ਕੁੱਤੇ ਨੇ 4 ਸਾਲਾ ਬੱਚੀ ''ਤੇ ਕੀਤਾ ਹਮਲਾ, ਹਾਲਤ ਗੰਭੀਰ

Sunday, Aug 18, 2024 - 01:06 PM (IST)

ਕੁੱਤੇ ਨੇ 4 ਸਾਲਾ ਬੱਚੀ ''ਤੇ ਕੀਤਾ ਹਮਲਾ, ਹਾਲਤ ਗੰਭੀਰ

ਸਿਡਨੀ-  ਆਸਟ੍ਰੇਲੀਆ ਵਿਖੇ ਕੇ'ਗਰੀ (K'gari) ਟਾਪੂ 'ਤੇ ਡਿੰਗੋ ਹਮਲੇ ਤੋਂ ਬਾਅਦ 4 ਸਾਲ ਦੀ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਦੱਸ ਦਈਏ ਕਿ ਡਿੰਗੋ ਆਸਟ੍ਰੇਲੀਆ ਵਿੱਚ ਪਾਏ ਜਾਣ ਵਾਲੇ ਕੁੱਤੇ ਦਾ ਇੱਕ ਪ੍ਰਾਚੀਨ ਵੰਸ਼ ਹੈ। ਕੁਈਨਜ਼ਲੈਂਡ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਦੱਸਿਆ ਕਿ ਅੱਠ ਬੱਚਿਆਂ ਸਮੇਤ ਇੱਕ ਵੱਡਾ ਸਮੂਹ, ਟਾਪੂ ਦੇ ਪੂਰਬੀ ਪਾਸੇ ਨਗਕਾਲਾ ਰੌਕਸ ਨੇੜੇ ਮੱਛੀਆਂ ਫੜ ਰਿਹਾ ਸੀ ਜਦੋਂ ਅੱਜ ਸਵੇਰੇ ਡਿੰਗੋ ਬੱਚੀ ਕੋਲ ਪਹੁੰਚਿਆ।

ਡਿੰਗੋ ਨੇ ਉਸਦੀ ਛਾਤੀ ਦੇ ਹਿੱਸੇ ਨੂੰ ਕੱਟਿਆ ਅਤੇ ਉਸਨੂੰ ਤਿੱਖੇ ਨਹੁੰ ਮਾਰ ਕੇ ਸੱਟਾਂ ਨਾਲ ਛੱਡ ਦਿੱਤਾ। ਵਿਭਾਗ ਨੇ ਦੱਸਿਆ,''ਇੱਕ ਨੇੜਲੇ ਡਾਕਟਰ ਨੇ ਬੱਚੀ ਦੀ ਜਾਂਚ ਕੀਤੀ ਅਤੇ ਰੇਂਜਰਾਂ ਨੇ ਪਰਿਵਾਰ ਨੂੰ ਸਾਵਧਾਨੀ ਵਜੋਂ ਕੁਈਨਜ਼ਲੈਂਡ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਨਾਲ ਮਿਲਣ ਦੀ ਸਲਾਹ ਦਿੱਤੀ।" ਪੈਰਾਮੈਡਿਕਸ ਨੇ ਬੱਚੀ ਨੂੰ ਸਥਿਰ ਹਾਲਤ ਵਿੱਚ ਹਰਵੇ ਬੇ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਦਾ ਮੁਲਾਂਕਣ ਕੀਤਾ। ਨਤੀਜੇ ਵਜੋਂ, ਰੇਂਜਰ ਹੁਣ ਹਮਲੇ ਲਈ ਜ਼ਿੰਮੇਵਾਰ ਨਰ ਡਿੰਗੋ ਦੀ ਨਿਗਰਾਨੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- 7.0 ਤੀਬਰਤਾ ਦਾ ਆਇਆ ਭੂਚਾਲ, ਫਟਿਆ ਜਵਾਲਾਮੁਖੀ, ਆਸਮਾਨ ਤੱਕ ਧੂੰਏਂ ਦਾ ਗੁਬਾਰ

ਕੁਈਨਜ਼ਲੈਂਡ ਰੇਂਜਰਾਂ ਨੇ ਆਉਣ ਵਾਲੇ ਸੈਲਾਨੀਆਂ ਨੂੰ ਡਿੰਗੋ ਤੋਂ ਸਾਵਾਧਾਨ ਰਹਿਣ ਦੀ ਅਪੀਲ ਕੀਤੀ ਹੈ। ਕੋਈ ਵੀ ਵਿਅਕਤੀ ਜੋ ਡਿੰਗੋ ਦੇ ਖਤਰੇ ਦਾ ਅਨੁਭਵ ਕਰਦਾ ਹੈ ਤਾਂ ਉਸ ਨੂੰ ਤੁਰੰਤ ਘਟਨਾ ਦੀ ਰਿਪੋਰਟ ਨੇੜਲੇ ਰੇਂਜਰ ਨੂੰ ਕਰਨ ਜਾਂ (07) 4127 9150 'ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਐਮਰਜੈਂਸੀ ਵਿੱਚ ਟ੍ਰਿਪਲ ਜ਼ੀਰੋ 'ਤੇ ਕਾਲ ਕਰਨ ਲਈ ਕਿਹਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News