Breastfeeding ਦੌਰਾਨ ਬੀਅਰ ਪੀਂਦੀ ਦਿਖੀ ਔਰਤ, ਤਸਵੀਰ ਵਾਇਰਲ ਹੁੰਦਿਆਂ ਹੀ ਮਚਿਆ ਹੰਗਾਮਾ

Friday, Jan 03, 2025 - 05:35 PM (IST)

Breastfeeding ਦੌਰਾਨ ਬੀਅਰ ਪੀਂਦੀ ਦਿਖੀ ਔਰਤ, ਤਸਵੀਰ ਵਾਇਰਲ ਹੁੰਦਿਆਂ ਹੀ ਮਚਿਆ ਹੰਗਾਮਾ

ਵੈੱਬ ਡੈਸਕ : ਇੱਕ ਚੈੱਕ ਔਰਤ, ਓਲਗਾ ਵਾਲਚਿੰਸਕਾ ਨੇ ਹਾਲ ਹੀ ਵਿੱਚ ਲਿੰਕਡਇਨ 'ਤੇ ਇੱਕ ਫੋਟੋ ਸਾਂਝੀ ਕੀਤੀ ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ। ਇਸ ਫੋਟੋ ਵਿੱਚ ਉਹ ਇੱਕ ਹੱਥ ਵਿੱਚ ਬੀਅਰ ਦੀ ਬੋਤਲ ਫੜੀ ਬੀਚ ਉੱਤੇ ਬੈਠੀ ਹੈ ਅਤੇ ਦੂਜੇ ਹੱਥ ਵਿੱਚ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਚਿਤਾਵਨੀ ਦੇਣ ਵਾਲੇ ਇਸ ਜੋਤਿਸ਼ੀ ਨੇ 2025 ਲਈ ਕਰ'ਤੀ ਸਭ ਤੋਂ ਡਰਾ ਦੇਣ ਵਾਲੀ ਭਵਿੱਖਬਾਣੀ

ਓਲਗਾ ਨੇ ਦੱਸਿਆ ਕਿ ਇਹ ਫੋਟੋ 10 ਸਾਲ ਪਹਿਲਾਂ ਥਾਈਲੈਂਡ ਵਿੱਚ ਲਈ ਗਈ ਸੀ। ਉਸਨੇ ਲਿੰਕਡਇਨ 'ਤੇ ਇਹ ਪੋਸਟ ਕੀਤਾ ਕਿਉਂਕਿ ਉਹ ਪਹਿਲੀ ਵਾਰ ਬੱਚਿਆਂ ਦੇ ਬਿਨਾਂ ਛੁੱਟੀਆਂ 'ਤੇ ਜਾ ਰਹੀ ਹੈ।

ਓਲਗਾ ਨੇ ਆਪਣੀ ਪੋਸਟ 'ਚ ਲਿਖਿਆ ਕਿ ਪਿਛਲੇ 12 ਸਾਲਾਂ 'ਚ ਉਸ ਨੇ 18 ਮਹੀਨੇ ਗਰਭਵਤੀ ਅਤੇ 71 ਮਹੀਨੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹੋਏ ਬਿਤਾਏ। ਹੁਣ ਉਹ ਫਰਵਰੀ ਵਿਚ ਆਪਣੀ ਪਹਿਲੀ ਇਕੱਲੀ ਛੁੱਟੀ 'ਤੇ ਜਾ ਰਹੀ ਹੈ ਅਤੇ ਇਸ ਦੌਰਾਨ ਆਪਣੀ ਕਿਤਾਬ ਲਿਖਣ ਦੀ ਯੋਜਨਾ ਬਣਾ ਰਹੀ ਹੈ।

PunjabKesari
PunjabKesari

ਇਹ ਵੀ ਪੜ੍ਹੋ : ਰੰਗਾ-ਰੰਗ ਡਾਂਸ ਦਾ ਮਜ਼ਾ ਲੈਂਦੇ ਦਿਖੇ ਭਾਜਪਾ ਨਗਰ ਪੰਚਾਇਤ ਪ੍ਰਧਾਨ, ਵੀਡੀਓ ਹੋ ਰਿਹੈ ਵਾਇਰਲ

