Canada 'ਚ Diwali ਮਨਾਉਣ 'ਤੇ ਰੋਕ, ਹਿੰਦੂ-ਸਿੱਖ ਭਾਈਚਾਰੇ 'ਚ ਨਾਰਾਜ਼ਗੀ

Wednesday, Oct 30, 2024 - 10:06 AM (IST)

Canada 'ਚ Diwali ਮਨਾਉਣ 'ਤੇ ਰੋਕ, ਹਿੰਦੂ-ਸਿੱਖ ਭਾਈਚਾਰੇ 'ਚ ਨਾਰਾਜ਼ਗੀ

ਟੋਰਾਂਟੋ- ਭਾਰਤ ਅਤੇ ਕੈਨੇਡਾ ਵਿਚਾਲੇ ਇਕ ਪਾਸੇ ਜਿੱਥੇ ਸਬੰਧ ਤਣਾਅਪੂਰਨ ਬਣੇ ਹੋਏ ਹਨ, ਉੱਥੇ ਖ਼ਬਰ ਆਈ ਹੈ ਕੈਨੇਡਾ ਵਿਚ ਦੀਵਾਲੀ ਦੇ ਜਸ਼ਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਅਤੇ ਕੰਜ਼ਰਵੇਟਿਵ ਪਾਰਟੀ ਨੇ 2024 ਦੀਵਾਲੀ ਦੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ  ਹਿੰਦੂ, ਸਿੱਖ, ਬੋਧੀ ਅਤੇ ਜੈਨ ਭਾਈਚਾਰਿਆਂ ਵਿਚ ਨਾਰਾਜ਼ਗੀ ਹੈ। ਕੈਨੇਡਾ ਵਿਚ ਹਿੰਦੂ ਫੋਰਮ ਨੇ ਕਿਹਾ ਕਿ ਇਹ ਫ਼ੈਸਲਾ ਕੈਨੇਡਾ ਦੇ ਵਿਭਿੰਨ ਸੱਭਿਆਚਾਰਕ ਭਾਈਚਾਰਿਆਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਆਉਣ ਵਾਲੀਆਂ ਚੋਣਾਂ ਵਿੱਚ ਭਾਈਚਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸਹੀ ਆਗੂਆਂ ਦੀ ਚੋਣ ਕਰਨ ਦੀ ਲੋੜ ਹੈ।

PunjabKesari

ਅਜਿਹਾ ਫ਼ੈਸਲਾ ਸਿਆਸੀ ਤੌਰ 'ਤੇ ਪ੍ਰੇਰਿਤ ਤੁਸ਼ਟੀਕਰਨ ਦਾ ਨਤੀਜਾ

ਹਿੰਦੂ ਫੋਰਮ ਨੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਅਤੇ ਕੰਜ਼ਰਵੇਟਿਵ ਪਾਰਟੀ ਦੇ ਫ਼ੈਸਲੇ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ 'ਤੇ ਏਕਤਾ ਅਤੇ ਰੋਸ਼ਨੀ ਦਾ ਤਿਉਹਾਰ ਮੰਨੇ ਜਾਂਦੇ ਦੀਵਾਲੀ ਦੇ ਤਿਉਹਾਰ ਨੂੰ ਰੱਦ ਕਰਨਾ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਛੱਡਣ ਦੇ ਬਰਾਬਰ ਹੈ। ਕੈਨੇਡੀਅਨ ਹਿੰਦੂ ਫੋਰਮ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਵੀ ਇਸ ਤਿਉਹਾਰ ਦਾ ਸਨਮਾਨ ਕੀਤਾ ਹੈ, ਫਿਰ ਵੀ ਸੀ.ਪੀ.ਸੀ ਨੇਤਾ ਨੇ ਕੈਨੇਡੀਅਨ ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਜੈਨੀਆਂ ਪ੍ਰਤੀ ਅਣਦੇਖੀ ਦਿਖਾਈ ਹੈ। ਕੈਨੇਡੀਅਨ ਹਿੰਦੂ ਫੋਰਮ ਨੇ ਕਿਹਾ ਕਿ ਇਹ ਫ਼ੈਸਲਾ ਸਿਆਸੀ ਤੌਰ 'ਤੇ ਪ੍ਰੇਰਿਤ ਤੁਸ਼ਟੀਕਰਨ ਦਾ ਨਤੀਜਾ ਹੈ ਜੋ ਕੈਨੇਡੀਅਨ ਸਮਾਜ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਨਜ਼ਰਅੰਦਾਜ਼ ਕਰਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਬਦਤਰ ਹੋਏ ਹਾਲਾਤ, Food Bank 'ਚ ਵੀ ਮੁੱਕਣ ਲੱਗਾ ਖਾਣਾ, ਅੰਤਰਰਾਸ਼ਟਰੀ ਵਿਦਿਆਰਥੀ ਬੇਬਸ

