ਖ਼ੁਫੀਆ ਏਜੰਸੀਆਂ ਦੇ ਨਿਸ਼ਾਨੇ ''ਤੇ ਚੀਨੀ ਨੈਟਵਰਕਿੰਗ ਕਲੱਬ ! ਜਾਸੂਸੀ ਦੇ ਲੱਗੇ ਇਲਜ਼ਾਮ

Thursday, Oct 01, 2026 - 05:10 PM (IST)

ਖ਼ੁਫੀਆ ਏਜੰਸੀਆਂ ਦੇ ਨਿਸ਼ਾਨੇ ''ਤੇ ਚੀਨੀ ਨੈਟਵਰਕਿੰਗ ਕਲੱਬ ! ਜਾਸੂਸੀ ਦੇ ਲੱਗੇ ਇਲਜ਼ਾਮ

ਇੰਟਰਨੈਸ਼ਨਲ ਡੈਸਕ- ਯੂਰਪੀਅਨ ਯੂਨੀਅਨ (EU) ਦੀ ਰਾਜਧਾਨੀ ਬ੍ਰਸੇਲਜ਼ 'ਚ ਚੀਨ ਵੱਲੋਂ ਚਲਾਇਆ ਜਾ ਰਿਹਾ ਇਕ ਨੈੱਟਵਰਕਿੰਗ ਕਲੱਬ ਯੂਰਪੀਅਨ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦੇ ਨਿਸ਼ਾਨੇ 'ਤੇ ਆ ਗਿਆ ਹੈ। ਰਿਪੋਰਟਾਂ ਅਨੁਸਾਰ, ਇਸ ਕਲੱਬ ਦੀਆਂ ਗਤੀਵਿਧੀਆਂ ਕਾਰਨ ਯੂਰਪ ਦੇ ਸਿਆਸੀ ਅਤੇ ਕੂਟਨੀਤਕ ਹਲਕਿਆਂ 'ਚ ਚੀਨੀ ਜਾਸੂਸੀ ਅਤੇ ਗ਼ੈਰ-ਕਾਨੂੰਨੀ ਪ੍ਰਭਾਵ ਵਧਾਉਣ ਦੇ ਗੰਭੀਰ ਖ਼ਦਸ਼ੇ ਪੈਦਾ ਹੋ ਗਏ ਹਨ।

ਇਹ ਕਲੱਬ ਯੂਰਪੀਅਨ ਯੂਨੀਅਨ ਦੇ ਸੀਨੀਅਰ ਡਿਪਲੋਮੈਟਾਂ, ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਵਿਗਿਆਨੀਆਂ ਨੂੰ ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਦੇ ਬਹਾਨੇ ਇੱਕ ਮੰਚ 'ਤੇ ਇਕੱਠਾ ਕਰਦਾ ਸੀ। ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਨੈੱਟਵਰਕਿੰਗ ਕਲੱਬਾਂ ਦੀ ਵਰਤੋਂ ਚੀਨ ਦੀਆਂ ਖੁਫ਼ੀਆ ਏਜੰਸੀਆਂ ਦੁਆਰਾ 'ਸੌਫ਼ਟ-ਪਾਵਰ' ਦੇ ਜ਼ਰੀਏ ਖ਼ੁਫੀਆ ਜਾਣਕਾਰੀਆਂ ਹਾਸਲ ਕਰਨ ਅਤੇ ਯੂਰਪੀਅਨ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾਂਦੀ ਹੈ। ਯੂਰਪੀਅਨ ਕਮਿਸ਼ਨ, ਯੂਰਪੀਅਨ ਕੌਂਸਲ ਅਤੇ ਨਾਟੋ (NATO) ਦੇ ਹੈੱਡਕੁਆਰਟਰ ਬ੍ਰਸੇਲਜ਼ ਵਿੱਚ ਹੋਣ ਕਾਰਨ ਇਹ ਸ਼ਹਿਰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਜਾਸੂਸੀ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਚੁੱਕਾ ਹੈ।

ਘਟਨਾ ਸਾਹਮਣੇ ਆਉਣ ਤੋਂ ਬਾਅਦ ਯੂਰਪੀਅਨ ਸੁਰੱਖਿਆ ਅਧਿਕਾਰੀਆਂ ਨੇ ਆਪਣੇ ਅਧਿਕਾਰੀਆਂ ਅਤੇ ਰਾਜਦੂਤਾਂ ਨੂੰ ਅਜਿਹੇ ਅਣ-ਅਧਿਕਾਰਤ ਜਾਂ ਵਿਦੇਸ਼ੀ ਫੰਡਿੰਗ ਵਾਲੇ ਨੈੱਟਵਰਕਿੰਗ ਕਲੱਬਾਂ 'ਚ ਹਿੱਸਾ ਲੈਣ ਵੇਲੇ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਚੀਨ ਵੱਲੋਂ ਯੂਰਪ 'ਚ ਆਪਣੇ ਆਰਥਿਕ ਅਤੇ ਰਾਜਨੀਤਿਕ ਫ਼ਾਇਦੇ ਲਈ ਅਜਿਹੇ ਗੁਪਤ ਤਰੀਕੇ ਵਰਤਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ।


author

Harpreet SIngh

Content Editor

Related News