ਇਸ ਜਾਨਵਰ ''ਚ ਮਿਲਿਆ ਕੋਰੋਨਾ ਨਾਲ ਮਿਲਦਾ-ਜੁਲਦਾ ਵਾਇਰਸ

03/27/2020 1:54:10 PM

ਵਾਸ਼ਿੰਗਟਨ- ਕੋਰੋਨਾਵਾਇਰਸ ਇਨਸਾਨਾਂ ਵਿਚ ਕਿਵੇਂ ਫੈਲਿਆ, ਦੁਨੀਆ ਭਰ ਦੇ ਵਿਗਿਆਨੀ ਇਸ ਪਹੇਲੀ ਨੂੰ ਸੁਲਝਾਉਣ ਵਿਚ ਲੱਗੇ ਹੋਏ ਹਨ। ਚੀਨ ਵਿਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਚਮਗਿੱਦੜ ਤੋਂ ਹੀ ਕੋਰੋਨਾਵਾਇਰਸ ਇਨਸਾਨਾਂ ਵਿਚ ਪਹੁੰਚਿਆ ਪਰ ਫਿਰ ਇਸ ਦਾ ਸ਼ੱਕ ਗਿਆ ਪੈਂਗੋਲਿਨ 'ਤੇ। 

PunjabKesari

26 ਮਾਰਚ ਨੂੰ ਜਨਰਲ ਨੇਚਰ ਵਿਚ ਪ੍ਰਕਾਸ਼ਿਤ ਹੋਏ ਇਕ ਰਿਸਰਚ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕੋਵਿਡ-19 ਨਾਲ ਮਿਲਦਾ-ਜੁਲਦਾ ਵਾਇਰਸ ਪੈਂਗੋਲਿਨ ਜਾਨਵਰ ਵਿਚ ਮੌਜੂਦ ਹੈ। ਚਮਗਿੱਦੜ ਤੋਂ ਇਲਾਵਾ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਵਾਲਾ ਇਕਲੌਤਾ ਸਤਨਧਾਰੀ ਜੀਵ ਬਣ ਗਿਆ ਹੈ। ਇਸ ਸਟੱਡੀ ਵਿਚ ਸਿੱਧੇ ਤੌਰ 'ਤੇ ਇਹ ਨਤੀਜਾ ਤਾਂ ਨਹੀਂ ਕੱਢਿਆ ਗਿਆ ਹੈ ਕਿ ਮੌਜੂਦਾ ਮਹਾਮਾਰੀ ਦੇ ਲਈ ਪੈਂਗੋਲਿਨ ਹੀ ਜ਼ਿੰਮੇਦਾਰ ਹੈ ਪਰ ਇਸ ਵਿਚ ਸੰਕੇਤ ਦਿੱਤੇ ਗਏ ਹਨ ਕਿ ਨਵੇਂ ਕੋਰੋਨਾਵਾਇਰਸ ਦੇ ਪੈਦਾ ਹੋਣ ਵਿਚ ਇਸ ਜਾਨਵਰ ਦੀ ਅਹਿਮ ਭੂਮਿਕਾ ਹੋ ਸਕਦੀ ਹੈ।

PunjabKesari

ਵਿਸ਼ਵ ਸਿਹਤ ਸੰਗਠਨ ਮੁਤਾਬਕ ਚਮਗਿੱਦੜਾਂ ਦੇ ਕੋਰੋਨਾਵਾਇਰਸ ਸਾਰਸ-ਕੋਵ ਦੇ ਫੈਲਣ ਦੀ ਸਭ ਤੋਂ ਵਧੇਰੇ ਸੰਭਾਵਨਾ ਹੈ ਪਰ ਇਨਸਾਨਾਂ ਵਿਚ ਆਉਣ ਤੋਂ ਪਹਿਲਾਂ ਇਹ ਕਿਸੇ ਹੋਰ ਪ੍ਰਜਾਤੀ ਵਿਚ ਪਹੁੰਚਿਆ ਹੋਵੇਗਾ। ਇਸ ਦਾ ਮਤਲਬ ਕਿ ਇਹ ਵਾਇਰਸ ਚਮਗਿੱਦੜ ਤੋਂ ਪਹਿਲਾਂ ਕਿਸੇ ਹੋਰ ਜਾਨਵਰ ਵਿਚ ਪਹੁੰਚਿਆ ਹੋਵੇਗਾ ਤੇ ਉਸ ਜਾਨਵਰ ਤੋਂ ਇਨਸਾਨਾਂ ਵਿਚ।

