ਮੈਚ ਤੋਂ ਪਹਿਲਾਂ ਸਟੇਡੀਅਮ ਦੀ ਛੱਤ ਦੇ ਬੇਹੱਦ ਨੇੜਿਓਂ ਲੰਘੇ 2 ਜਹਾਜ਼ ! ਦੇਖਣ ਵਾਲਿਆਂ ਦੇ ਸੁੱਕ ਗਏ ਸਾਹ
Sunday, Aug 30, 2026 - 10:11 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਅਫ਼ਰੀਕਾ (Springboks) ਅਤੇ ਨਿਊਜ਼ੀਲੈਂਡ (All Blacks) ਵਿਚਾਲੇ ਬੀਤੇ ਦਿਨ ਕੇਪ ਟਾਊਨ ਦੇ DHL ਸਟੇਡੀਅਮ 'ਚ ਖੇਡੇ ਗਏ ਹਾਈ-ਵੋਲਟੇਜ ਰਗਬੀ ਮੈਚ 'ਚ ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 33-26 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਪਰ ਇਸ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਹਰ ਕਿਸੇ ਦੇ ਸਾਹ ਅਟਕ ਗਏ। ਏਅਰਲਾਈਨ ਕੰਪਨੀ ਏਅਰਲਿੰਕ ਦੇ ਦੋ ਐਮਬ੍ਰੇਅਰ ਜੈੱਟ ਜਹਾਜ਼ਾਂ ਨੇ ਸਟੇਡੀਅਮ ਦੀ ਛੱਤ ਦੇ ਬਹੁਤ ਹੀ ਨੇੜਿਓਂ ਫਲਾਈਓਵਰ ਕੀਤਾ। ਇਸ ਸਟੰਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਦੋਵਾਂ ਜਹਾਜ਼ਾਂ 'ਚੋਂ ਇੱਕ ਨੂੰ ਦੱਖਣੀ ਅਫ਼ਰੀਕੀ ਟੀਮ ਦੇ ਹਰੇ ਰੰਗ ਵਿੱਚ ਅਤੇ ਦੂਜੇ ਨੂੰ ਨਿਊਜ਼ੀਲੈਂਡ ਟੀਮ ਦੇ ਕਾਲੇ ਰੰਗ 'ਚ ਪੇਂਟ ਕੀਤਾ ਗਿਆ ਸੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਦੋਵਾਂ ਜਹਾਜ਼ਾਂ ਨੇ ਸਟੇਡੀਅਮ ਦੇ ਉੱਪਰੋਂ ਬਹੁਤ ਹੀ ਨੀਂਵੀਂ ਉਡਾਣ ਭਰੀ, ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਹ ਸਟੇਡੀਅਮ ਦੀ ਛੱਤ ਨਾਲ ਟਕਰਾ ਹੀ ਜਾਣਗੇ। ਹਾਲਾਂਕਿ ਗਨਿਮਤ ਰਹੀ ਕਿ ਅਜਿਹਾ ਕੁਝ ਨਹੀਂ ਹੋਇਆ।
🇺🇸 Airlink just sent two Embraers flying crazy low over DHL Stadium in Cape Town.
— Mario Nawfal (@MarioNawfal) August 29, 2026
The first one looks like it almost touched the roof, then the second flies straight through the fireworks.
But official numbers say there was more space than the video makes it look. Still, that’s…
ਜਿੱਥੇ ਸਟੇਡੀਅਮ 'ਚ ਮੌਜੂਦ ਮੈਚ ਦੇਖਣ ਆਏ ਲੋਕਾਂ ਨੇ ਇਸ ਸ਼ਾਨਦਾਰ ਨਜ਼ਾਰੇ ਦਾ ਆਨੰਦ ਲਿਆ, ਉੱਥੇ ਹੀ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਨੂੰ ਖ਼ਤਰਨਾਕ ਦੱਸਿਆ। ਕੁਝ ਯੂਜ਼ਰਸ ਨੇ ਚਿੰਤਾ ਪ੍ਰਗਟਾਈ ਕਿ ਜਹਾਜ਼ ਸਟੇਡੀਅਮ ਦੀ ਛੱਤ ਦੇ ਬਹੁਤ ਜ਼ਿਆਦਾ ਨੇੜੇ ਸਨ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ।
