ਡਾ. ਜਸਦੀਪ ਸਿੰਘ ਜੱਸੀ’ ਨੇ ਡੈਲਸ 'ਚ ਰਿਪਬਲਿਕਨ ਮਿਡਟਰਮ ਕਨਵੈਨਸ਼ਨ 'ਚ ਕੀਤੀ ਸ਼ਿਰਕਤ

Friday, Sep 11, 2026 - 03:53 PM (IST)

ਡਾ. ਜਸਦੀਪ ਸਿੰਘ ਜੱਸੀ’ ਨੇ ਡੈਲਸ 'ਚ ਰਿਪਬਲਿਕਨ ਮਿਡਟਰਮ ਕਨਵੈਨਸ਼ਨ 'ਚ ਕੀਤੀ ਸ਼ਿਰਕਤ

ਵਾਸ਼ਿੰਗਟਨ ( ਰਾਜ ਗੋਗਨਾ)- ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਅਤੇ ਸਿੱਖਸ ਫਾਰ ਟਰੰਪ ਦੇ ਸੰਸਥਾਪਕ ਡਾ. ਜਸਦੀਪ ਸਿੰਘ ਜੱਸੀ ਨੇ ਬੀਤੇ ਦਿਨ ਟੈਕਸਾਸ ਰਾਜ ਦੇ ਡੈਲਸ ਦੇ ਅਮੈਰੀਕਨ ਏਅਰਲਾਈਨਜ਼ ਸੈਂਟਰ ਵਿੱਚ ਰਿਪਬਲਿਕਨ ਪਾਰਟੀ ਦੀ ਪਹਿਲੀ ਮਿਡਟਰਮ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਦਿਨਾਂ ਕਨਵੈਨਸ਼ਨ ਦੀ ਪਹਿਲੀ ਸ਼ਾਮ ਇਕੱਠ ਨੂੰ ਸੰਬੋਧਨ ਕੀਤਾ। ਨਵੰਬਰ ਵਿੱਚ ਹੋਣ ਵਾਲੀਆਂ ਕਾਂਗਰਸ ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਦੌਰਾਨ ਇਸ ਸਮਾਗਮ ਵਿੱਚ ਰਿਪਬਲਿਕਨ ਆਗੂਆਂ ਅਤੇ ਸਮਰਥਕਾਂ ਨੇ ਭਾਰੀ ਗਿਣਤੀ 'ਚ ਹਿੱਸਾ ਲਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-   9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ ਆਸਮਾਨ 'ਚ 2,977 ਡਰੋਨਾਂ ਨੇ ਬਣਾਏ 'ਟਵਿਨ ਟਾਵਰ'

PunjabKesari

ਡਾ. ਜੱਸੀ’ ਦੀ ਸ਼ਮੂਲੀਅਤ ਰਿਪਬਲਿਕਨ ਸਿਆਸਤ ਅਤੇ ਸਿੱਖ-ਅਮਰੀਕੀ ਭਾਈਚਾਰੇ ਦੀ ਨਾਗਰਿਕ ਭਾਗੀਦਾਰੀ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਰਗਰਮੀ ਦਾ ਹਿੱਸਾ ਸੀ। ਉਹ ਜਨਤਕ ਤੌਰ ’ਤੇ ਟਰੰਪ ਦੀ ਹਮਾਇਤ ਕਰਦੇ ਆ ਰਹੇ ਹਨ ਅਤੇ ਪਹਿਲਾਂ ਵੀ ਉਨ੍ਹਾਂ ਨਾਲ ਮੁਲਾਕਾਤਾਂ ਕਰ ਚੁੱਕੇ ਹਨ। ਉਨ੍ਹਾਂ ਨੇ ਅਮਰੀਕੀ ਸਿਆਸੀ ਪ੍ਰਕਿਰਿਆ ਵਿੱਚ ਸਿੱਖ ਭਾਈਚਾਰੇ ਦੀ ਭਾਗੀਦਾਰੀ ਨੂੰ ਅਮਰੀਕਾ 'ਚ ਉਤਸ਼ਾਹਿਤ ਕੀਤਾ ਹੈ।ਸਿੱਖਸ ਆਫ਼ ਅਮਰੀਕਾ ਰਾਹੀਂ ਡਾ. ਜਸਦੀਪ ਸਿੰਘ ਜੱਸੀ’ ਨੇ  ਭਾਈਚਾਰਕ ਹਿੱਤਾਂ ਦੀ ਪੈਰਵੀ, ਅੰਤਰ-ਧਰਮ ਸੰਵਾਦ ਅਤੇ ਜਨਤਕ ਸੰਪਰਕ ਦੇ ਖੇਤਰਾਂ ਵਿੱਚ ਸਰਗਰਮ ਹਨ। ਉਨ੍ਹਾਂ ਦਾ ਕੰਮ ਅਮਰੀਕੀ ਜਨਤਕ ਜੀਵਨ ਵਿੱਚ ਸਿੱਖਾਂ ਦੀ ਭੂਮਿਕਾ ਮਜ਼ਬੂਤ ਕਰਨ ਅਤੇ ਸਿਆਸੀ ਆਗੂਆਂ ਤੇ ਭਾਈਚਾਰਕ ਸੰਸਥਾਵਾਂ ਨਾਲ ਸਬੰਧ ਵਿਕਸਿਤ ਕਰਨ ’ਤੇ ਕੇਂਦਰਿਤ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-   ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਪੜ੍ਹ ਸਕਣਗੇ ਪੰਜਾਬੀ ! PR 'ਚ ਵੀ ਮਿਲੇਗਾ ਫਾਇਦਾ

ਜੂਨ 2026 ਵਿੱਚ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨਜ਼ ਨੇ ਭਾਈਚਾਰਕ ਵਿਕਾਸ ਅਤੇ ਨਾਗਰਿਕ ਭਾਗੀਦਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਡਾ. ਜਸਦੀਪ ਸਿੰਘ  ਜੱਸੀ’ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਸੀ।ਚੇਅਰਮੈਨ ਡਾ: ਜੱਸੀ’ ਦੇ ਨਾਲ ਮੁਸਲਿਮਜ਼ ਆਫ਼ ਅਮਰੀਕਾ ਦੇ ਸੰਸਥਾਪਕ ਤੇ ਚੇਅਰਮੈਨ ਅਤੇ ਅਮਰੀਕਨ ਮੁਸਲਿਮਜ਼ ਫਾਰ ਟਰੰਪ ਦੇ ਸੰਸਥਾਪਕ ਡਾ. ਸਾਜਿਦ ਤਰਾਰ ਨੇ ਵੀ ਡੈਲਸ ਕਨਵੈਨਸ਼ਨ ਵਿੱਚ ਸ਼ਿਰਕਤ ਕੀਤੀ। ਦੋਵੇਂ ਆਗੂ ਲੰਬੇ ਸਮੇਂ ਤੋਂ ਸਿਆਸੀ ਇਕੱਠਾਂ, ਅੰਤਰ-ਧਰਮ ਉਪਰਾਲਿਆਂ ਅਤੇ ਭਾਈਚਾਰਕ ਸਮਾਗਮਾਂ ਵਿੱਚ ਇਕੱਠੇ ਹਿੱਸਾ ਲੈਂਦੇ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News