ਅਮਰੀਕਾ ’ਚ ਡੀਜ਼ਲ ਦੀ ਕੀਮਤ 6 ਡਾਲਰ ਪ੍ਰਤੀ ਗੈਲਨ ਤੋਂ ਟੱਪੀ

Saturday, Sep 12, 2026 - 03:53 PM (IST)

ਅਮਰੀਕਾ ’ਚ ਡੀਜ਼ਲ ਦੀ ਕੀਮਤ 6 ਡਾਲਰ ਪ੍ਰਤੀ ਗੈਲਨ ਤੋਂ ਟੱਪੀ

ਸ਼ਿਕਾਗੋ (ਏਜੰਸੀ)- ਅਮਰੀਕਾ ’ਚ ਡੀਜ਼ਲ ਦੀਆਂ ਕੀਮਤਾਂ ਨੇ ਅੱਜ ਇਕ ਹੋਰ ਨਵਾਂ ਰਿਕਾਰਡ ਬਣਾਇਆ ਅਤੇ ਇਸ ਦਾ ਔਸਤ ਭਾਅ 6 ਡਾਲਰ ਪ੍ਰਤੀ ਗੈਲਨ (ਲੱਗਭਗ 135 ਰੁਪਏ ਪ੍ਰਤੀ ਲੀਟਰ) ਨੂੰ ਟੱਪ ਗਿਆ। ਵਾਸ਼ਿੰਗਟਨ ਅਤੇ ਈਰਾਨ ਵਿਚਾਲੇ ਜੰਗ ਨਾਲ ਦੁਨੀਆ ਭਰ ’ਚ ਈਂਧਨ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਇਹ ਵਾਧਾ ਹੋਇਆ।

ਮੋਟਰ ਕਲੱਬ ‘ਏ. ਏ. ਏ.’ (ਅਮੈਰੀਕਨ ਆਟੋਮੋਬਾਈਲ ਐਸੋਸੀਏਸ਼ਨ) ਅਨੁਸਾਰ 6.05 ਡਾਲਰ ਪ੍ਰਤੀ ਗੈਲਨ ਦਾ ਰਾਸ਼ਟਰੀ ਔਸਤ ਪਿਛਲੇ ਹਫ਼ਤੇ ਦੇ 5.85 ਡਾਲਰ ਅਤੇ ਪਿਛਲੇ ਸਾਲ ਇਸੇ ਮਿਆਦ ਦੇ 3.70 ਡਾਲਰ ਪ੍ਰਤੀ ਗੈਲਨ ਤੋਂ ਵੱਧ ਹੈ। ਡੀਜ਼ਲ ਦੀਆਂ ਉੱਚੀਆਂ ਕੀਮਤਾਂ ਦਾ ਮਤਲਬ ਰੋਜ਼ਾਨਾ ਵਰਤੋਂ ਦੇ ਸਾਮਾਨਾਂ ਦੀ ਇਕ ਲੰਮੀ ਸੂਚੀ ਲਈ ਢੋਆ-ਢੁਆਈ ਦਾ ਵੱਧ ਮਹਿੰਗਾ ਹੋਣਾ ਹੈ। ਇਸ ਦਾ ਕਾਰਨ ਕਈ ਮਾਲ ਢੋਆ-ਢੁਆਈ ਅਤੇ ਡਿਸਟ੍ਰੀਬਿਊਸ਼ਨ ਨੈੱਟਵਰਕਾਂ ’ਚ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਕਾਰੋਬਾਰਾਂ ਨੇ ਆਨਲਾਈਨ ਆਰਡਰ ਅਤੇ ਡਾਕ ਪੈਕੇਜ ’ਤੇ ਵਾਧੂ ਫੀਸ ਜੋੜ ਕੇ ਵਧੀ ਹੋਈ ਲਾਗਤ ਦਾ ਬੋਝ ਪਹਿਲਾਂ ਹੀ ਖਪਤਕਾਰਾਂ ’ਤੇ ਪਾਉਣਾ ਸ਼ੁਰੂ ਕਰ ਦਿੱਤਾ ਹੈ। ਖਰੀਦਦਾਰਾਂ ਨੂੰ ਵਿਸ਼ੇਸ਼ ਤੌਰ ’ਤੇ ਕਰਿਆਨੇ ਦੀਆਂ ਦੁਕਾਨਾਂ ’ਤੇ ਕੀਮਤਾਂ ਦੇ ਝਟਕੇ ਦਾ ਵੱਧ ਸਾਹਮਣਾ ਕਰਨਾ ਪੈ ਸਕਦਾ ਹੈ।


author

cherry

Content Editor

Related News