ਫ਼ਿਰ ਪੈ ਸਕਦੀ ਹੈ ਮਹਿੰਗਾਈ ਦੀ ਮਾਰ ! 100 ਡਾਲਰ ਤੱਕ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ

Wednesday, Sep 09, 2026 - 01:20 PM (IST)

ਫ਼ਿਰ ਪੈ ਸਕਦੀ ਹੈ ਮਹਿੰਗਾਈ ਦੀ ਮਾਰ ! 100 ਡਾਲਰ ਤੱਕ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ

ਬਿਜ਼ਨੈੱਸ ਡੈਸਕ- ਮਿਡਲ ਈਸਟ 'ਚ ਜਾਰੀ ਤਣਾਅ, ਹੋਰਮੁਜ਼ ਤੋਂ ਲੰਘ ਰਹੇ ਜਹਾਜ਼ਾਂ 'ਤੇ ਹਮਲੇ ਅਤੇ ਤੇਲ ਸਪਲਾਈ 'ਚ ਆ ਰਹੀਆਂ ਰੁਕਾਵਟਾਂ ਕਾਰਨ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਦਰਜ ਕੀਤਾ ਗਿਆ। ਕੀਮਤਾਂ 'ਚ ਲਗਭਗ 2 ਫ਼ੀਸਦੀ ਵਾਧੇ ਮਗਰੋਂ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ।

ਬ੍ਰੈਂਟ ਕਰੂਡ 1.79 ਫ਼ੀਸਦੀ ਦੇ ਉਛਾਲ ਨਾਲ 100 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਿਆ। ਅਗਸਤ ਮਹੀਨੇ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬ੍ਰੈਂਟ ਦੀਆਂ ਕੀਮਤਾਂ 'ਚ 20 ਫ਼ੀਸਦੀ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ। ਉੱਥੇ ਹੀ ਡਬਲਿਊ.ਟੀ.ਆਈ. 'ਚ ਵੀ 1.88 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਮਗਰੋਂ ਇਸ ਦੀ ਕੀਮਤ 94.78 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਜਾਇਦਾਦ ਬੱਚਿਆਂ ਦੇ ਨਾਂ ਕਰਨ ਦੀ ਸੋਚ ਰਹੇ ਹੋ ਤਾਂ ਪਹਿਲਾਂ ਕਰ ਲਓ ਇਹ ਕੰਮ ! ਨਹੀਂ ਤਾਂ ਪੈ ਸਕਦੈ ਪਛਤਾਉਣਾ

ਜ਼ਿਕਰਯੋਗ ਹੈ ਕਿ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਦੇ 4 ਸ਼ਹਿਰਾਂ ਅਤੇ ਤੇਲ ਪਲਾਂਟਾਂ 'ਤੇ ਕੀਤੇ ਗਏ ਹਮਲਿਆਂ 'ਚ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਜਵਾਬ 'ਚ ਸਾਊਦੀ ਦੀ ਏਅਰ ਫੋਰਸ ਨੇ ਯਮਨ 'ਚ ਏਅਰਸਟ੍ਰਾਈਕ ਕੀਤੀ ਹੈ, ਜਿਸ ਮਗਰੋਂ ਮਿਡਲ ਈਸਟ 'ਚ ਤਣਾਅ ਹੋਰ ਵਧ ਗਿਆ ਹੈ।

ਜ਼ਿਕਰਯੋਗ ਹੈ ਕਿ ਸਟ੍ਰੇਟ ਆਫ਼ ਹੋਰਮੁਜ਼, ਜਿੱਥੋਂ ਦੁਨੀਆ ਦੀ ਕਰੀਬ 20 ਫ਼ੀਸਦੀ ਤੇਲ ਸਪਲਾਈ ਹੁੰਦੀ ਹੈ, ਇਰਾਨ-ਅਮਰੀਕਾ ਜੰਗ ਕਾਰਨ ਇੱਥੇ ਨਾਕਾਬੰਦੀ ਕੀਤੀ ਗਈ ਹੈ, ਜਿਸ ਕਾਰਨ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਕਾਰਨ ਇਹ ਰਸਤਾ ਹੋਰ ਖ਼ਤਰਨਾਕ ਹੋ ਗਿਆ ਹੈ। ਇਨ੍ਹਾਂ ਸਭ ਕਾਰਨਾਂ ਕਰ ਕੇ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਇਸ ਦਾ ਅਸਰ ਆਮ ਲੋਕਾਂ ਦੀ ਵੀ ਜੇਬ 'ਤੇ ਛੇਤੀ ਹੀ ਪੈ ਸਕਦਾ ਹੈ।

ਇਹ ਵੀ ਪੜ੍ਹੋ- ਕੈਨੇਡਾ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News