ਕਰਮਨ ਨਿਵਾਸੀ ਮਾਤਾ ਗੁਰਮੀਤ ਕੌਰ ਬਧੇਸਾਂ ਦੇ ਅਕਾਲ ਚਲਾਣੇ ‘ਤੇ ਚੌਕੀਮਾਨ ਦੇ ਬਧੇਸਾਂ ਪਰਿਵਾਰ ਨੂੰ ਭਾਰੀ ਸਦਮਾ
Saturday, Jan 22, 2022 - 11:08 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਬੀਤੇ ਦਿਨੀਂ ਕਰਮਨ ਨਿਵਾਸੀ ਮਾਤਾ ਗੁਰਮੀਤ ਕੌਰ ਬਧੇਸਾਂ (78) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਪੰਜਾਬ ਤੋਂ ਜ਼ਿਲ੍ਹਾਂ ਲੁਧਿਆਣਾ 'ਚ ਉਨ੍ਹਾਂ ਦਾ ਪਿਛਲਾ ਪਿੰਡ ਚੌਕੀਮਾਨ ਸੀ। ਮਾਤਾ ਜੀ ਆਪਣੇ ਪਰਿਵਾਰ ਨਾਲ ਪਿਛਲੇ 27 ਸਾਲਾ ਤੋਂ ਕਰਮਨ ਵਿਖੇ ਰਹਿ ਰਹੇ ਸਨ। ਉਹ ਬਹੁਤ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ, ਜੋ ਆਪਣੇ ਪਿੱਛੇ ਪਤੀ ਮੋਹਨ ਸਿੰਘ ਬਧੇਸਾਂ ਅਤੇ ਦੋ ਪੁੱਤਰਾਂ ਦੀ ਹੱਸਦੀ-ਖੇਡਦੀ ਪਰਿਵਾਰਕ ਫੁੱਲਬਾੜੀ ਛੱਡ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 33 ਲੋਕਾਂ ਦੀ ਹੋਈ ਮੌਤ ਤੇ 7699 ਨਵੇਂ ਮਾਮਲੇ ਆਏ ਸਾਹਮਣੇ
ਮਾਤਾ ਗੁਰਮੀਤ ਕੌਰ ਬਧੇਸਾਂ ਦਾ ਅੰਤਮ ਸੰਸਕਾਰ ਅਤੇ ਸਰਧਾਜ਼ਲੀਆਂ ਦੀ ਰਸਮ 29 ਜਨਵਰੀ, 2022, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਜਿਸ ਦਾ ਪਤਾ : 4800 E. Clayton Ave, Fowler, CA-93625 ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਗੁਰਦੁਆਰਾ “ਗੁਰੂ ਨਾਨਕ ਸਿੱਖ ਟੈਂਪਲ” ਸਨਵਾਕੀਨ ਵਿਖੇ ਹੋਵੇਗੀ। ਗੁਰੂਘਰ ਦਾ ਪਤਾ: 8695 S Main St, San Joaquin, CA 93660 ਹੈ। ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾ ਦੇ ਪਤੀ ਮੋਹਨ ਸਿੰਘ ਬਧੇਸਾਂ ਨੂੰ (559) 248-6694 ਜਾਂ ਪੁੱਤਰਾ 'ਚ ਸੁਖਵਿੰਦਰ ਸਿੰਘ ਬਧੇਸਾਂ ਨੂੰ (559) 313-3557 ਜਾਂ ਮਨਜੀਤ ਸਿੰਘ ਬਧੇਸਾ (ਪੱਪੂ) (559) 709-8427 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਾਲਟਿਕ ਰਾਸ਼ਟਰ ਯੂਕ੍ਰੇਨ ਨੂੰ ਅਮਰੀਕਾ ਦੇ ਬਣੇ ਹਥਿਆਰ ਭੇਜਣਗੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।