Big Breaking : ਨੇਪਾਲ ਹੜ੍ਹ ''ਚ ਮਰਨ ਵਾਲਿਆਂ ਦੀ ਗਿਣਤੀ 530 ਤੋਂ ਪਾਰ

Friday, Aug 28, 2026 - 04:23 PM (IST)

Big Breaking : ਨੇਪਾਲ ਹੜ੍ਹ ''ਚ ਮਰਨ ਵਾਲਿਆਂ ਦੀ ਗਿਣਤੀ 530 ਤੋਂ ਪਾਰ

ਕਾਠਮੰਡੂ (ਪੀ.ਟੀ.ਆਈ.)-  ਨੇਪਾਲ ਵਿਚ ਅਚਾਨਕ ਆਏ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 538 ਹੋ ਗਈ ਹੈ। ਤਿੱਬਤ ਦੀ ਸਰਹੱਦ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਬਣੀ ਝੀਲ ਦੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਨਵੇਂ ਹੜ੍ਹ ਦਾ ਖ਼ਤਰਾ ਹੈ , ਜਿਸ ਤੋਂ ਬਾਅਦ ਸਾਵਧਾਨੀ ਨਾਲ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਨੇਪਾਲ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਿਮਾਲਿਆਈ ਰਾਸ਼ਟਰ ਦੇ ਅੱਠ ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਪੁਲਿਸ ਦੇ ਅਨੁਸਾਰ ਨਵਲਪਰਾਸੀ ਪੂਰਬ ਤੋਂ 134, ਚਿਤਵਾਨ ਤੋਂ 221, ਗੋਰਖਾ ਤੋਂ 46 ਅਤੇ ਨੁਵਾਕੋਟ ਤੋਂ 37 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਧਾਡਿੰਗ ਤੋਂ 33, ਤਾਨੂ ਤੋਂ 28, ਨਵਲਪਰਾਸੀ ਪੱਛਮ ਤੋਂ 27 ਅਤੇ ਰਸੁਵਾ ਤੋਂ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੁਖਦਾਈ ਘਟਨਾ ਦੇ ਤੀਜੇ ਦਿਨ ਵੀ ਖੋਜ ਅਤੇ ਬਚਾਅ ਕਾਰਜ ਜਾਰੀ ਰਹੇ, ਜਿਸ ਵਿੱਚ 2,391 ਨੇਪਾਲੀ ਫੌਜ ਦੇ ਜਵਾਨ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-   ਨੇਪਾਲ ਹੜ੍ਹ : ਲਾਸ਼ਾਂ ਨਾਲ ਭਰ ਗਏ ਮੁਰਦਾਘਰ ! ਸਟੋਰ ਕਰਨ ਲਈ ਕੀਤੇ ਅਸਥਾਈ ਪ੍ਰਬੰਧ 

ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐਨਡੀਆਰਆਰਐਮਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਜਗ੍ਹਾ 'ਤੇ ਇਸ ਹਫ਼ਤੇ ਦੇ ਸ਼ੁਰੂ ਵਿਚ ਹੜ੍ਹ ਆਇਆ ਸੀ ,ਉੱਥੇ ਪਾਣੀ ਦੇ ਪੱਧਰ ਵਿੱਚ ਵਾਧੇ ਨੇ ਖੇਤਰ ਵਿੱਚ ਇੱਕ ਹੋਰ ਹੜ੍ਹ ਦਾ ਖ਼ਤਰਾ ਵਧਾ ਦਿੱਤਾ ਹੈ। ਇਹ ਚੇਤਾਵਨੀ ਬੁੱਧਵਾਰ ਨੂੰ ਰਾਸੁਵਾ ਅਤੇ ਕੇਂਦਰੀ ਨੇਪਾਲ ਦੇ ਹੋਰ ਹਿੱਸਿਆਂ ਵਿੱਚ ਇੱਕ ਵੱਡੇ ਅਚਾਨਕ ਹੜ੍ਹ ਤੋਂ ਬਾਅਦ ਆਈ ਹੈ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਲਾਪਤਾ ਹੋ ਗਏ।

ਐਨਡੀਆਰਆਰਐਮਏ ਨੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਕਾਰਨਾਂ ਕਰਕੇ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ  ਲਈ ਕਿਹਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਖ਼ਤਰਾ ਹੈ ਤਾਂ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News