PunjabKesari

ਪੈਂਗੋਲਿਨ ਇਕ ਸੰਕਟਗ੍ਰਸਤ, ਵਿਸ਼ਾਲ ਤੇ ਕੀੜੀਆਂ ਖਾਣ ਵਾਲਾ ਸਤਨਧਾਰੀ ਜਾਨਵਰ ਹੈ, ਜੋ ਏਸ਼ੀਆ ਤੇ ਅਫਰੀਕਾ ਵਿਚ ਪਾਇਆ ਜਾਂਦਾ ਹੈ। ਇੰਟਰਨੈਸ਼ਨਲ ਯੂਨਿਅਨ ਫਾਰ ਦ ਕੰਜ਼ਰਵੇਸ਼ਨ ਵਿਚ ਪੈਂਗੋਲਿਨ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੰਭਾਲ ਰਹੇ ਡੈਨ ਚੈਂਡਲਰ ਨੇ ਦੱਸਿਆ ਕਿ ਪੈਂਗੋਲਿਨ ਕੋਰੋਨਾਵਾਇਰਸ ਦੇ ਵਾਹਕ ਮੰਨੇ ਜਾਂਦੇ ਹਨ। ਇਹ ਹੈਰਾਨ ਕਰਨ ਵਾਲਾ ਨਹੀਂ ਹੈ ਕਿ ਕੋਰੋਨਾਵਾਇਰਸ ਦੇ ਸਰੋਤ ਨੂੰ ਸਮਝਣ ਦੇ ਲਈ ਸਾਰਿਆਂ ਦੀਆਂ ਨਜ਼ਰਾਂ ਪੈਂਗੋਲਿਨ 'ਤੇ ਟਿਕ ਗਈਆਂ ਹਨ।

PunjabKesari

ਹਾਲਾਂਕਿ ਪੈਂਗੋਲਿਨ ਦੀਆਂ 8 ਪ੍ਰਜਾਤੀਆਂ ਦੀ ਵਪਾਰਕ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਹੈ ਪਰ ਇਸ ਦੇ ਬਾਵਜੂਦ ਦੁਨੀਆ ਭਰ ਵਿਚ ਪੈਂਗੋਲਿਨ ਦੀ ਸਭ ਤੋਂ ਵਧੇਰੇ ਤਸਕਰੀ ਹੁੰਦੀ ਹੈ। ਰਸਮੀ ਚੀਨੀ ਦਵਾਈਆਂ ਬਣਾਉਣ ਦੇ ਲਈ ਹਜ਼ਾਰਾਂ ਪੈਂਗੋਲਿਨ ਦੀ ਹਰ ਸਾਲ ਤਸਕਰੀ ਹੁੰਦੀ ਹੈ। ਚੀਨ, ਵਿਅਤਨਾਮ ਤੇ ਏਸ਼ੀਆ ਦੇ ਕੁਝ ਦੇਸ਼ਾਂ ਵਿਚ ਇਸ ਦੇ ਮਾਸ ਨੂੰ ਸਟੇਟਸ ਸਿੰਬਲ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਕੋਰੋਨਾਵਾਇਰਸ ਸਰੀਰ ਦੇ ਤਰਲ, ਮਲ ਤੇ ਸਾਹ ਵਿਚ ਆਸਾਨੀ ਨਾਲ ਫੈਲ ਜਾਂਦਾ ਹੈ। ਇਸ ਲਈ ਭੋਜਨ ਦੇ ਲਈ ਪੈਂਗੋਲਿਨ ਦੀ ਵਰਤੋਂ ਜ਼ਿਆਦਾ ਚਿੰਤਾ ਦੀ ਗੱਲ ਹੈ। ਪੈਂਗੋਲਿਨ ਨੂੰ ਇਸ ਦੀ ਸਕੈਲਪ ਦੇ ਲਈ ਵੀ ਮਾਰਿਆ ਜਾਂਦਾ ਹੈ ਪਰ ਉਸ ਦੇ ਸੰਪਰਕ ਵਿਚ ਆਉਣਾ ਮਾਸ ਦੀ ਤੁਲਨਾ ਵਿਚ ਘੱਟ ਖਤਰਨਾਕ ਹੈ।

