ਦੁਬਈ ''ਚ 25 ਸਾਲਾ ਭਾਰਤੀ ਇੰਜੀਨੀਅਰ ਦੀ ਇਕ ਹਾਦਸੇ ਦੌਰਾਨ ਮੌਤ

02/18/2020 2:08:29 PM

ਦੁਬਈ (ਭਾਸ਼ਾ): ਦੁਬਈ ਵਿਚ ਕੇਰਲ ਦੇ 25 ਸਾਲਾ ਭਾਰਤੀ ਨੌਜਵਾਨ ਦੀ ਇੱਥੇ ਇਕ ਰਿਹਾਇਸ਼ੀ ਅਪਾਰਟਮੈਂਟ ਤੋਂ ਡਿੱਗਣ ਕਾਰਨ ਮੌਤ ਹੋ ਗਈ। ਕਥਿਤ ਤੌਰ 'ਤੇ ਇਹ ਘਟਨਾ ਸਿਲੀਕਾਨ ਓਏਸਿਸ ਵਿਚ ਵਾਪਰੀ। ਸੋਸ਼ਲ ਵਰਕਰ ਕਹੇ ਜਾਣ ਵਾਲੇ ਨਸੀਰ ਵਤਨਪੱਲੀ ਨੇ ਕਿਹਾ ਕਿ ਸਬੀਲ ਰਹਿਮਾਨ, ਜੋ 2018 ਤੋਂ ਦੁਬਈ ਵਿਚ ਰਹਿ ਰਿਹਾ ਸੀ, ਇਕ ਪਲਾਨਿੰਗ ਇੰਜੀਨੀਅਰ ਸੀ, ਜੋ ਸੋਮਵਾਰ ਨੂੰ ਆਪਣੇ ਕਾਰਜ ਸਥਲ ਨੇੜੇ ਇਕ ਇਮਾਰਤ ਤੋਂ ਹੇਠਾਂ ਡਿੱਗ ਪਿਆ।

ਖਲੀਜ਼ ਟਾਈਮਜ਼ ਨੇ ਦੱਸਿਆ ਕਿ ਵਤਨਪੱਲੀ ਮਲਪੁਰਮ ਜ਼ਿਲੇ ਦੇ ਥਿਰੂਰ ਵਿਚ ਉਹਨਾਂ ਦੀ ਲਾਸ਼ ਲਿਜਾਣ ਵਿਚ ਪਰਿਵਾਰ ਵਾਲਿਆਂ ਦੀ ਮਦਦ ਕਰ ਰਹੇ ਹਨ। ਸਮਾਜਿਕ ਕਾਰਕੁੰਨ ਨੇ ਕਿਹਾ,''ਮਾਮਲਾ ਥੋੜ੍ਹਾ ਅਸਧਾਰਨ ਹੈ। ਸਾਨੂੰ ਯਕੀਨ ਨਹੀਂ ਹੈ ਕਿ ਉਹ ਆਪਣੇ ਕਾਰਜਸਥਲ ਨੇੜੇ ਇਮਾਰਤ ਵਿਚ ਕਿਉਂ ਗਿਆ ਹੋਵੇਗਾ।'' ਉਹਨਾਂ ਨੇ ਕਿਹਾ,''ਰਹਿਮਾਨ ਦਾ ਪਰਿਵਾਰ ਇਸ ਘਟਨਾ ਸਬੰਧੀ ਕਿਸੇ ਵੀ ਪਹਿਲੂ ਤੋਂ ਅਣਜਾਣ ਹੈ।ਉਹਨਾਂ ਨੇ ਆਪਣੇ ਭਰਾ ਨੂੰ ਆਨਲਾਈਨ ਖਰੀਦੇ ਗਏ ਨਵੇਂ ਮੋਬਾਈਲ ਫੋਨ ਨੂੰ ਲੈਣ ਲਈ ਕਿਹਾ ਸੀ।ਉਹਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਸੀ।''


Vandana

Content Editor

Related News