ਰੋਜ਼ਾਨਾ ਚਾਹ ਪੀਣ ਨਾਲ ਦਿਮਾਗ ਰਹਿੰਦੈ ਦਰੁਸਤ

09/13/2019 8:12:10 PM

ਸਿੰਗਾਪੁਰ— ਰੋਜ਼ਾਨਾ ਚਾਹ ਪੀਣ ਵਾਲਿਆਂ ਲੋਕਾਂ ਦੇ ਦਿਮਾਗ ਦਾ ਹਰੇਕ ਹਿੱਸਾ ਚਾਹ ਨਾ ਪੀਣ ਵਾਲਿਆਂ ਦੀ ਤੁਲਨਾ 'ਚ ਬਿਹਤਰ ਢੰਗ ਨਾਲ ਸੰਗਠਿਤ ਹੁੰਦਾ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਅਆ ਹੈ। ਦਿਮਾਗ ਦੇ ਹਰੇਕ ਹਿੱਸੇ ਦਾ ਵਿਵਸਥਿਤ ਰਹਿਣਾ ਗਿਆਨ ਸਬੰਧੀ ਕ੍ਰਿਰਿਆ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਨਤੀਜਿਆਂ ਤੱਕ ਪਹੁੰਚਣ ਲਈ ਅਧਿਐਨ 'ਚ 36 ਲੋਕਾਂ ਦੇ ਨਿਊਰੋਇਮੇਜਿੰਗ ਡਾਟਾ ਨੂੰ ਖੰਗਾਲਿਅਆ ਗਿਆ।

ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਸਹਾਇਕ ਪ੍ਰਿੰਸੀਪਲ ਤੇ ਟੀਮ ਲੀਡਰ ਫੇਂਗ ਲੇਈ ਨੇ ਕਿਹਾ ਕਿ ਸਾਡੇ ਨਤੀਜੇ ਦਿਮਾਗ ਦੇ ਢਾਂਚੇ 'ਤੇ ਚਾਹ ਪੀਣ ਨਾਲ ਪੈਣ ਵਾਲੇ ਸਾਕਾਰਾਤਮਕ ਯੋਗਦਾਨ ਦੀ ਪਹਿਲੀ ਵਾਰ ਪੁਸ਼ਟੀ ਕਰਦੇ ਹਾਂ ਤੇ ਇਹ ਦਰਸ਼ਾਉਂਦੇ ਹਨ ਕਿ ਰੋਜ਼ਾਨਾ ਚਾਹ ਪੀਣਾ ਦਿਮਾਗੀ ਤੰਤਰ 'ਚ ਉਮਰ ਦੇ ਕਾਰਨ ਆਉਣ ਵਾਲੀ ਗਿਰਾਵਟ ਤੋਂ ਵੀ ਬਚਾਉਂਦਾ ਹੈ। ਰਿਸਰਚਰਾਂ ਨੇ ਕਿਹਾ ਕਿ ਪਹਿਲਾਂ ਦੇ ਅਧਿਐਨਾਂ 'ਚ ਦਰਸ਼ਾਇਆ ਗਿਆ ਹੈ ਕਿ ਚਾਹ ਪੀਣਾ ਮਨੁੱਖੀ ਸਿਹਤ ਦੇ ਲਈ ਲਾਭਕਾਰੀ ਹੈ ਤੇ ਇਸ ਦੇ ਸਾਕਾਰਾਤਮਕ ਪ੍ਰਭਾਵਾਂ 'ਚ ਮਿਜਾਜ਼ 'ਚ ਸੁਧਾਰ ਹੋਣਾ ਤੇ ਦਿਲ ਤੇ ਨਸਾਂ ਸਬੰਧੀ ਬੀਮਾਰੀ ਤੋਂ ਬਚਾਉਣਾ ਸ਼ਾਮਲ ਹੈ। ਇਹ ਅਧਿਐਨ 2015 ਤੋਂ ਲੈ ਕੇ 2018 ਦੇ ਵਿਚਾਲੇ 60 ਸਾਲ ਤੇ ਉਸ ਤੋਂ ਵਧੇਰੇ ਦੀ ਉਮਰ ਵਾਲਿਆਂ 36 ਬਜ਼ੁਰਗਾਂ 'ਤੇ ਕੀਤਾ ਗਿਆ, ਜਿਸ 'ਚ ਉਨ੍ਹਾਂ ਦੀ ਸਿਹਤ, ਜੀਵਨਸ਼ੈਲੀ ਤੇ ਮਨੋਵਿਗਿਆਨਿਕ ਸਿਹਤ ਸਬੰਧੀ ਡਾਟਾ ਇਕੱਠਾ ਕੀਤਾ ਗਿਆ।

ਹਿੱਸੇਦਾਰਾਂ ਦੇ ਪ੍ਰਦਰਸ਼ਨ ਤੇ ਇਮੇਜਿੰਗ ਤੋਂ ਆਏ ਨਤੀਜਿਆਂ ਦੀ ਸਮੀਖਿਆ ਦਿਖਾਉਂਦੀ ਹੈ ਕਿ ਜੋ ਲੋਕ ਕਰੀਬ 25 ਸਾਲ ਤੱਕ ਹਫਤੇ 'ਚ ਘੱਟ ਤੋਂ ਘੱਟ ਚਾਰ ਵਾਰ ਗ੍ਰੀਨ ਟੀ, ਉਲੂੰਗ ਟੀ ਜਾਂ ਬਲੈਕ ਟੀ ਪੀਂਦੇ ਹਨ, ਉਨ੍ਹਾਂ ਦੇ ਦਿਮਾਗ ਦੇ ਹਿੱਸੇ ਜ਼ਿਆਦਾ ਪ੍ਰਭਾਵੀ ਢੰਗ ਨਾਲ ਇਕ-ਦੂਜੇ ਨਾਲ ਜੁੜੇ ਹੁੰਦੇ ਹਨ। ਇਹ ਅਧਿਐਨ 'ਏਜਿੰਗ' ਮੈਗੇਜ਼ੀਨ 'ਚ ਪ੍ਰਕਾਸ਼ਿਤ ਹੋਇਆ ਹੈ।

Baljit Singh

This news is Content Editor Baljit Singh