ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾ ਕੋਰੋਨਾਵਾਇਰਸ!

02/08/2020 4:33:10 PM

ਬੀਜਿੰਗ- ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਵਲੋਂ ਕੋਰੋਨਾਵਾਇਰਸ ਨੂੰ ਇਕ ਅਸਥਾਈ ਅਧਿਕਾਰਿਤ ਨਾਂ ਨੋਵਲ ਕੋਰੋਨਾਵਾਇਰਸ ਨਿਮੋਨੀਆ (novel coronavirus pneumonia)(ਐਨ.ਸੀ.ਪੀ.) ਦਿੱਤਾ ਗਿਆ ਹੈ। ਦੱਖਣੀ ਚੀਨ ਮਾਰਨਿੰਗ ਪੋਸਟ ਅਖਬਾਰ ਦੀ ਰਿਪੋਰਟ ਮੁਤਾਬਕ ਕਮਿਸ਼ਨ ਨੇ ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਨਵੇਂ ਨਾਂ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਨੂੰ ਚੀਨ ਵਿਚ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵਲੋਂ ਅਪਣਾਇਆ ਜਾਣਾ ਚਾਹੀਦਾ ਹੈ।

ਨਵੇਂ ਵਾਇਰਸ ਦੇ ਨਾਮਕਰਨ ਦਾ ਫੈਸਲਾ ਇੰਟਰਨੈਸ਼ਨਲ ਕਮੇਟੀ ਆਨ ਟੈਕਸੋਨਾਮੀ ਆਫ ਵਾਇਰਸ ਨੇ ਕੀਤਾ ਹੈ। ਦੱਸਿਆ ਗਿਆ ਹੈ ਕਿ ਵਿਗਿਆਨਕ ਮੈਗੇਜ਼ੀਨਾਂ ਦੇ ਲਈ ਨਾਂ ਪ੍ਰਸਤੁਤ ਕਰ ਦਿੱਤਾ ਗਿਆ ਹੈ ਤੇ ਜਲਦੀ ਹੀ ਇਸ ਦਾ ਐਲਾਨ ਹੋਣ ਦੀ ਉਮੀਦ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਕੇ 723 ਹੋ ਗਈ ਹੈ ਤੇ ਵਾਇਰਸ ਦੇ ਪੀੜਤਾਂ ਦੀ ਗਿਣਤੀ 34,598 ਦੱਸੀ ਜਾ ਰਹੀ ਹੈ।


Baljit Singh

Content Editor

Related News