PunjabKesari

ਚੀਨ ਵਿਚ ਪੈਂਗੋਲਿਨ ਖਾਣਾ ਗੈਰ-ਕਾਨੂੰਨੀ ਹੈ ਪਰ ਇਥੇ ਸਾਰੇ ਰੈਸਤਰਾਂ ਦੇ ਮੈਨਿਊ ਵਿਚ ਇਸ ਨੂੰ ਦੇਖਿਆ ਜਾ ਸਕਦਾ ਹੈ। ਪੈਂਗੋਲਿਨ 26 ਜਨਵਰੀ ਤੱਕ ਜ਼ਿੰਦਾ ਜਾਨਵਰਾਂ ਦੇ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਸੀ। ਕੋਰੋਨਾਵਾਇਰਸ ਫੈਲਣ ਤੋਂ ਬਾਅਦ ਸਰਕਾਰ ਨੇ ਬਾਜ਼ਾਰ ਨੂੰ ਬੰਦ ਕਰਨ ਦਾ ਹੁਕਮ ਦਿੱਤਾ। ਨਵੇਂ ਰਿਸਰਚ ਤੋਂ ਪਤਾ ਲੱਗਿਆ ਕਿ ਪੈਂਗੋਲਿਨ ਦੀ ਜੀਨ ਦੀ ਸੰਰਚਨਾ ਮੌਜੂਦਾ ਕੋਰੋਨਾਵਾਇਰਸ ਨਾਲ 88.5 ਫੀਸਦੀ ਤੋਂ ਲੈ ਕੇ 92.4 ਫੀਸਦੀ ਤੱਕ ਮੇਲ ਖਾਂਦੀ ਹੈ। ਇਸ 'ਤੇ ਚੈਂਡਲਰ ਨੇ ਕਿਹਾ ਕਿ ਮੈਂ ਇਸ ਸਟੱਡੀ ਦਾ ਸਵਾਗਤ ਕਰਦਾਂ ਹਾਂ। ਪੈਂਗੋਲਿਨ ਵਿਚ ਮੌਜੂਦ ਇਹਨਾਂ ਵਾਇਰਸਾਂ 'ਤੇ ਹੋਰ ਰਿਸਰਚ ਹੋਣਾ ਚਾਹੀਦੀ ਹੈ। ਸਾਰਸ-ਕੋਵ-2 ਦੇ ਇਨਫੈਕਸ਼ਨ ਨੂੰ ਇਨਸਾਨਾਂ ਵਿਚ ਫੈਲਾਉਣ ਦੀ ਸਮਰਥਾ ਰੱਖਣ ਵਾਲੀਆਂ ਬਾਕੀ ਪ੍ਰਜਾਤੀਆਂ ਨੂੰ ਲੈ ਕੇ ਵੀ ਰਿਸਰਚ ਕਰਨ ਦੀ ਲੋੜ ਹੈ।


Baljit Singh

Content Editor

Related News