਰੀ ਤਰ੍ਹਾਂ ਜੁਟੀਆਂ ਹੋਈਆਂ ਹਨ। ਇਸ ਕਾਰਜ ਵਿੱਚ ਫੌਜ ਦੇ ਦੋ ਹੈਲੀਕਾਪਟਰਾਂ ਸਮੇਤ ਨਿੱਜੀ ਖੇਤਰ ਦੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸੰਘੀ, ਸੂਬਾਈ ਤੇ ਸਥਾਨਕ ਸਰਕਾਰਾਂ ਮਿਲ ਕੇ ਤੁਰੰਤ ਕਾਰਵਾਈ ਕਰ ਰਹੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-   ਨੇਪਾਲ ਹੜ੍ਹ ਪੀੜਤਾਂ ਲਈ UK ਨੇ ਵਧਾਇਆ ਮਦਦ ਦਾ ਹੱਥ; ਦੇਵੇਗਾ 50 ਲੱਖ ਪੌਂਡ

ਹੜ੍ਹ ਦੇ ਤਾਜ਼ਾ ਖ਼ਤਰੇ ਅਤੇ ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਨੂੰ ਦੇਖਦੇ ਹੋਏ ਤ੍ਰਿਸ਼ੂਲੀ ਤੋਂ ਰਸੂਆ ਤੱਕ ਬਣ ਰਹੀ ਸੜਕ ਦਾ ਕੰਮ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ ਅਤੇ ਸਾਰੀਆਂ ਜੇ.ਸੀ.ਬੀ. (JCB) ਮਸ਼ੀਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਕਾਠਮੰਡੂ ਤੋਂ ਪਹੁੰਚੇ ਬਚਾਅ ਅਧਿਕਾਰੀਆਂ ਅਨੁਸਾਰ ਰਸੂਆ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਉੱਥੇ ਫਿਲਹਾਲ ਲੰਘਣ ਲਈ ਕੋਈ ਰਾਹ ਨਹੀਂ ਬਚਿਆ, ਜਿਸ ਕਾਰਨ ਸਰਕਾਰ ਨੂੰ ਜਲਦ ਹੀ ਉੱਥੋਂ ਮਲਬਾ ਹਟਾਉਣਾ ਪਵੇਗਾ।

ਨੇਪਾਲ ਪੁਲਿਸ ਅਨੁਸਾਰ ਰਸੂਆ ਜ਼ਿਲ੍ਹੇ ਵਿੱਚ ਆਏ ਇਸ ਭਿਆਨਕ ਹੜ੍ਹ ਕਾਰਨ ਮੌਤਾਂ ਦੀ ਕੁੱਲ ਗਿਣਤੀ ਵਧ ਕੇ 469 ਹੋ ਗਈ ਹੈ, ਜਦਕਿ 1,545 ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਬਚਾਇਆ ਗਿਆ ਹੈ।ਪੁਲਿਸ ਵੱਲੋਂ ਜਾਰੀ ਕੀਤੇ ਗਏ ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਮੌਤਾਂ ਦਾ ਵੇਰਵਾ ਇਸ ਪ੍ਰਕਾਰ ਹੈ-ਚਿਤਵਾਨ ਜ਼ਿਲ੍ਹੇ ਵਿਚ ਸਭ ਤੋਂ ਵੱਧ 178 ਮੌਤਾਂ, ਐਨ.ਪੀ. ਈਸਟ ਵਿਚ 110 ਮੌਤਾਂ, ਗੋਰਖਾ ਵਿਚ 44 ਮੌਤਾਂ, ਨੁਵਾਕੋਟ ਵਿਚ 37 ਮੌਤਾਂ ,ਧਾਦਿੰਗ ਵਿਚ 33 ਮੌਤਾਂ, ਤਾਨਾਹੂਨ ਵਿਚ 28 ਮੌਤਾਂ, ਐਨ.ਪੀ. ਵੈਸਟ ਵਿਚ 27 ਮੌਤਾਂ, ਰਸੂਆ ਵਿਚ 12 ਮੌਤਾਂ ਦਰਜ ਕੀਤੀਆਂ ਗਈਆਂ। ਪ੍ਰਸ਼ਾਸਨ ਵੱਲੋਂ ਹੁਣ ਤੱਕ ਰਸੂਆ ਤੋਂ 644, ਨੁਵਾਕੋਟ ਤੋਂ 898 ਅਤੇ ਧਾਦਿੰਗ ਤੋਂ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News