ਕਮਿਊਨਿਟੀ ਕੈਨੇਡੀਅਨ ਸਮਾਜ ਦਾ ਮਹੱਤਵਪੂਰਨ ਹਿੱਸਾ 

 

ਹਿੰਦੂ, ਸਿੱਖ, ਬੋਧੀ ਅਤੇ ਜੈਨ ਭਾਈਚਾਰਿਆਂ ਨੂੰ ਸਿਆਸੀ ਤੌਰ 'ਤੇ ਵੱਖਰਾ ਰੱਖਣਾ ਇਸ ਫ਼ੈਸਲੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਲਗਭਗ 2.5 ਮਿਲੀਅਨ ਦੀ ਆਬਾਦੀ ਵਾਲੇ ਇਹ ਭਾਈਚਾਰੇ ਕੈਨੇਡੀਅਨ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਵਿਗਿਆਨ, ਸਿੱਖਿਆ ਆਦਿ ਦੇ ਖੇਤਰਾਂ ਵਿੱਚ ਅਮੁੱਲ ਯੋਗਦਾਨ ਪਾ ਰਹੇ ਹਨ। ਹਿੰਦੂ ਫੋਰਮ ਨੇ ਇਨ੍ਹਾਂ ਭਾਈਚਾਰਿਆਂ ਪ੍ਰਤੀ ਸਤਿਕਾਰ ਦੀ ਘਾਟ ਨੂੰ ਕੈਨੇਡਾ ਲਈ ਕਮਜ਼ੋਰ ਪੁਆਇੰਟ ਦੱਸਿਆ ਹੈ।

ਸਹੀ ਆਗੂ ਚੁਣਨ ਦੀ ਸਲਾਹ

ਕੈਨੇਡੀਅਨ ਹਿੰਦੂ ਫੋਰਮ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਇਹ ਜ਼ਰੂਰੀ ਹੈ ਕਿ ਇਹ ਭਾਈਚਾਰਾ ਇਕੱਠੇ ਹੋ ਕੇ ਆਪਣੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਲਈ ਆਵਾਜ਼ ਉਠਾਉਣ। ਵਿਰੋਧੀ ਧਿਰ ਦੇ ਨੇਤਾ ਦਾ ਇਹ ਫ਼ੈਸਲਾ ਉਸ ਦੀ ਭਵਿੱਖੀ ਸਿਆਸੀ ਰਣਨੀਤੀ ਲਈ ਚਿੰਤਾ ਦਾ ਵਿਸ਼ਾ ਹੈ। ਚੋਣਾਂ ਵਿੱਚ ਅਜਿਹੇ ਆਗੂ ਚੁਣੇ ਜਾਣੇ ਚਾਹੀਦੇ ਹਨ ਜੋ ਸੱਚੇ ਦਿਲੋਂ ਸਤਿਕਾਰ ਅਤੇ ਸ਼ਮੂਲੀਅਤ ਦਾ ਸਮਰਥਨ ਕਰਦੇ ਹੋਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News