ਲੱਗੇ ਸੀ ਬੇਸਮੈਂਟ ਪੱਟਣ, ਜ਼ਮੀਨ ਹੇਠੋਂ ਨਿਕਲਿਆ 450 ਕਿਲੋ ਦਾ ਬੰਬ, ਖ਼ਾਲੀ ਕਰਵਾਉਣਾ ਪਿਆ ਪੂਰਾ ਇਲਾਕਾ
Saturday, Sep 20, 2025 - 04:56 PM (IST)

ਇੰਟਰਨੈਸ਼ਨਲ ਡੈਸਕ- ਦੂਜਾ ਵਿਸ਼ਵ ਯੁੱਧ ਖ਼ਤਮ ਹੋਏ ਨੂੰ ਵੀ ਹੁਣ ਕਰੀਬ 80 ਸਾਲ ਹੋ ਗਏ ਹਨ, ਪਰ ਫ਼ਿਰ ਵੀ ਇਸ ਨਾਲ ਜੁੜੀਆਂ ਕੁਝ ਨਿਸ਼ਾਨੀਆਂ ਹੁਣ ਤੱਕ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਇਕ ਤਾਜ਼ਾ ਖ਼ਬਰ ਹਾਂਗਕਾਂਗ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੂਜੇ ਵਿਸ਼ਵ ਯੁੱਧ ਦਾ ਇਕ ਬੰਬ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਤੇ ਇਲਾਕੇ ਦੇ ਸਾਰੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ।
ਹਾਂਗਕਾਂਗ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਸ਼ਨੀਵਾਰ ਸਵੇਰੇ ਦੱਸਿਆ ਕਿ ਪੂਰਬੀ ਜ਼ਿਲ੍ਹੇ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਦੂਜੇ ਵਿਸ਼ਵ ਯੁੱਧ ਦਾ ਇਕ ਬੰਬ ਮਿਲਿਆ ਸੀ, ਜਿਸ ਦੀ ਜਾਣਕਾਰੀ ਮਿਲਣ ਮਗਰੋਂ ਐਂਟੀ ਬੰਬ ਸਕੁਆਡ ਮੌਕੇ 'ਤੇ ਪਹੁੰਚਿਆ, ਜਿਸ ਮਗਰੋਂ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਅੱਧੀ ਰਾਤੀਂ ਗੂੜ੍ਹੀ ਨੀਂਦ 'ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ 'ਜੰਗ'
ਪੁਲਸ ਸੂਤਰਾਂ ਨੇ ਕਿਹਾ ਕਿ ਉਸਾਰੀ ਵਾਲੀ ਥਾਂ ਅਤੇ ਆਲੇ-ਦੁਆਲੇ ਦਾ ਇਲਾਕਾ ਹੁਣ ਸੁਰੱਖਿਅਤ ਹੈ ਅਤੇ ਖਾਲੀ ਕਰਵਾਏ ਗਏ ਵਸਨੀਕ ਹੁਣ ਵਾਪਸ ਆਪਣੇ-ਆਪਣੇ ਘਰ ਆ ਸਕਦੇ ਹਨ। ਸਾਰੀਆਂ ਬੰਦ ਸੜਕਾਂ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਰੀਬ 1.5 ਮੀਟਰ ਲੰਬੇ ਅਤੇ ਲਗਭਗ 1,000 ਪੌਂਡ ਵਜ਼ਨ ਵਾਲੇ ਹਵਾਈ ਬੰਬ ਨੂੰ ਨਕਾਰਾ ਕਰਨ ਲਈ ਪੁਲਸ ਨੇ ਸ਼ੁੱਕਰਵਾਰ ਰਾਤ 11 ਵਜੇ ਤੱਕ ਨੇੜਲੀਆਂ ਇਮਾਰਤਾਂ ਤੋਂ ਲਗਭਗ 6,000 ਲੋਕਾਂ ਨੂੰ ਬਾਹਰ ਕੱਢਿਆ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਦੇਖਭਾਲ ਟੀਮਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਸਹਾਇਤਾ ਨਾਲ ਕਮਿਊਨਿਟੀ ਸੈਂਟਰਾਂ ਵਿੱਚ ਰਾਤ ਬਿਤਾਈ।
ਮੀਂਹ ਕਾਰਨ ਹੋਈ ਦੇਰੀ ਦੇ ਬਾਵਜੂਦ, ਪੁਲਸ ਬੰਬ ਨਿਰੋਧਕ ਦਸਤੇ ਨੇ ਸ਼ੈੱਲ ਨੂੰ ਪੰਕਚਰ ਕਰਨ ਅਤੇ ਅੰਦਰ ਪਏ 500 ਪੌਂਡ ਟੀ.ਐੱਨ.ਟੀ. ਵਿਸਫੋਟਕ ਨੂੰ ਡਿਫਿਊਜ਼ ਕਰਨ 'ਚ ਸਫ਼ਲਤਾ ਹਾਸਲ ਕੀਤੀ। ਪੁਲਸ ਦੇ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ ਬਿਊਰੋ ਦੇ ਇੱਕ ਸੀਨੀਅਰ ਬੰਬ ਨਿਰੋਧਕ ਅਧਿਕਾਰੀ ਸੂਰਯੰਤੋ ਚਿਨ-ਚਿਉ ਨੇ ਕਿਹਾ ਕਿ ਸ਼ਕਤੀਸ਼ਾਲੀ ਬੰਬ ਨੂੰ ਦੇਖਦੇ ਹੋਏ ਇਹ ਇੱਕ ਬਹੁਤ ਹੀ ਜੋਖਮ ਭਰਿਆ ਕਾਰਜ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਏਅਰਪੋਰਟ ਸਿਸਟਮ 'ਤੇ ਹੋ ਗਿਆ ਸਾਈਬਰ ਅਟੈਕ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e