Reddit 'ਤੇ ਛਿੜੀ  ਬਹਿਸ
ਓਲਗਾ ਦੀ ਇਸ ਤਸਵੀਰ ਨੇ Reddit 'ਤੇ ਹਲਚਲ ਮਚਾ ਦਿੱਤੀ ਹੈ। ਇਸ ਪੋਸਟ ਦਾ ਇੱਕ ਸਕ੍ਰੀਨਸ਼ੌਟ 'ਲਿੰਕਡਇਨ ਲੂਨੈਟਿਕਸ' ਨਾਮ ਦੇ ਇੱਕ ਫੋਰਮ ਵਿੱਚ ਵਾਇਰਲ ਹੋਇਆ ਸੀ, ਜਿਸ ਨੂੰ 5,000 ਤੋਂ ਵੱਧ ਅਪਵੋਟਸ ਪ੍ਰਾਪਤ ਹੋਏ ਸਨ।

ਕੁਝ ਲੋਕਾਂ ਨੇ ਇਸ ਤਸਵੀਰ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਅਤੇ ਕਿਹਾ ਕਿ ਦੁੱਧ ਚੁੰਘਾਉਂਦੇ ਸਮੇਂ ਅਲਕੋਹਲ ਪੀਣਾ ਬੱਚੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਬੀਅਰ ਦਾ ਅਸਰ ਦੁੱਧ ਤੱਕ ਤੁਰੰਤ ਨਹੀਂ ਪਹੁੰਚਦਾ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੋ ਸਕਦਾ ਹੈ।

ਇਹ ਵੀ ਪੜ੍ਹੋ : APP ਤੋਂ ਔਰਤ ਨੇ ਬੁੱਕ ਕੀਤਾ Auto, ਗਲਤ ਥਾਂ ਲੈ ਗਿਆ ਸ਼ਰਾਬੀ ਡਰਾਈਵਰ ਤੇ ਫਿਰ...

ਲੋਕਾਂ ਵੱਲੋਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ
ਇੱਕ Reddit ਯੂਜ਼ਰ ਨੇ ਲਿਖਿਆ ਕਿ ਜਿਨ੍ਹਾਂ ਲੋਕਾਂ ਨੂੰ ਚਾਈਲਡ ਕੇਅਰ ਬਾਰੇ ਨਹੀਂ ਪਤਾ ਉਨ੍ਹਾਂ ਨੂੰ ਇਹ ਖਤਰਨਾਕ ਲੱਗ ਸਕਦਾ ਹੈ। ਪਰ ਇਸ ਔਰਤ ਨੇ ਸ਼ਰਾਬ ਪੀਣ ਦਾ ਸਹੀ ਸਮਾਂ ਚੁਣਿਆ ਹੈ। ਫਿਰ ਵੀ, ਲਿੰਕਡਇਨ 'ਤੇ ਇਸ ਨੂੰ ਪੋਸਟ ਕਰਨਾ ਅਜੀਬ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਬ੍ਰੈਸਟਫੀਡਿੰਗ ਨੂੰ ਆਮ ਬਣਾਉਣਾ ਜ਼ਰੂਰੀ ਹੈ ਪਰ ਲਿੰਕਡਇਨ 'ਤੇ ਅਜਿਹੀ ਤਸਵੀਰ ਪੋਸਟ ਕਰਨਾ ਸਹੀ ਨਹੀਂ ਹੈ। ਇਸ ਦੇ ਲਈ ਫੇਸਬੁੱਕ ਜਾਂ ਇੰਸਟਾਗ੍ਰਾਮ ਬਿਹਤਰ ਹੁੰਦਾ। ਇਕ ਯੂਜ਼ਰ ਨੇ ਲਿਖਿਆ ਕਿ ਇਹ ਤਸਵੀਰ ਕੂਲ ਲੱਗ ਰਹੀ ਹੈ ਅਤੇ ਹਲਕੀ ਬੀਅਰ ਪੀਣਾ ਨੁਕਸਾਨਦੇਹ ਨਹੀਂ ਹੈ ਪਰ ਸਵਾਲ ਇਹ ਹੈ ਕਿ ਇਸ ਨੂੰ ਪੋਸਟ ਕਰਨ ਦੀ ਲੋੜ ਕਿਉਂ ਪਈ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News